Home crime ਮਾਮੂਲੀ ਰੰਜਿਸ਼ ’ਚ ਕੁੱਟਮਾਰ ਕਰਨ ਦੇ ਦੋਸ਼ ’ਚ 29 ਖਿਲਾਫ ਮਾਮਲਾ ਦਰਜ

ਮਾਮੂਲੀ ਰੰਜਿਸ਼ ’ਚ ਕੁੱਟਮਾਰ ਕਰਨ ਦੇ ਦੋਸ਼ ’ਚ 29 ਖਿਲਾਫ ਮਾਮਲਾ ਦਰਜ

59
0


ਜਗਰਾਓਂ, 10 ਜਨਵਰੀ ( ਲਿਕੇਸ਼ ਸ਼ਰਮਾਂ, ਅਸ਼ਵਨੀ )-ਮੋਟਰਸਾਈਕਲ ਵਿਚ ਮੋਟਰਸਾੈਇਕਿਲ ਮਾਰ ਦੇਣ ਤੋਂ ਬਾਅਦ ਹੋਈ ਤਕਰਾਰ ਕਾਰਨ ਕੁੱਟਮਾਰ ਕਰਨ ਦੇ ਦੋਸ਼ ’ਚ 29 ਵਿਅਕਤੀਆਂ ਖਿਲਾਫ ਥਾਣਾ ਸਿਟੀ ਜਗਰਾਉਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।  ਏਐਸਆਈ ਹਰਦੇਵ ਸਿੰਘ ਨੇ ਦੱਸਿਆ ਕਿ ਕਮਲਜੀਤ ਕੌਰ ਵਾਸੀ ਅਗਵਾੜ ਡਾਲਾ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਮੇਰੇ ਜੇਠ ਇਕਬਾਲ ਸਿੰਘ ਦਾ ਪੁੱਤਰ ਅਕਾਸ਼ਦੀਪ ਸਿੰਘ ਸ਼ਾਮ ਵੇਲੇ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਰੂਪਾ ਵਾਸੀ ਅਗਵਾੜ ਡਾਲਾ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਮੌਕੇ ’ਤੇ ਦੋਵਾਂ ਵਿਚਾਲੇ ਤੂੰ-ਤੂੰ-ਮੈਂ ਮੈਂ ਹੋ ਗਈ। ਇਸੇ ਰੰਜਿਸ਼ ਦੇ ਚੱਲਦਿਆਂ ਜਦੋਂ ਅਕਾਸ਼ਦੀਪ ਸਿੰਘ ਸ਼ਾਮ ਨੂੰ ਆਪਣੀ ਮਾਂ ਦੀ ਦਵਾਈ ਲੈਣ ਜਾ ਰਿਹਾ ਸੀ ਤਾਂ ਰੂਪਾ ਨੇ ਆਪਣੇ ਸਾਥੀ ਗੁਰਪ੍ਰੀਤ ਸਿੰਘ, ਲੱਭਾ, ਗਗਨਦੀਪ ਸਿੰਘ, ਲਵਪ੍ਰੀਤ ਸਿੰਘ ਵਾਸੀ ਅਗਵਾੜ ਡਾਲਾ ਅਤੇ ਸੋਨੂੰ ਵਾਸੀ ਜਗਰਾਉਂ ਸਮੇਤ 10-15 ਅਣਪਛਾਤੇ ਲੜਕਿਆਂ ਨਾਲ ਮਿਲ ਕੇ ਉਸ ਨੂੰ ਘੇਰ ਲਿਆ ਅਤੇ ਕੁੱਟਮਾਰ ਕੀਤੀ। ਆਕਾਸ਼ਦੀਪ ਦੇ ਬੇਸਬਾਲ ਨਾਲ ਮੋਟਰਸਾਈਕਲ ਦੀ ਭੰਨ-ਤੋੜ ਕੀਤੀ ਅਤੇ ਜਾਂਦੇ ਸਮੇਂ ਉਸਦਾ ਮੋਟਰਸਾਈਕਲ ਵੀ ਆਪਣੇ ਨਾਲ ਲੈ ਗਏ। ਇਸ ਝਗੜੇ ਵਿੱਚ ਮੈਂ ਅਤੇ ਮੇਰੀਆਂ ਲੜਕੀਆਂ ਅਤੇ ਹੋਰ ਲੋਕ ਵੀ ਆਕਾਸ਼ਦੀਪ ਨੂੰ ਬਚਾਉਣ ਲਈ ਚਲੇ ਗਏ।  ਇਸ ਦੌਰਾਨ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ’ਤੇ ਇੱਟਾਂ ਰੋੜੇ ਵੀ ਚਲਾਏ ਗਏ।  ਉਸ ਤੋਂ ਬਾਅਦ ਰਾਤ ਨੂੰ ਜਦੋਂ ਅਸੀਂ ਖਾਣਾ ਖਾਣ ਤੋਂ ਬਾਅਦ ਲੇਟ ਰਹੇ ਸੀ ਤਾਂ ਅਚਾਨਕ 25-30 ਲੜਕੇ ਸਾਡੀ ਗੁਆਂਢੀ ਰਾਣੀ ਦੇ ਘਰ ਦੀ ਛੱਤ ਤੋਂ ਸਾਡੇ ਘਰ ਅੰਦਰ ਦਾਖਲ ਹੋਏ ਅਤੇ ਵੱਖ-ਵੱਖ ਹਥਿਆਰਾਂ ਨਾਲ ਸਾਡੇ ’ਤੇ ਹਮਲਾ ਕਰ ਦਿੱਤਾ।  ਜਿਸ ਵਿੱਚ ਰੂਪਾ ਉਰਫ਼ ਜਗਰੂਪ ਸਿੰਘ ਤੋਂ ਇਲਾਵਾ ਨਿੱਕਾ, ਪਰਬੀ ਉਰਫ਼ ਪ੍ਰਭਜੋਤ ਸਿੰਘ, ਜੋਤਾ, ਹੈਪੀ, ਸੁੱਖਾ, ਜੱਸਾ, ਅਮਰਜੀਤ ਸਿੰਘ, ਪ੍ਰਿਤਪਾਲ ਸਿੰਘ ਵਾਸੀ ਅਗਵਾੜ ਡਾਲਾ ਅਤੇ 10-12 ਹੋਰ ਅਣਪਛਾਤੇ ਲੜਕੇ ਮੌਜੂਦ ਸਨ। ਉਨ੍ਹਾਂ ਨੇ ਸ਼ਿਕਾਇਤਕਰਤਾ ਅਤੇ ਉਸਦੀ ਭਤੀਜੀ ਰੇਖਾ ਦੀ ਕੁੱਟਮਾਰ ਕੀਤੀ।  ਇਸ ਤੋਂ ਇਲਾਵਾ ਉਨ੍ਹਾਂ ਨੇ ਬਾਥਰੂਮ ਵਿੱਚ ਪਈਆਂ ਸਲੇਟਾਂ, ਪਾਣੀ ਦੀਆਂ ਦੋ ਟੈਂਕੀਆਂ, ਗੇਟ, ਦਰਵਾਜ਼ੇ ਵੀ ਤੋੜ ਦਿੱਤੇ ਅਤੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਭੱਜ ਗਏ।  ਕਮਲਜੀਤ ਕੌਰ ਦੀ ਸ਼ਿਕਾਇਤ ’ਤੇ ਜਗਰੂਪ ਸਿੰਘ ਉਰਫ਼ ਰੂਪਾ, ਗੁਰਪ੍ਰੀਤ ਸਿੰਘ, ਲੱਭਾ, ਗਗਨਦੀਪ ਸਿੰਘ, ਲਵਪ੍ਰੀਤ ਸਿੰਘ ਸਾਰੇ ਵਾਸੀ ਅਗਵਾੜ ਡਾਲਾ, ਸੋਨੂੰ ਵਾਸੀ ਜਗਰਾਉਂ, ਨਿੱਕਾ, ਪਰਭੀ, ਜੋਤਾ, ਹੈਪੀ, ਸੁੱਖਾ, ਜੱਸਾ, ਅਮਰਜੀਤ ਸਿੰਘ, ਪ੍ਰਿਤਪਾਲ ਸਿੰਘ ਦੇ ਸਮੇਤ 10-12 ਅਗਿਆਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here