Home ਧਾਰਮਿਕ ਲੋਕ ਘੋਲ ਨਾ ਥੱਮਣਗੇ ਘਰ ਘਰ ਭਗਤ ਸਿੰਘ ਜੰਮਣਗੇ , ਸਾਮਰਾਜੀਆਂ,ਪੂੰਜੀਪਤੀਆਂ ਤੇ...

ਲੋਕ ਘੋਲ ਨਾ ਥੱਮਣਗੇ ਘਰ ਘਰ ਭਗਤ ਸਿੰਘ ਜੰਮਣਗੇ , ਸਾਮਰਾਜੀਆਂ,ਪੂੰਜੀਪਤੀਆਂ ਤੇ ਫਿਰਕੂਆਂ ਨੂੰ ਦਬੱਲਣਗੇ ।

51
0


🎈ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ‘ ਤੇ ਵਿਸ਼ੇਸ਼ 🎈
ਬਰਿੰਪਟਨ ਕੈਨੇਡਾ ( ਡਾ. ਪ੍ਰਦੀਪ ਜੋਧਾਂ) ਮਹਾਨ ਇਨਕਲਾਬੀ , ਦੇਸ਼ ਦੀ ਆਜ਼ਾਦੀ ਲਈ ਛੋਟੀ ਉਮਰੇ ਵੱਡੀ ਕੁਰਬਾਨੀ ਕਰਨ ਵਾਲੇ , ਸਮਾਜਵਾਦੀ ਤੇ ਸੈਕੂਲਰ ਵਿਚਾਰਾਂ ਦੇ ਧਾਰਨੀ , ਅੰਗਰੇਜ਼ ਸਾਮਰਾਜ ਦੇ ਨੱਕ ‘ਚ ਦਮ ਕਰਨ ਵਾਲੇ , ਮਨੁੱਖ ਦੀ ਮਨੁੱਖ ਹੱਥੋਂ ਲੁੱਟ ਖਤਮ ਕਰਾਕੇ ਬਰਾਬਰਤਾ ਦਾ ਸਮਾਜ ਸਿਰਜਣ ਦਾ ਸੁਪਨਾ ਦੇਖਣ ਵਾਲੇ , ਸ਼ਹੀਦ ਭਗਤ ਸਿੰਘ ਦਾ ਜਦੋਂ ਅਸੀਂ ਅੱਜ ਜਨਮ ਦਿਨ ਹੈ ਮਨਾ ਰਹੇ ਹਾਂ ਤਾਂ ਸਾਡਾ ਦੇਸ਼ ਬਹੁਤ ਹੀ ਗੰਭੀਰ ਸਥਿਤੀਆਂ ਵਿੱਚੋਂ
ਗੁਜ਼ਰ ਰਿਹਾ ਹੈ ਦੇਸ਼ ਦੀ ਆਜ਼ਾਦੀ ਦੇ 75 ਸਾਲ ਬੀਤ ਜਾਣ ਦੇ ਵੀ ਦੇਸ਼ ਦੇ ਹਾਕਮ ਨਾਗਰਿਕਾਂ ਨੂੰ ਮੁੱਢਲੀਆਂ ਸਹੂਲਤਾਂ ਵੀ ਨਹੀ ਪ੍ਰਦਾਨ ਕਰ ਸਕੇ ।ਜਿਹੜੇ ਸਾਮਰਾਜ ਦੇ ਖ਼ਿਲਾਫ਼ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਜੰਗ ਲੜੀ ਉਹੀ ਸਾਮਰਾਜ ਮੁੜ ਆਪਣੀਆਂ ਨਿੱਜੀਕਰਨ , ਉਦਾਰੀਕਰਨ ਤੇ ਸੰਸਾਰੀਕਰਨ ਦੀਆਂ ਨੀਤੀਆਂ ਦੇਸ਼ ਦੇ ਹਾਕਮਾਂ ਤੋਂ ਲਾਗੂ ਕਰਵਾ ਰਿਹਾ ਹੈ ਇਨ੍ਹਾਂ ਨੀਤੀਆਂ ਕਾਰਨ ਸਾਡਾ ਦੇਸ਼ ਸਾਮਰਾਜੀ ਦੇਸ਼ਾਂ ਦਾ ਆਰਥਿਕ ਤੌਰ ਤੇ ਗੁਲਾਮ ਹੋ ਚੁੱਕਾ ਹੈ ।ਬੇਰੁਜ਼ਗਾਰੀ , ਮਹਿੰਗਾਈ , ਗਰੀਬੀ ਭੁੱਖਮਰੀ ਕੰਗਾਲੀ ਨਾਲ ਜੂਝ ਰਹੇ ਲੋਕਾਂ ਦੀ ਬੈਚੈਨੀ
