Home ਪਰਸਾਸ਼ਨ ਸਿਖਲਾਈ ਲੈ ਰਹੇ ਨਵ-ਨਿਯੁਕਤ ਪਟਵਾਰੀਆਂ ਨੂੰ ਮਿਲਣ ਪਹੁੰਚੇ ਡਿਪਟੀ ਕਮਿਸ਼ਨਰ

ਸਿਖਲਾਈ ਲੈ ਰਹੇ ਨਵ-ਨਿਯੁਕਤ ਪਟਵਾਰੀਆਂ ਨੂੰ ਮਿਲਣ ਪਹੁੰਚੇ ਡਿਪਟੀ ਕਮਿਸ਼ਨਰ

51
0


ਮੋਗਾ, 23 ਜਨਵਰੀ ( ਅਸ਼ਵਨੀ ) – ਪੰਜਾਬ ਸਰਕਾਰ ਵੱਲੋਂ ਭਰਤੀ ਕੀਤੇ ਗਏ ਨਵੇਂ ਪਟਵਾਰੀਆਂ ਦੀ ਸਿਖਲਾਈ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਵਿਖੇ ਸਥਾਪਤ ਕੀਤੇ ਗਏ ਆਰਜੀ ਪਟਵਾਰ ਸਿਖਲਾਈ ਸਕੂਲ ਵਿਖੇ ਚੱਲ ਰਹੀ ਹੈ। ਇਸ ਸਿਖਲਾਈ ਵਿੱਚ ਜ਼ਿਲ੍ਹਾ ਮੋਗਾ ਅਤੇ ਬਰਨਾਲਾ ਦੇ ਪਟਵਾਰੀ ਭਾਗ ਲੈ ਰਹੇ ਹਨ। ਅੱਜ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਅਚਾਨਕ ਸਿਖਲਾਈ ਲੈ ਰਹੇ ਨਵ-ਨਿਯੁਕਤ ਪਟਵਾਰੀਆਂ ਨੂੰ ਮਿਲਣ ਪਹੁੰਚ ਗਏ।ਡਿਪਟੀ ਕਮਿਸ਼ਨਰ ਨੇ ਨਵ-ਨਿਯੁਕਤ ਪਟਵਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਵਿਵਹਾਰਿਕ ਸਿਖਲਾਈ ਅਤੇ ਇਸ ਅਹਿਮ ਮਹਿਕਮੇ ਦੀਆਂ ਬਾਰੀਕੀਆਂ ਨਾਲ ਵਾ-ਵਾਸਤਾ ਹੋਣ  ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਮਾਲ ਮਹਿਕਮੇ ਦੇ ਪਟਵਾਰੀ ਮਾਲ ਰਿਕਾਰਡ ਦੇ ਕਸਟੋਡੀਅਨ ਹੋਣ ਕਾਰਨ ਬਹੁਤ ਹੀ ਜ਼ਿੰਮੇਵਾਰੀ ਵਾਲੇ ਅਹੁਦੇ ’ਤੇ ਹੁੰਦੇ ਹਨ, ਇਸ ਲਈ ਉਹ ਆਪਣੀ ਸਿਖਲਾਈ ਦੌਰਾਨ ਮਾਲ ਰਿਕਾਰਡ ਦੀਆਂ ਬਾਰੀਕੀਆਂ ਨੂੰ ਧਿਆਨ ਨਾਲ ਸਿੱਖਣ।ਦੱਸਣਯੋਗ ਹੈ ਕਿ ਇਸ ਸਿਖਲਾਈ ਵਿੱਚ ਜ਼ਿਲ੍ਹਾ ਮੋਗਾ (46) ਅਤੇ ਬਰਨਾਲਾ (17) ਦੇ 63 ਨਵ-ਨਿਯੁਕਤ ਪਟਵਾਰੀਆਂ ਨੂੰ ਆਰਜ਼ੀ ਪਟਵਾਰ ਸਕੂਲ ਵਿੱਚ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਸਿਖਲਾਈ 30 ਅਪ੍ਰੈਲ ਤੱਕ ਚੱਲਣੀ ਹੈ।ਉਨ੍ਹਾਂ ਨੇ ਮਾਲ ਮਹਿਕਮੇ ’ਚ ਆਪਣਾ ਭਵਿੱਖ ਬਣਾਉਣ ਆਏ ਇਨ੍ਹਾਂ ਨੌਜਵਾਨਾਂ, ਜਿਨ੍ਹਾਂ ’ਚ ਵੱਡੀ ਗਿਣਤੀ ’ਚ ਲੜਕੀਆਂ ਵੀ ਹਨ, ਨੂੰ ਕਿਹਾ ਕਿ ਉਹ ਨੌਕਰੀ ਦੌਰਾਨ ਮਿਹਨਤ, ਲਗਨ ਅਤੇ ਇਮਾਨਦਾਰੀ ਨੂੰ ਸਭ ਤੋਂ ਵੱਡੇ ਗਹਿਣੇ ਬਣਾ ਕੇ ਰੱਖਣ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਅਤੇ ਲੋਕਾਂ ਪ੍ਰਤੀ ਜੁਆਬਦੇਹੀ ਸਭ ਤੋਂ ਪਹਿਲਾਂ ਹੈ ਅਤੇ ਸਾਨੂੰ ਇਸ ਗੱਲ ਨੂੰ ਮਨ ’ਚ ਧਾਰ ਕੇ ਚੱਲਣਾ ਪਵੇਗਾ ਕਿ ਅਸੀਂ ਲੋਕਾਂ ਦੀ ਸੇਵਾ ਕਰਨ ਆਏ ਹਾਂ।ਉਹਨਾਂ ਕਿਹਾ ਕਿ ਉਹ ਮਾਲ਼ ਵਿਭਾਗ ਦੀਆਂ ਬਾਰੀਕੀਆਂ ਦੇ ਨਾਲ ਨਾਲ ਪਬਲਿਕ ਡੀਲਿੰਗ ਵੀ ਸਿੱਖਣ। ਉਹਨਾਂ ਕਿਹਾ ਕਿ ਆਮ ਲੋਕਾਂ ਦਾ ਜਿਹੜਾ ਕੰਮ ਨਹੀਂ ਵੀ ਹੋ ਸਕਦਾ ਉਸ ਬਾਰੇ ਅਰਜੀਕਰਤਾ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਬਾਰੇ ਲੋਕਾਂ ਦੀ ਰਾਏ ਨੂੰ ਬਦਲਣ ਵਿਚ ਪਟਵਾਰੀ ਬਹੁਤ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ।ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਗਿਆ ਕਿ ਸਰਕਾਰ ਵੱਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ 9 ਮਹੀਨੇ ਦੀ ਪਟਵਾਰ ਸਕੂਲ ਦੀ ਸਿਖਲਾਈ ਅਤੇ 3 ਮਹੀਨੇ ਦੀ ਫ਼ੀਲਡ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ, ਜ਼ਿਲ੍ਹਾ ਭਲਾਈ ਅਫਸਰ ਬਿਕਰਮ ਸਿੰਘ ਪੁਰੇਵਾਲ ਅਤੇ ਹੋਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here