ਅੱਪਰ ਬਾਰੀ ਦੁਆਬ ਕੈਨਾਲ ਮੇਨ ਬ੍ਰਾਂਚ ਅੱਪਰ 5 ਅਕਤੂਬਰ ਤੋਂ ਬੰਦ ਰਹੇਗੀ
ਚੰਡੀਗੜ, 28 ਸਤੰਬਰ: ( ਸਤੀਸ਼ ਕੋਹਲੀ, ਮੋਹਿਤ ਜੈਨ) –
ਅੱਪਰ ਬਾਰੀ ਦੁਆਬ ਕੈਨਾਲ ਵਿਚੋਂ ਨਿਕਲਣ ਵਿਚੋਂ ਨਿਕਲਣ ਵਾਲੀ ਮੇਨ ਬ੍ਰਾਂਚ ਅੱਪਰ ਦੀ ਮੁਰੰਮਤ ਦਾ ਕੰਮ ਕਰਨ ਲਈ ਮਿਤੀ 05-10-2022 ਤੋਂ 20.10.2022 ਤੱਕ ਮੇਨ ਬ੍ਰਾਂਚ ਅਤੇ ਇਸ ਵਿਚੋਂ ਨਿਕਲਣ ਵਾਲੀਆਂ ਨਹਿਰਾਂ/ ਸਹਾਇਕ ਨਦੀਆਂ/ਸੂਬੇ ਬੰਦ ਰਹਿਣਗੇ।
ਇਸ ਸਬੰਧੀ ਬੁਲਾਰੇ ਨੇ ਦੱਸਿਆ ਕਿ ਮੌਸਮ ਅਤੇ ਫ਼ਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਹੋਇਆਂ ਮੇਨ ਬ੍ਰਾਂਚ ਅੱਪਰ ਦੀ ਮੁਰੰਮਤ ਦਾ ਕੰਮ ਕਰਨ ਲਈ ਮਿਤੀ 05.10.2022 ਤੋਂ ਮਿਤੀ 20.10.2022 (ਦੋਵੇਂ ਦਿਨ ਸ਼ਾਮਿਲ) 16 ਦਿਨਾਂ ਲਈ ਮੇਨ ਬ੍ਰਾਂਚ ਅੱਪਰ ਦੀ ਬੁਰਜੀ 79383, ਬੁਰਜੀ 24900 ਲਾਹੋਰ ਬ੍ਰਾਂਚ,ਬੁਰਜੀ 38040 ਲਾਹੋਰ ਬ੍ਰਾਂਚ ਅਤੇ 133000 ਮੇਨ ਬ੍ਰਾਂਚ ਲੋਅਰ ਦੀ ਬੰਦੀ ਹੋਵੇਗੀ।