ਨੂੰ ਦੇਸ਼ ਹਾਕਮ ਫ਼ਿਰਕਾਪ੍ਰਸਤੀ ਨਾਲ ਦਿਵਾਉਣਾ ਚਾਹੁੰਦੇ ਨੇ ਤੇ ਫਿਰਕੂਫਾਸ਼ੀਵਾਦ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ ਮਨੀਪੁਰ ਦੀਆਂ ਘਟਨਾਵਾਂ ਇਸ ਦੀਆਂ ਤਾਜ਼ਾ ਮਿਸਾਲ ਹਨ।ਘੱਟ ਗਿਣਤੀਆਂ ਤੇ ਹਮਲੇ ਹੋ ਰਹੇ ਨੇ ਜਾਤ ਤੇ ਧਰਮ ਦੇ ਨਾਂ ਰਾਜਨੀਤੀ ਕਰਨ ਵਾਲੀਆਂ ਤਾਕਤਾਂ ਨੂੰ ਸਮੇਂ ਦੇ ਹਾਕਮਾਂ ਵੱਲੋਂ ਛੱਤਰੀ ਪ੍ਰਦਾਨ ਕੀਤੀ ਜਾ ਰਹੀ ਹੈ ।
ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਵਿੱਚ ਬੁਰੀ ਤਰਾਂ ਨਾਕਾਮ ਰਹੇ ਹਾਕਮ ਲੋਕਾਂ ਵਿੱਚ ਵੰਡੀਆਂ ਪਾਕੇ ਆਪਣੀ ਰਾਜ ਸੱਤਾ ਦੀ ਉਮਰ ਲੰਮੀ ਕਰਨ ਵਿੱਚ ਜੁਟੇ ਹੋਏ ਨੇ।
ਪੂੰਜੀਵਾਦੀ , ਸਾਮਰਾਜੀ ਤੇ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨ ਵਾਲੇ ਇਸ ਮਾੜੇ ਰਾਜ ਪ੍ਰਬੰਧ ਨੂੰ ਬਦਲਣ ਲਈ ਸ਼ਹੀਦ ਭਗਤ ਸਿੰਘ ਵਰਗੇ ਯੋਧਿਆਂ ਨੂੰ ਮੁੜ ਜਨਮ ਲੈਣਾ ਪਵੇਗਾ ਤੇ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਵਾਲਿਆਂ ਦੀ ਜਿੱਥੇ ਪਰਖ ਕਰਨੀ ਪਵੇਗੀ ਉੱਥੇ ਫ਼ਰਜੀ ਤੇ ਅਸਲੀ ਇਨਕਲਾਬੀਆਂ ਦੀ ਵੀ ਪਛਾਣ ਕਰਨੀ ਪਵੇਗੀ ।ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਸਾਨੂੰ ਅਹਿਦ ਕਰਨ ਚਾਹੀਦਾ ਹੈ ਕਿ ਸ਼ਹੀਦ ਭਗਤ ਸਿੰਘ ਦੀ ਸੋਚ ਵਾਲੀਆਂ ਖੱਬੀਆਂ , ਜਮਹੂਰੀ ਤੇ ਸੈਕੂਲਰ ਤਾਕਤਾਂ ਨੂੰ ਮਜ਼ਬੂਤ ਕਰਕੇ ਸਮਾਜਵਾਦੀ ਰਾਜ ਪ੍ਰਬੰਧ ਦਾ ਬਦਲ ਪੇਸ਼ ਕੀਤਾ ਜਾਵੇ।
ਇਨਕਲਾਬ ਜ਼ਿੰਦਾਬਾਦ , ਸਾਮਰਾਜਵਾਦ ਮੁਰਦਾਬਾਦ ।

LEAVE A REPLY

Please enter your comment!
Please enter your name here