ਜਗਰਾਓਂ, 17 ਜੂਨ ( ਵਿਕਾਸ ਮਠਾੜੂ, ਅਸ਼ਵਨੀ)-ਬਲੌਜ਼ਮਜ ਕਾਨਵੈਂਟ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ‘ਅਰੂਸ਼ੀ ਮਹਿਤਾ’ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਜੀ’ ਦੁਆਰਾ ਉਲੀਕੇ ਪ੍ਰੋਗਰਾਮ ਜਿਸ ਵਿੱਚ ਪੰਜਾਬ ਨੂੰ ਖੇਡਾਂ ਵਿੱਚ ਮੋਹਰੀ ਬਣਾਉਣ ਸੰਬੰਧੀ ਬੈਡਮਿੰਟਨ ਦੀ ਖੇਡ ਵਿੱਚ ਜਵਾਲਾ ਗੁੱਟਾ ਅਕੈਡਮੀ ਆਫ਼ ਐਕਸੀਲੈਂਸ ਵਿਖੇ ਇੱਕ ਮਹੀਨੇ ਦੀ ਵਿਸ਼ੇਸ ਸਿਖਲਾਈ ਲਈ ਹੈਦਰਾਬਾਦ ਰਵਾਨਾ ਹੋਈ ਹੈ। ਇਸ ਮੌਕੇ ਵਿਦਿਆਰਥੀ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਸਕੂਲ ਦੇ ਪਿ੍ੰ :ਡਾ.ਅਮਰਜੀਤ ਕੌਰ ਨਾਜ਼ ਨੇ ਬੋਲਦਿਆਂ ਕਿਹਾ ਕਿ ਅਸੀਂ ਪਹਿਲਾਂ ਵੀ ਸਕੂਲ ਤੋਂ ਨੈਸ਼ਨਲ ਖਿਡਾਰੀ ਪੈਦਾ ਕੀਤੇ ਹਨ ਜੇ ਅੱਜ ਇਹਨਾਂ ਅਗਲੇ ਬੱਚਿਆਂ ਲਈ ਪ੍ਰੇਰਨਾਸ੍ਰੋਤ ਹਨ। ਉਹਨਾਂ ਦੀਆਂ ਪੈੜਾਂ ਦੱਬਦੇ ਇਹ ਅੱਜ ਵੱਖੋ – ਵੱਖਰੀਆਂ ਖੇਡਾਂ ਵਿੱਚ ਆਪਣੇ ਜੌਹਰ ਦਿਖਾ ਰਹੇ ਹਨ। ਅਸੀਂ ਆਪਣੇ ਵੱਲੋਂ ਉਹਨਾਂ ਦੀ ਪੜ੍ਹਾਈ ਪ੍ਰਤੀ ਹਰ ਜ਼ਰੂਰਤ ਨੂੰ ਪੂਰਾ ਕਰ ਰਹੇ ਹਾਂ ਅਤੇ ਇਹਨਾਂ ਵਿਦਿਆਰਥੀਆਂ ਵੱਲੋਂ ਬਾਕੀ ਵਿਦਿਆਰਥੀਆਂ ਨੂੰ ਪ੍ਰੇਰਨਾ ਦੇ ਕੇ ਖੇਡਾਂ ਦੇ ਖੇਤਰ ਵੱਲ ਵਧਣ ਦੀ ਅਪੀਲ ਵੀ ਕਰਦੇ ਹਾਂ।ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ , ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ , ਅਜਮੇਰ ਸਿੰਘ ਰੱਤੀਆਂ ਅਤੇ ਸਤਵੀਰ ਸਿੰਘ ਸੇਖੋਂ ਨੇ ਵੀ ਵਧਾਈ ਦਿੱਤੀ।