ਹੇਰਾਂ 12 ਅਗਸਤ (ਜਸਵੀਰ ਸਿੰਘ ਹੇਰਾਂ):ਹਲਕਾ ਰਾਏਕੋਟ ਦੇ ਅਧੀਨ ਪੈਂਦੇ ਇਤਿਹਾਸਕ ਪਿੰਡ ਹੇਰਾਂ ਵਿੱਚ ਲੜੀ ਵਾਰ ਮੌਤਾਂ ਦੀ ਗਿੱਣਤੀ ਵੱਧਦੀ ਜਾ ਰਹੀ ਹੈ,ਜੋ ਰੁਕਣ ਦਾ ਨਾਮ ਨਹੀ ਲੈ ਰਹੀ,ਉੱਥੇ ਹੀ ਅੱਜ ਤੜਕਸਾਰ ਦੁੱਖਦਾਈ ਸਮਾਚਰ ਮਿਿਲਆ ਕਿ ਇੱਕ ਹੋਰ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।ਇੱਥੇ ਦੱਸ ਦਈਏ ਪਿੰਡ ਹੇਰਾਂ ਵਿੱਚ ਲਗਾਤਾਰ ਮੌਤਾਂ ਦੀ ਗਿੱਣਤੀ ਵੱਧਦੀ ਜਾ ਰਹੀ ਹੈ,ਇੱਕ ਦੀ ਅੰਤਿਮ ਅਰਦਾਸ ਹੁੰਦੀ ਹੈ ਤੇ ਦੂਸਰੇ ਦੀ ਮੌਤ ਹੋ ਜਾਂਦੀ ਹੈ,ਹੁਣ ਜਿੱਥੇ ਕੱਲ਼ ਸਾਬਕਾ ਸਰਪੰਚ ਮਾਸਟਰ ਹਰਨੇਕ ਸਿੰਘ ਦੀ ਅੰਤਿਮ ਅਰਦਾਸ ਹੋਈ ਉਸੇੇ ਰਾਤ 11:30 ਵਜੇ ਦੇ ਕਰੀਬ ਇੱਕ ਹੋਰ 26 ਸਾਲਾ ਨੌਜਵਾਨ ਜਸਵੀਰ ਸਿੰਘ ਜੱਸਾ ਦੀ ਮੌਤ ਹੋ ਗਈ,ਪਿੰਡ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।ਮ੍ਰਿਤਕ ਨੌਜਵਾਨ ਦੀਆਂ ਇੱਕ ਦਿਨ ਬਾਅਦ ਵਿਆਹ ਦੀਆ ਰਸਮਾਂ ਹੋਣੀਆਂ ਸਨ,ਜੋ ਆਪਣੇ ਵਿਆਹ ਦੀ ਖਰੀਦੋ-ਖਰੀਦ ਕਰ ਰਿਹਾ ਸੀ,ਜਿਸ ਨੇ 15 ਅਗਸਤ ਦਿਨ ਮੰਗਲਵਾਰ ਨੂੰ ਮੁੱਲਾਂਪੁਰ ਵਿਖੇ ਆਪਣੀ ਜੰਝ ਲੈ ਕੇ ਢੁੱਕਣਾ ਸੀ,ਪਰ ਪ੍ਰਮਾਤਮਾ ਨੂੰ ਕੁੱਝ ਹੋਰ ਮਨਜੂਰ ਸੀ,ਮਾਂ -ਬਾਪ ਭੈਣ ਭਰਾਵਾਂ ਦਾ ਵ੍ਰਿਲਾਪ ਦੇਖਿਆ ਨਹੀ ਸੀ ਜਾਂਦਾ,ਜਿੱਥੇ ਵਿਆਹ ਦੀਆਂ ਘੋੜੀਆਂ ਗਾਈਆਂ ਜਾਣੀਆਂ ਸਨ,ਉੱਥੇ ਮੌਤ ਦੇ ਵੈਣ ਪੈਂਣੇ ਸ਼ੁਰੂ ਹੋ ਗਏ।ਮ੍ਰਿਤਕ ਜਸਵੀਰ ਸਿੰਘ ਜੱਸਾ ਦਾ ਪਿੰਡ ਹੇਰਾਂ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ,ਜੋ ਆਪਣੇ ਪਿੱਛੇ ਰੋਂਦੇ ਮਾਂ,ਬਾਪ,ਦੋ ਭੈਣਾਂ ਤੇ ਦੋ ਭਰਾਵਾਂ ਨੂੰ ਰੋਂਦੇ ਹੋਏ ਛੱਡ ਗਿਆ।