ਜਗਰਾਓਂ, 14 ਜੂਨ (ਸੋਹੀ, ਭੰਗੂ )- ਲੋਕ ਸਭਾ ਚੋਣਾਂ ਵਿੱਚ ਆਪਣੀ ਸ਼ਾਨਦਾਰ ਕਾਰਗੁਜਾਰੀ ਨਾਲ ਜਿੱਤ ਦਰਜ ਕਰਨ ਵਾਲੇ ਅਮਰਿੰਦਰ ਸਿੰਘ ਰਾਜਾ ਵੜਿੰਗ 15 ਤਾਰੀਕ ਸਵੇਰੇ 9-30 ਵਜੇ ਹੋਟਲ 7 ਸੀਜ ਸਾਹਮਣੇ ਰਾਜਾ ਢਾਬਾ ਜਗਰਾਓਂ ਵਿੱਚ ਪੁਹੰਚ ਰਹੇ ਹਨ ਜਿਥੇ ਉਹ ਆਪਣੇ ਜਗਰਾਓਂ ਕਾਂਗਰਸ ਟੀਮ ਦਾ ਅਤੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਨਗੇ। ਜਗਰਾਓਂ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਜਗਤਾਰ ਜੱਗਾ , ਕਰਨਜੀਤ ਸਿੰਘ ਸੋਨੀ ਗਾਲਿਬ ਅਤੇ ਹੋਰ ਪਾਰਟੀ ਲੀਡਰਾਂ ਵੱਲੋ ਰਾਜਾ ਵੜਿੰਗ ਨੂੰ ਜੀ ਆਇਆ ਕਹਿਣਗੇ ਅਤੇ ਹਲਕੇ ਦੀਆਂ ਸਮੱਸਿਆ ਨੂੰ ਓਹਨਾ ਸਾਹਮਣੇ ਰੱਖਣਗੇ।