Home Punjab ਭੂੰਦੜੀ ‘ਚ ਗੈਸ ਫੈਕਟਰੀ ਖ਼ਿਲਾਫ਼ ਲਗਾਇਆ ਮੋਰਚਾ 25ਵੇਂ ਦਿਨ ਚ ਦਾਖਲ

ਭੂੰਦੜੀ ‘ਚ ਗੈਸ ਫੈਕਟਰੀ ਖ਼ਿਲਾਫ਼ ਲਗਾਇਆ ਮੋਰਚਾ 25ਵੇਂ ਦਿਨ ਚ ਦਾਖਲ

35
0


ਜਗਰਾਓਂ , 21 ਅਪ੍ਰੈਲ ( ਜਗਰੂਪ ਸੋਹੀ, ਅਸ਼ਵਨੀ)- ਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਭੂੰਦੜੀ ਵਿਖੇ ਲਗਾਇਆ ਪੱਕਾ ਮੋਰਚਾ ਅੱਜ 25ਵੇਂ ਦਿਨ ‘ਚ ਦਾਖ਼ਲ ਹੋ ਗਿਆ। ਇਸ ਮੌਕੇ ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸ਼ੰਘਰਸ਼ ਕਮੇਟੀ ਦੇ ਬੁੁਲਾਰਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣਾ ਹੱਕੀ ਸ਼ੰਘਰਸ਼ ਇਸੇ ਤਰ੍ਹਾਂ ਜਿੱਤ ਤਕ ਚਾਲੂ ਰਖੱਣਗੇ। ਇਸ ਸਮੇਂ ਮੇਵਾ ਸਿੰਘ ਅਨਜਾਣ, ਰੋਹਿਤ ਵਰਮਾ ਨੇ ਸ਼ੰਘਰਸ਼ ਸੰਬੰਧੀ ਗੀਤ ਗਾਏ। ਬੀਬੀ ਗੁੁਰਚਰਨ ਕੌਰ ਨੇ ਜਿਥੇ ਫੈਕਟਰੀ ਮਾਲਕਾਂ ਦੀਆਂ ਚਾਲਾਂ ਨੂੰ ਨੰਗਾ ਕੀਤਾ ਤੇ ਉੱਥੇ ਰੋਹਲੀ ਆਵਾਜ਼ ‘ਚ ਗੀਤ ਗਾਏ ਤੇ ਨਾਅਰਿਆਂ ਨਾਲ ਗੰਦੀ ਬਦਬੂਦਾਰ ਫੈਕਟਰੀ ਦਾ ਵਿਰੋਧ ਕੀਤਾ। ਭਿੰਦਰ ਸਿੰਘ ਭਿੰਦੀ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਡਾ.ਸੁੁਖਦੇਵ ਸਿੰਘ ਨੇ ਆਏ ਲੋਕਾਂ ਦਾ ਧੰਨਵਾਦ ਕਰਦਿਆਂ ਫੈਕਟਰੀ ਮਾਲਕਾ ਦੀਆਂ ਚਾਲਾਂ ਤੋਂ ਬਚਣ ਲਈ ਕਿਹਾ, ਕਿਉਂਕਿ ਫੈਕਟਰੀ ਮਾਲਕ ਇਸ਼ਤਿਹਾਰਾਂ ਰਾਹੀਂ ਫੈਕਟਰੀ ਦੇ ਫਾਇਦੇ ਗੁੁਣਗਾਨ ‘ਚ ਲੱਗੇ ਹੋਏ ਹਨ। ਜਿਸ ਨੂੰ ਇਲਾਕੇ ਦੇ ਲੋਕ ਮੂੰਹ ਨਹੀਂ ਲਾ ਰਹੇ। ਅਖੀਰ ਤੇ ਰਣਵੀਰ ਗੋਰਾਹੂਰ ਨੇ ਨਸ਼ਿਆਂ ਰਾਹੀਂ ਨੌਜਵਾਨਾਂ ਦੀ ਬਰਬਾਦ ਹੋ ਰਹੀ ਜ਼ਿੰਦਗੀ ਬਾਰੇ ਇਕ ਪਾਤਰੀ ਨਾਟਕ ਖੇਡ ਕੇ ਲੋਕਾ ਨੂੰ ਭਾਵੁਕ ਕਰ ਦਿੱਤਾ। ਇਸ ਮੌਕੇ ਅਮਰੀਕ ਸਿੰਘ, ਸੁੁਰਜੀਤ ਸਿੰਘ, ਬੰਤ ਸਿੰਘ ਚੀਮਨਾ, ਗੁੁਰਮੇਲ ਸਿੰਘ ਸਨੇਤ, ਜਗਰਾਜ ਸਿੰਘ, ਗੁੁਰਮੇਲ ਸਿੰਘ, ਆਤਮਾ ਸਿੰਘ, ਭਿੰਦਰ ਸਿੰਘ ਮਨਮੋਹਨ ਸਿੰਘ ਗਿੱਲ, ਮਲਕੀਤ ਸਿੰਘ ਚੀਮਨਾ, ਜਸਵਿੰਦਰ ਸਿੰਘ ਲਤਾਲਾ, ਅਵਤਾਰ ਸਿੰਘ ਗੋਲੋ, ਲਵਪ੍ਰਰੀਤ ਸਿੰਘ, ਪੰਮਾ, ਸੰਦੀਪ ਸਿੰਘ ਭੰਗੂ ਅਤੇ ਰਛਪਾਲ ਸਿੰਘ ਤੂਰ , ਹਰਪ੍ਰਰੀਤ ਸਿੰਘ ਹੈਪੀ, ਕੋਮਲਪ੍ਰਰੀਤ ਸਿੰਘ, ਗੁੁਰਜੀਤ ਸਿੰਘ, ਅਮਰੀਕ ਸਿੰਘ ਰਾਮਾ, ,ਜਗਤਾਰ ਸਿੰਘ ਮਾੜਾ, ਗੁੁਰਮੀਤ ਸਿੰਘ, ਮਖੱਣ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here