Home crime ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿਚ 39 ਖਿਲਾਫ ਮੁਕਦਮਾ

ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿਚ 39 ਖਿਲਾਫ ਮੁਕਦਮਾ

53
0


ਜਗਰਾਓਂ, 14 ਜਨਵਰੀ ( ਰਾਜੇਸ਼ ਜੈਨ, ਲਿਕੇਸ਼ ਸ਼ਰਮਾਂ )-ਲੋਹੜੀ ਦੀ ਜਲਾਈ ਹੋਈ ਧੂਣੀ ਤੋਂ ਟ੍ਰੈਕਟਰ ਚੜ੍ਹਾਉਣ ਤੋਂ ਰੋਕਣ ਤੇ ਪਰਿਵਾਰ ਤੇ ਜਾਨਲੇਵਾ ਹਮਲਾ ਕਰਨ ਅਤੇ ਤੋੜ ਭੰਨ੍ਹ ਕਰਨ ਦੇ ਦੋਸ਼ ਵਿਚ ਥਾਣਾ ਸਿਟੀ ਜਗਰਾਓਂ ਵਿਖੇ 37 ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕੀਤਾ ਗਿਆ। ਏਐਸਆਈ ਆਤਮਾ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਪਵਿੱਤਰ ਸਿੰਘ ਨਿਵਾਸੀ ਅਗਵਾੜ ਡਾਲਾ ਨੇ ਦਿਤੇ ਬਿਆਨ ਵਿਚ ਦੋਸ਼ ਲਗਾਇਆ ਕਿ 12 ਜਨਵਰੀ ਨੂੰ ਮੇਰੇ ਚਾਚੇ ਨਿੱਕਾ ਸਿੰਘ ਦੇ ਪੋਤੇ ਦੀ ਲੋਹੜੀ ਸੀ। ਅਸੀਂ ਸਾਰਾ ਪ੍ਰੀਵਾਰ ਰਾਤ ਨੂੰ ਗਲੀ ਦੇ ਵਿੱਚ ਆਪਣੇ ਚਾਚਾ ਨਿੱਕਾ ਸਿੰਘ ਦੇ ਪੋਤੇ ਦੀ ਲੋਹੜੀ ਮਨਾ ਰਹੇ ਸੀ, ਤਾਂ ਰਾਮ ਗੋਇਲ ਵਾਸੀ ਸੂਦਾਂ ਮੁਹੱਲਾ ਜਗਰਾਉਂ ਜੋ ਸਮੇਤ ਆਪਣੇ ਟਰੈਕਟਰ ਟਰਾਲੀ ਆਇਆ ਜਿਸ ਨਾਲ 4/5 ਨਾ ਮਾਲੂਮ ਵਿਅਕਤੀ ਬੈਠੇ ਸਨ। ਉਸਨੇ ਟਰੈਕਟਰ ਸਾਡੇ ਵੱਲੋਂ ਬਾਲੀ ਹੋਈ ਲੋਹੜੀ ਉਪਰ ਚਾੜ ਦਿੱਤਾ। ਜਿਸਤੇ ਅਸੀਂ ਰੌਲਾ ਪਾਇਆ ਤਾਂ ਇਹ ਆਪਣਾ ਟਰੈਕਟਰ ਟਰਾਲੀ ਭਜਾ ਕੇ ਲੈ ਗਿਆ। ਹੁਣ ਲੋਹੜੀ ਵਾਲੇ ਦਿਨ ਮੈਂ ਆਪਣੀ ਪਤਨੀ ਹਰਵਿੰਦਰ ਕੌਰ ਨਾਲ ਪ੍ਰੀਵਾਰ ਸਮੇਤ ਘਰ ਦੇ ਗੇਟ ਬਾਹਰ ਧੂਣੀ ਲਗਾ ਕੇ ਲੋਹੜੀ ਮਨਾ ਰਿਹਾ ਸੀ ਤਾਂ ਰਾਮ ਗੋਇਲ ਆਪਣੇ ਟਰੈਕਟਰ ਟਰਾਲੀ ਤੇ ਸਮੇਤ ਜਸਵੀਰ ਸਿੰਘ ਵਾਸੀ ਮਹਾਂਵੀਰ ਕਲੋਨੀ ਜਗਰਾਉਂ,ਗਗਨਦੀਪ ਸਿੰਘ ਵਾਸੀ ਅਗਵਾੜ ਲੋਪੋਂ ਜਗਰਾਉਂ,ਮੋਹਿਤ ਹਾਂਡਾ ਵਾਸੀ ਨਲਕਿਆਂ ਵਾਲਾ ਚੌਂਕ ਜਗਰਾਉਂ, ਪਰਦੀਪ ਵਾਸੀ ਕੋਠੇ ਸ਼ੇਰ ਜੰਗ ਜਗਰਾਉਂ ਅਤੇ ਅਜੇ ਕੇਕੜਾ ਵਾਸੀ ਗੁਰੂ ਦਾ ਭੱਠਾ ਜਗਰਾਉਂ ਸਵਾਰ ਹੋ ਕੇ ਆਏ ਅਤੇ ਇਹਨਾਂ ਨਾਲ ਆਸੂ ਵਾਸੀ ਅਗਵਾੜ ਲੋਪੋ ਜਗਰਾਉਂ ਵੀ ਸੀ ਅਤੇ ਇਨ੍ਹਾਂ ਨਾਲ 25/30 ਨਾ ਮਾਲੂਮ ਵਿਅਕਤੀ ਜੋ ਕਿ ਵੱਖ ਵੱਖ ਮੋਟਰਸਾਈਕਲਾਂ ਪਰ ਸਵਾਰ ਸੀ। ਜੋ ਇਹਨਾਂ ਸਾਰੇ ਵਿਅਕਤੀਆਂ ਨੇ ਟਰਾਲੀ ਵਿੱਚ ਪਏ ਰੋੜਿਆਂ ਨਾਲ ਇੱਕ ਦਮ ਮੇਰੇ ਅਤੇ ਮੇਰੇ ਪਰਿਵਾਰ ਪਰ ਹਮਲਾ ਬੋਲ ਦਿੱਤਾ। ਇਹਨਾਂ ਸਾਰੇ  ਉਕਤਾਨ ਵਿਅਕਤੀਆਂ ਅਤੇ ਨਾ ਮਾਲੂਮ ਵਿਅਕਤੀਆਂ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਇੱਟਾਂ ਰੋੜਿਆਂ, ਡਾਂਗਾਂ ਅਤੇ ਕ੍ਰਿਪਾਨਾਂ ਨਾਲ ਹਮਲਾ ਕਰ ਦਿੱਤਾ। ਅਸੀਂ ਆਪਣੀ ਜਾਨ ਬਚਾਉਣ ਦੀ ਖਾਤਿਰ ਆਪਣੇ ਘਰ ਵਿੱਚ ਵੜ ਗਏ। ਇੱਟਾਂ, ਰੋੜਿਆਂ ਨਾਲ ਸਾਡੇ ਘਰ ਦਾ ਕਾਫੀ ਨੁਕਸਾਨ ਹੋ ਗਿਆ। ਜਿਸ ਵਿੱਚ ਸਾਡਾ ਮੋਟਰਸਾਈਕਲ ਅਤੇ ਵਾਸਿੰਗ ਮਸ਼ੀਨ ਅਤੇ ਹੋਰ ਵੀ ਕਈ ਸਮਾਨ ਟੁੱਟ ਗਿਆ। ਅਸੀਂ ਆਪਣੇ ਬਚਾਅ ਲਈ ਰੌਲਾ ਪਾਇਆ,  ਸਾਡਾ ਮੁਹੱਲਾ ਇਕੱਠਾ ਹੁੰਦਾ ਦੇਖ ਕੇ ਉਕਤਾਨ ਵਿਅਕਤੀ ਅਤੇ ਨਾ ਮਾਲੂਮ ਵਿਅਕਤੀ ਸਮੇਤ ਆਪਣੇ ਟਰੈਕਟਰ ਟਰਾਲੀ ਅਤੇ ਨਾ ਮਾਲੂਮ ਵਿਅਕਤੀ ਆਪੋ ਆਪਣੇ ਵੱਖ ਵੱਖ ਮੋਟਰਸਾਈਕਲਾਂ ਤੇ ਲਲਕਾਰੇ ਮਾਰਦੇ, ਗਾਲੀ ਤਾਂ ਗਲੋਚ ਕਰਦੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਸਮੇਤ ਆਪੋ ਆਪਣੇ ਹਥਿਆਰਾਂ ਮੌਕਾ ਤੋਂ ਫਰਾਰ ਹੋ ਗਏ। ਪਵਿੱਤਰ ਸਿੰਘ ਦੀ ਸ਼ਿਕਾਇਤ ਤੇ ਇਨ੍ਹਾਂ ਸਾਰੇ ਵਿਅਕਤੀਆਂ ਅਤੇ ਇਨ੍ਹਾਂ ਦੇ ਅਗਿਆਤ ਸਾਥੀਅਆੰ ਖਿਲਾਫ ਮੁਕਦਮਾ ਦਰਜ ਕੀਤਾ ਗਿਆ।

LEAVE A REPLY

Please enter your comment!
Please enter your name here