Home Education ਖਾਲਸਾ ਪਰਿਵਾਰ ਨੇ ‘ਅਧਿਆਪਕ ਦਿਵਸ’ ਮੌਕੇ ਅੰਮ੍ਰਿਤਧਾਰੀ ਅਧਿਆਪਕਾਂ ਦਾ ਕੀਤਾ ਸਨਮਾਨ

ਖਾਲਸਾ ਪਰਿਵਾਰ ਨੇ ‘ਅਧਿਆਪਕ ਦਿਵਸ’ ਮੌਕੇ ਅੰਮ੍ਰਿਤਧਾਰੀ ਅਧਿਆਪਕਾਂ ਦਾ ਕੀਤਾ ਸਨਮਾਨ

46
0

ਗਿਆਨਵਾਨ ਅਧਿਆਪਕ ਹੀ ਗਿਆਨ ਵੰਡ ਸਕਦੈ : ਭਾਈ ਗਰੇਵਾਲ

ਜਗਰਾਉਂ, 5 ਸਤੰਬਰ (ਪ੍ਰਤਾਪ ਸਿੰਘ): -ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਸਿੱਖੀ ਦੇ ਪ੍ਰਚਾਰ ਪਸਾਰ ਲਈ ਯਤਨਸ਼ੀਲ ਖਾਲਸਾ ਪਰਿਵਾਰ ਸੰਸਥਾ ਵੱਲੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਸਮਰਪਤ ਮਿਹਨਤੀ ਤੇ ਅੰਮ੍ਰਿਤਧਾਰੀ ਅਧਿਆਪਕਾਂ ਦਾ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਸਮੇਂ ਸਨਮਾਨ ਕੀਤਾ ਗਿਆ। ਖਾਲਸਾ ਪਰਿਵਾਰ ਦੇ ਮੈਂਬਰਾਂ ਵਲੋਂ ਅੰਮ੍ਰਿਤਧਾਰੀ ਅਧਿਆਪਕਾਂ ਨੂੰ ਸਤਿਕਾਰ ਤੇ ਸਨਮਾਨ ਨਾਲ ਹਾਰ ਪਾ ਕੇ ਅਤੇ ਬੁਕੇ ਭੇਟ ਕਰਕੇ ਜੀ ਆਇਆਂ ਨੂੰ ਆਖਿਆ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਡਿਊਟੀ ਨਿਭਾ ਰਹੇ ਖਾਲਸਾ ਪਰਿਵਾਰ ਦੇ ਕੋਆਰਡੀਨੇਟਰ ਪ੍ਰਤਾਪ ਸਿੰਘ ਨੇ ਆਖਿਆ ਕਿ ਅਧਿਆਪਕ ਉਹ ਦੀਵਾ ਹੈ ਜੋ ਆਪ ਬੱਲ ਕੇ ਦੂਜਿਆਂ ਨੂੰ ਰੋਸ਼ਨੀ ਵੰਡਦਾ ਹੈ। ਅਧਿਆਪਕ ਪੇਸ਼ਾ ਨਹੀਂ ਪ੍ਰਤਿਬਧਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਅਧਿਆਪਕ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ, ਗੁਰੂ ਦਾ ਮਤਲਬ ਹੈ ਗੁਰ ਦੇਣਾ, ਗਿਆਨ ਦੇਣਾ, ਅਗਵਾਈ ਦੇਣਾ ਹੁੰਦਾ ਹੈ ਤੇ ਗਿਆਨ ਉਹੀ ਵੰਡ ਸਕਦਾ ਹੈ ਜਿਸ ਕੋਲ ਗਿਆਨ ਹੋਵੇਗਾ। ਸਿੱਖ ਬੁੱਧੀਜੀਵੀ ਪ੍ਰੋਫੈਸਰ ਮਹਿੰਦਰ ਸਿੰਘ ਜੱਸਲ ਨੇ ਯਹੂਦੀਆਂ ਦੀ ਉਦਾਹਰਣ ਦਿੰਦਿਆਂ ਆਖਿਆ ਕਿ ਇਕ ਸਮਾਂ ਸੀ ਕਿ ਹਿਟਲਰ ਨੇ ਇੱਕੋ ਸਮੇਂ ਦੋ ਲੱਖ ਯਹੂਦੀਆਂ ਨੂੰ ਕਤਲ ਕਰ ਦਿੱਤਾ ਸੀ ਪਰ ਪੜ੍ਹਾਈ ਦੇ ਬਲਬੂਤੇ ਯਹੂਦੀ ਫਿਰ ਸੰਸਾਰ ਦੇ ਨਕਸ਼ੇ ਤੇ ਚਮਕ ਰਹੇ ਹਨ, ਕਿਉਂਕਿ ਉਨ੍ਹਾਂ ਪਾਸ ਪੜ੍ਹੇ ਲਿਖੇ ਬੁੱਧੀਜੀਵੀ ਸਨ। ਗੁਰਦੁਆਰਾ ਭਜਨਗੜ੍ਹ ਸਾਹਿਬ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ ਨੇ ਆਖਿਆ ਕਿ ਅਧਿਆਪਕ ਦਾ ਰੁਤਬਾ ਗੁਰੂ ਦੇ ਬਰਾਬਰ ਹੈ। ਪੁਰਾਤਨ ਰਵਾਇਤ ਹੈ ਕਿ ਅਧਿਆਪਕ ਨੂੰ ਵਿਦਿਆਰਥੀ ਗੁਰੂ ਮੰਨ ਕੇ ਮੱਥਾ ਟੇਕਦਾ ਹੈ। ਪ੍ਰੋਫੈਸਰ ਕਰਮ ਸਿੰਘ ਸੰਧੂ ਨੇ ਆਖਿਆ ਕਿ ਅਧਿਆਪਕ ਵਿਦਿਆਰਥੀ ਦੇ ਮੱਥੇ ਵਿਚ ਕਲਮ ਦਾ ਚਿਰਾਗ ਜੁਗਾਉਣ ਦਾ ਸਿੱਦਕ ਹੈ ,ਅਧਿਆਪਕ ਮਿਹਨਤ ਤੇ ਉਤਸਾਹ ਦਾ ਸਿਰਨਾਮਾ ਹੈ, ਲਗਨ ਤੇ ਜ਼ਿੰਮੇਵਾਰੀ ਦਾ ਮਹਿਕਦਾ ਅਹਿਸਾਸ ਹੈ। ਇਸ ਮੌਕੇ ਪੰਜ ਅੰਮ੍ਰਿਤਧਾਰੀ ਅਧਿਆਪਕਾ ਰਾਜਵਿੰਦਰ ਕੋਰ ਸਰਕਾਰੀ ਪ੍ਰਾਇਮਰੀ ਸਕੂਲ ਅਗਵਾੜ ਲੋਪੋ, ਜਸਵਿੰਦਰ ਕੌਰ ਲੈਕਚਰਾਰ ਸੀਨੀਅਰ ਸੈਕੰਡਰੀ ਸਕੂਲ ਜਗਰਾਓ,ਜਸਵੀਰ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਹਾਸ ਕਲਾਂ ,ਹਰਪਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਕਿਸ਼ਨਪੁਰਾ, ਹਰਦੀਪ ਕੌਰ ਸਰਕਾਰੀ ਸਕੈਂਡਰੀ ਸਕੂਲ ਗਾਲਿਬ ਕਲਾ ਨੂੰ ਲੋਈ ਅਤੇ ਮੈਮੋਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖਾਲਸਾ ਪਰਿਵਾਰ ਦੇ ਮੈਂਬਰ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਠੇਕੇਦਾਰ ਹਰਵਿੰਦਰ ਸਿੰਘ ਚਾਵਲਾ, ਦੀਪਇੰਦਰ ਸਿੰਘ ਭੰਡਾਰੀ, ਪ੍ਰਿਥਵੀ ਪਾਲ ਸਿੰਘ ਚੱਢਾ, ਰਜਿੰਦਰ ਸਿੰਘ, ਜਗਦੀਪ ਸਿੰਘ ਮੋਗੇ ਵਾਲੇ, ਜਤਿੰਦਰਪਾਲ ਸਿੰਘ ਜੇ ਪੀ, ਰਵਿੰਦਰਪਾਲ ਸਿੰਘ ਮੈਦ , ਜਸਪਾਲ ਸਿੰਘ ਛਾਬੜਾ, ਚਰਨਜੀਤ ਸਿੰਘ ਚਿੰਨੂ, ਅੰਮਿ੍ਤਪਾਲ ਸਿੰਘ,ਪਰਮਿੰਦਰ ਸਿੰਘ, ਅਪਾਰ ਸਿੰਘ, ਹਰਦੇਵ ਸਿੰਘ ਬੋਬੀ, ਅਮਰੀਕ ਸਿੰਘ, ਇਕਬਾਲ ਸਿੰਘ ਨਾਗੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here