Home crime ਬੱਚੇ ਨੂੰ ਖੋਹ ਕੇ ਚਾਕੂ ਦੀ ਨੋਕ ‘ਤੇ ਘਰ ਕੀਤੀ ਲੁੱਟ 

ਬੱਚੇ ਨੂੰ ਖੋਹ ਕੇ ਚਾਕੂ ਦੀ ਨੋਕ ‘ਤੇ ਘਰ ਕੀਤੀ ਲੁੱਟ 

68
0

ਜਗਰਾਉਂ, 17 ਜੂਨ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਜਗਰਾਉਂ ਇਲਾਕੇ ਵਿੱਚ ਚੋਰਾਂ ਅਤੇ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਪੁਲਿਸ ਦੇ ਡਰ ਤੋਂ ਬਿਨਾਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।  ਮਿਸਾਲ ਵਜੋਂ ਸ਼ਨੀਵਾਰ ਸ਼ਾਮ 7 ਵਜੇ ਦੇ ਕਰੀਬ ਹੀਰਾ ਸਿੰਘ ਰੋਡ ‘ਤੇ ਸਥਿਤ ਮੁਹੱਲਾ ਬਸੀਆਂ ਵਾਲੀ ਗਲੀ ‘ਚ ਦੋ ਲੁਟੇਰਿਆਂ ਨੇ ਇਕ ਵਿਆਹੁਤਾ ਘਰ ‘ਚ ਦਾਖਲ ਹੋ ਕੇ ਇਕ ਔਰਤ ਤੋਂ ਉਸ ਦਾ ਛੋਟਾ ਬੱਚਾ ਖੋਹ ਲਿਆ ਅਤੇ ਘਰ ‘ਚ ਵਿਆਹ ਲਈ ਚਾਕੂ ਦੀ ਨੋਕ ‘ਤੇ ਰੱਖੇ ਗਹਿਣੇ  ਅਤੇ ਨਗਦੀ ਲੁੱਟ ਕੇ ਲੈ ਗਏ। ਘਰ ਦੇ ਮਾਲਕ ਰਾਜੂ ਖਾਨ ਨੇ ਦੱਸਿਆ ਕਿ ਉਸ ਦੇ 6 ਬੱਚੇ ਹਨ, 3 ਲੜਕੇ ਅਤੇ 3 ਲੜਕੀਆਂ, ਜਿਨ੍ਹਾਂ ‘ਚੋਂ 5 ਬੱਚੇ ਵਿਆਹੇ ਹੋਏ ਹਨ ਅਤੇ ਇਕ ਲੜਕੀ ਦਾ ਵਿਆਹ ਹੁਣ ਤੈਅ ਕੀਤਾ ਹੋਇਆ ਸੀ।  ਜਿਸ ਦਾ ਸ਼ੁੱਕਰਵਾਰ ਨੂੰ ਸ਼ਗਨ ਦਾ ਪ੍ਰੋਗਰਾਮ ਸੀ ਅਤੇ ਘਰ ਵਿੱਚ ਸਾਡੇ ਰਿਸ਼ਤੇਦਾਰ ਅਤੇ ਜਾਣ-ਪਛਾਣ ਵਾਲੇ ਮੌਜੂਦ ਸਨ।  ਜੋ ਸ਼ਗਨ ਦੇ ਪ੍ਰੋਗਰਾਮ ਤੋਂ ਬਾਅਦ ਚਲੇ ਗਏ ਸਨ ।ਸ਼ਨੀਵਾਰ ਨੂੰ ਅਸੀਂ ਰੋਜ਼ਾਨਾ ਵਾਂਗ ਆਪਣੇ ਕੰਮ ‘ਤੇ ਚਲੇ ਗਏ।  ਮੇਰੀ ਵੱਡੀ ਧੀ ਸ਼ਬਾਨਾ ਰਾਜਸਥਾਨ ਤੋਂ ਆਈ ਸੀ।  ਉਹ ਅਤੇ ਮੇਰੀ ਪਤਨੀ ਦੋਵੇਂ ਬਾਜ਼ਾਰ ਗਏ ਸਨ ਅਤੇ ਮੇਰੀ ਧੀ ਰੁਕਸਾਨਾ ਅਤੇ ਨਿਸ਼ਾ ਘਰ ਵਿੱਚ ਮੌਜੂਦ ਸਨ।  ਦੇਰ ਸ਼ਾਮ ਕਰੀਬ 7 ਵਜੇ ਦੋ ਵਿਅਕਤੀ ਆਏ ਅਤੇ ਘਰ ਦਾ ਦਰਵਾਜ਼ਾ ਖੜਕਾਇਆ, ਜਦੋਂ ਰੁਖਸਾਨਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਥੇ ਦੋ ਵਿਅਕਤੀ ਅੰਦਰ  ਦਾਖਲ ਹੋ ਗਏ ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸਨ।  ਇਨ੍ਹਾਂ ‘ਚੋਂ ਇਕ ਨੇ ਰੁਖਸਾਨਾ ਦੇ 2 ਸਾਲ ਦੇ ਬੱਚੇ ਨੂੰ ਚੁੱਕ ਕੇ ਚਾਕੂ ਲਗਾ ਲਿਆ।  ਚਾਕੂ ਦੀ ਨੋਕ ‘ਤੇ ਉਸ ਨੇ ਘਰ ਵਿੱਚ ਰੱਖੇ ਗਹਿਣੇ ਅਤੇ ਨਕਦੀ ਬਾਰੇ ਪੁੱਛਗਿੱਛ ਕੀਤੀ ਅਤੇ ਦੂਸਰੇ ਨੇ ਕਮਰੇ ਵਿੱਚ ਪਏ ਛੋਟੇ ਟਰੰਕ ਵਿੱਚੋਂ ਕਰੀਬ 3 ਤੋਲੇ ਸੋਨੇ ਦੇ ਗਹਿਣੇ ਅਤੇ ਡੇਢ ਲੱਖ ਰੁਪਏ ਦੀ ਨਕਦੀ ਲੁੱਟ  ਲਈ।  ਬਾਅਦ ਵਿਚ ਰੁਖਸਾਨਾ ਨੇ ਉਸ ਨੂੰ ਫੋਨ ਕੀਤਾ ਅਤੇ ਘਟਨਾ ਤੋਂ ਬਾਰੇ ਦੱਸਿਆ।  ਉਸ ਨੇ ਘਰ ਪਹੁੰਚ ਕੇ ਵਾਰਡ ਦੇ ਕੌਂਸਲਰ ਕੰਵਰਪਾਲ ਸਿੰਘ ਨੂੰ ਦੱਸਿਆ।  ਜਿਨ੍ਹਾਂ ਨੇ ਥਾਣਾ ਸਿਟੀ ‘ਚ ਸੂਚਨਾ ਦਿੱਤੀ ਤਾਂ ਉਥੋਂ ਡੀਐੱਸਪੀ ਦੀਪ ਕਰਨ ਸਿੰਘ ਤੂਰ ਪੁਲਸ ਪਾਰਟੀ ਸਮੇਤ ਪੁੱਜੇ ਅਤੇ ਉਨ੍ਹਾਂ ਘਟਨਾ ਸਮੇਂ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ।  ਇਸ ਸਬੰਧੀ ਡੀਐਸਪੀ ਤੂਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਘਟਨਾ ਦੇ ਸਬੰਧ ਵਿੱਚ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।  ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here