ਰਾਏਕੋਟ, 14 ਜਨਵਰੀ ( ਬੌਬੀ ਸਹਿਜਲ, ਧਰਮਿੰਦਰ )-ਪਤਨੀ ਦੀ ਕੁੱਟਮਾਰ ਕਨ ਅਤੇ ਉਸਨੂੰ ਜਹਿਰ ਦੇ ਕੇ ਮਾਰਨ ਦੇ ਦਸ਼ ਵਿਚ ਪਤੀ ਦੇ ਖਿਲਾਫ ਕਤਲ ਦਾ ਮੁਕਦਮਾ ਥਾਣਾ ਸਦਰ ਰਾਏਕੋ ਵਿਖੇ ਦਰਜ ਕੀਤਾ ਗਿਆ ਹੈ। ਏ ਐਸ ਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਮਿ੍ਰਤਕਾ ਦੀ ਮਾਂ ਅਮਰਜੀਤ ਕੌਰ ਨਿਵਾਸੀ ਪਿੰਡ ਬੱਦੋਵਾਲ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਉਸਦੀ ਲੜਕੀ ਜਸਵਿੰਦਰ ਕੋਰ ਦੀ ਕਰੀਬ ਸੱਤ ਸਾਲ ਪਹਿਲਾਂ ਸਰਨਜੀਤ ਸਿੰਘ ਵਾਸੀ ਤਾਜਪੁਰ ਨਾਲ ਸਾਦੀ ਹੋਈ ਸੀ। ਜਿਨ੍ਹਾਂ ਦੇ ਅਜੇ ਤੱਕ ਕੋਈ ਬੱਚਾ ਨਹੀ ਹੈ। ਮੇਰੀ ਲੜਕੀ ਅਤੇ ਮੇਰੇ ਜੁਆਈ ਸਰਨਜੀਤ ਸਿੰਘ ਦਾ ਪਹਿਲਾ ਆਪਸ ਵਿੱਚ ਮਾਮੂਲੀ ਤਕਰਾਰ ਹੁੰਦਾ ਰਹਿੰਦਾ ਸੀ। ਪਰ ਮੇਰੀ ਲੜਕੀ ਮੈਨੂੰ ਨਹੀ ਸੀ ਦੱਸਦੀ। ਇਕ ਜਨਵਰੀ ਨੂੰ ਮੇਰੀ ਲੜਕੀ ਜਸਵਿੰਦਰ ਕੌਰ ਨੇ ਫੋਨ ਪਰ ਰੋਣ ਦੀ ਆਵਜ ਵਿੱਚ ਮੇਰੇ ਨਾਲ ਗੱਲਬਾਤ ਕੀਤੀ ਤੇ ਮੈਨੂੰ ਕਿਹਾ ਕਿ ਸਰਨਜੀਤ ਸਿੰਘ ਜਦੋਂ ਵੀ ਮੇਰੀ ਕੁੱਟਮਾਰ ਕਰਦਾ ਹੈ ਮੇਰੇ ਸਿਰ ਵਿੱਚ ਹੀ ਮਾਰਦਾ ਹੈ ਤੇ ਫਿਰ ਮੈ ਟੈਲੀਫੋਨ ਰਾਹੀ ਆਪਣੇ ਜੁਆਈ ਨੂੰ ਇਹ ਗੱਲ ਕਹੀ ਕਿ ਬਹੁਤ ਮਾੜੀ ਗੱਲ ਹੈ। ਜਿਸ ਨੇ ਮੈਨੂੰ ਕਿਹਾ ਕਿ ਮੈਂ ਤਾ ਇਸੇ ਤਰਾ ਹੀ ਕੁੱਟਮਾਰ ਕਰਾਗਾ। ਮੇਰੇ ਵਲੋਂ ਟੈਲੀਫੋਨ ਰਾਹੀ ਵਾਰੀ ਵਾਰੀ ਕਹਿਣ ਤੇ ਵੀ ਉਹ ਮੇਰੀ ਲੜਕੀ ਦੀ ਕੁੱਟਮਾਰ ਕਰਨ ਤੋਂ ਨਹੀਂ ਟਲਿਆ ਤਾ ਅਗਲੇ ਦਿਨ ਸਵੇਰੇ ਮੈਂ ਆਪਣੇ ਜੁਆਈ ਨੂੰ ਫੋਨ ਕੀਤਾ। ਜਿਸ ਨੇ ਪਹਿਲਾ ਤਾ ਫੋਨ ਨਹੀਂ ਚੁੱਕਿਆ ਤੇ ਬਾਅਦ ਵਿੱਚ ਮੈਨੂੰ ਫੋਨ ਕਰ ਦਿੱਤਾ ਤਾ ਮੈਨੈ ਆਪਣੇ ਜੁਆਈ ਤੋਂ ਜਸਵਿੰਦਰ ਕੌਰ ਬਾਰੇ ਪੁਛਿਆਂ। ਜਿਸ ਨੇ ਕਿਹਾ ਕਿ ਜਸਵਿੰਦਰ ਕੋਰ ਬਾਥਰੂਮ ਵਿੱਚ ਡਿੱਗ ਗਈ । ਮੈ ਇਹ ਸਾਰੀ ਘਟਨਾ ਆਪਣੇ ਕੁੜਮ ਹਰਮੇਲ ਸਿੰਘ ਵਾਸੀ ਸੇਖੂਪੁਰਾ ਨੂੰ ਦੱਸੀ ਅਤੇ ਅਸੀਂ ਸਮੇਤ ਮੇਰਾ ਲੜਕਾ ਸੁਖਚੈਨ ਸਿੰਘ ਅਤੇ ਮੇਰੀ ਲੜਕੀ ਗੁਰਮੀਤ ਕੌਰ ਨੂੰ ਨਾਲ ਲੈ ਕੇ ਆਪਣੀ ਲੜਕੀ ਜਸਵਿੰਦਰ ਕੌਰ ਦੇ ਘਰ ਤਾਜਪੁਰ ਪਹੁੰਚ ਗਏ। ਸਾਡੇ ਤੋ ਪਹਿਲਾ ਮੇਰੀ ਲੜਕੀ ਦੇ ਘਰ ਵਿੱਚ ਮੇਰਾ ਜੁਆਈ ਸਰਨਜੀਤ ਸਿੰਘ ਉਸ ਦੀ ਭੂਆਂ ਹਰਜਿੰਦਰ ਕੌਰ ਵਾਸੀ ਰਾਮਗੜ ਸਿਵੀਆ ਅਤੇ ਉਸਦਾ ਲੜਕਾ ਹਰਮਨ ਸਿੰਘ ਮੌਜੂਦ ਸਨ । ਉਸ ਸਮੇਂ ਸਾਡੇ ਨਾਲ ਪਿੰਡ ਤਾਜਪੁਰ ਦੇ ਦਰਸਨ ਸਿੰਘ ਪੰਚ ਅਤੇ ਜਗਮੇਲ ਸਿੰਘ ਵੀ ਨਾਲ ਸਨ । ਉਸ ਸਮੇਂ ਮੇਰੀ ਲੜਕੀ ਜਸਵਿੰਦਰ ਕੋਰ ਘਰ ਵਿੱਚ ਬੈਡ ਪਰ ਡਿੱਗੀ ਪਈ ਸੀ ਜੋ ਬੇਹੋਸੀ ਦੀ ਹਾਲਾਤ ਵਿੱਚ ਸੀ ਤੇ ਉਸ ਦੇ ਮੂੰਹ ਅਤੇ ਨੱਕ ਵਿੱਚੋ ਝੱਗ ਨਿਕਲ ਰਹੀ ਸੀ ਤੇ ਮੇਰੀ ਲੜਕੀ ਉਲਟੀਆ ਕਰ ਰਹੀ ਸੀ। ਅਸੀਂ ਸਰਨਜੀਤ ਸਿੰਘ ਨੂੰ ਪੁੱਛਿਆਂ ਤਾਂ ਉਸਨੇ ਕਿਹਾ ਕਿ ਇਸ ਨੂੰ ਮਿਰਗੀ ਦਾ ਦੌਰਾ ਪਿਆ ਹੈ ਥੌੜੀ ਦੇਰ ਬਾਅਦ ਠੀਕ ਹੋ ਜਾਵੇਗੀ। ਸ਼ਿਕਾਇਤਕਰਤਾ ਨੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਮੇਰੀ ਲੜਕੀ ਜਸਵਿੰਦਰ ਕੌਰ ਨੂੰ ਮਾਰ ਦੇਣ ਦੀ ਨੀਆਤ ਨਾਲ ਕੋਈ ਜਹਿਰੀਲੀ ਦਿਵਾਈ ਖਿਲਾ ਦਿੱਤੀ ਹੈ। ਜਿਸ ਨੂੰ ਮੈਂ ਅਤੇ ਮੇਰੇ ਪਰਿਵਾਰਕ ਮੈਂਬਰਾਂ ਨੇ ਆਪਣੀ ਗੱਡੀ ਵਿੱਚ ਪਾ ਕੇ ਇਲਾਜ ਲਈ ਲਾਇਫ ਕੇਅਰ ਹਸਪਤਾਲ ਰਾਏਕੋਟ ਦਾਖਲ ਕਰਵਾ ਦਿੱਤਾ। ਜਿਸ ਦੀ ਦੋਰਾਨੇ ਇਲਾਜ ਬੀਤੀ ਰਾਤ ਮੌਤ ਹੋ ਗਈ ਹੈ। ਅਮਰਜੀਤ ਕੌਰ ਦੇ ਬਿਆਨ ਤੇ ਸ਼ਰਨਮਜੀਤ ਸਿੰਘ ਖਿਲਾਫ ਕਤਲ ਦਾ ਮੁਕਦਮਾ ਦਰਜ ਕੀਤਾ ਗਿਆ ਹੈ।