Home Political ਰਾਜਾ ਵੜਿੰਗ ਨੇ ਬੈਂਸ ਭਰਾਵਾ ਨਾਲ ਮਿਲ ਕੇ ਆਤਮ ਨਗਰ ਦੇ ਵੋਟਰਾਂ...

ਰਾਜਾ ਵੜਿੰਗ ਨੇ ਬੈਂਸ ਭਰਾਵਾ ਨਾਲ ਮਿਲ ਕੇ ਆਤਮ ਨਗਰ ਦੇ ਵੋਟਰਾਂ ਦਾ ਕੀਤਾ ਧੰਨਵਾਦ

67
0

ਲੁਧਿਆਣਾ, 14 ਜੂਨ (ਜਗਰੂਪ ਸੋਹੀ, ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )- ਲੁਧਿਆਣਾ ਦੇ ਹੋਟਲ ਸੇਲੀਬ੍ਰੇਸ਼ਨ ਪਲਾਜ਼ਾ ਵਿੱਚ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਵੱਲੋ ਅਤੇ ਰਾਜਾ ਵੜਿੰਗ ਜੀ ਵੱਲੋ ਰੱਖੇ ਗਏ ਧੰਨਵਾਦੀ ਦੌਰੇ ਦੇ ਚਲਦੇ ਆਪਣੀ ਜਿੱਤ ਦੀ ਖੁਸ਼ੀ ਜ਼ਾਹਿਰ ਕਰਦਿਆਂ ਟੀਮ ਲੀਡਰਾਂ ਅਤੇ ਪਬਲਿਕ ਦਾ ਧੰਨਵਾਦ ਕਰਨ ਲਈ ਆਤਮ ਨਗਰ ਹਲਕੇ ਦੇ ਵੋਟਰਾਂ ਤੇ ਲੁਧਿਆਣਾ ਵਾਸੀਆਂ ਦਾ ਧੰਨਵਾਦ ਕਰਨ ਲਈ ਲੁਧਿਆਣਾ ਦੇ ਹੋਟਲ ਸੇਲੀਬ੍ਰੇਸ਼ਨ ਪਲਾਜ਼ਾ ਵਿੱਚ ਭਰਵਾਂ ਇਕੱਠ ਕੀਤਾ ਗਿਆ।ਇਸ ਇਕੱਠ ਨੂੰ ਸੰਬੋਧਿਤ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਜਿਥੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ ਉਥੇ ਹੀ ਵੋਟਾਂ ਵਿੱਚ ਬੀ ਜੇ ਪੀ ਵੱਲੋਂ ਵੋਟਾਂ ਵਿੱਚ ਲੋਕਾਂ ਨੂੰ ਕਿਵੇਂ ਲਾਲਚ ਦੇ ਕੇ ਵੋਟਾਂ ਪਾਉਣ ਲਈ ਕਿਹਾ ਇਸਦਾ ਵੀ ਜ਼ਿਕਰ ਕੀਤਾ। ਬੈਂਸ ਵੱਲੋ ਇਹ ਵੀ ਕਿਹਾ ਕੇ ਇਕ ਹਾਰੇ ਹੋਏ ਲੀਡਰ ਨੂੰ ਸੈਂਟਰ ਵੱਲੋਂ ਵਜੀਰ ਬਣਾ ਦਿਤਾ ਗਿਆ ਤੇ ਹੁਣ ਉਹ ਕਹਿੰਦਾ ਫਿਰਦਾ ਕੇ ਲੁਧਿਆਣਾ ਹਲਕੇ ਵਿੱਚ ਮੇਰੇ ਵੱਲੋਂ ਹਰ ਕੰਮ ਕੀਤਾ ਜਾਵੇਗਾ ਪਰ ਉਹ ਵਜੀਰ ਆਪਣੀ ਆਦਤ ਅਨੁਸਾਰ ਕਿਸੇ ਦਾ ਫੋਨ ਵੀ ਨਹੀਂ ਚੁੱਕੇਗਾ, ਕੰਮ ਤਾ ਦੂਰ ਦੀ ਗੱਲ ਹੈ। ਰਾਜਾ ਵੜਿੰਗ ਵੱਲੋਂ ਵੀ ਹਲਕੇ ਦੇ ਵੋਟਰਾਂ ਦਾ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕੇ ਹਲਕੇ ਦੇ ਵਿਕਾਸ ਲਈ ਉਹ ਜੀ ਜਾਨ ਲਗਾ ਕੇ ਕੰਮ ਕਰਨਗੇ । ਉਨ੍ਹਾਂ ਕਿਹਾ ਕੇ ਮੈਨੂੰ ਸਭ ਪਤਾ ਕਿ ਬਿੱਟੂ ਨੇ ਕਿਵੇਂ ਸਾਡੀ ਜਿੱਤ ਨੂੰ ਰੋਕਣ ਲਈ ਲੋਕਾਂ ਨੂੰ ਲਾਲਚ ਤੇ ਬੈਂਸ ਭਰਾਵਾਂ ਨੂੰ ਵੱਡੇ ਅਹੁਦੇ ਦੇ ਲਾਲਚ ਦਿੱਤੇ ਪਰ ਬੈਂਸ ਭਰਾ ਨਹੀਂ ਡੋਲੇ ਤੇ ਪੂਰੀ ਮਿਹਨਤ ਨਾਲ ਕਾਂਗਰਸ ਪਾਰਟੀ ਦੀ ਜਿੱਤ ਵਿੱਚ ਅਹਿਮ ਹਿੱਸਾ ਪਾਇਆ। ਮੈਂ ਸਦਾ ਅਹਿਸਾਨਮੰਦ ਰਹਾਂਗਾ ਅਤੇ ਬੈਂਸ ਟੀਮ ਦੇ ਹਰ ਬੰਦੇ ਨੂੰ ਜਲਦੀ ਪਾਰਟੀ ਵਿੱਚ ਮਾਨ ਸਨਮਾਨ ਤੇ ਆਹੁਦੇ ਦਿੱਤੇ ਜਾਣਗੇ ਅਤੇ ਇਕ ਦਫਤਰ ਵੀ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ ।