Home crime ਪੀਐੱਸਪੀਸੀਐੱਲ ਦਾ ਕਰੋੜਾਂ ਦਾ ਨੁਕਸਾਨ ਕਰ ਗਏ ਹੜ੍ਹ

ਪੀਐੱਸਪੀਸੀਐੱਲ ਦਾ ਕਰੋੜਾਂ ਦਾ ਨੁਕਸਾਨ ਕਰ ਗਏ ਹੜ੍ਹ

28
0

, ਖੰਭੇ, ਟਰਾਂਸਫਾਰਮਰ, ਸਬ ਸਟੇਸ਼ਨ ਵਿਚਲਾ ਸਾਮਾਨ ਤੇ ਬਿਜਲੀ ਲਾਈਨਾਂ ਹੋਈਆਂ ਖ਼ਰਾਬ
ਪਟਿਆਲਾ(ਲਿਕੇਸ ਸ਼ਰਮਾ )ਪੰਜਾਬ ’ਚ ਹਾਲ ਹੀ ਵਿਚ ਆਏ ਹੜ੍ਹਾਂ ਨੇ ਪੀਐੱਸਪੀਸੀਐੱਲ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਸਭ ਤੋਂ ਵੱਧ ਨੁਕਸਾਨ ਖੇਤਰ ਰੋਪੜ, ਮੁਹਾਲੀ, ਪਟਿਆਲਾ ਤੇ ਸੰਗਰੂਰ ਇਲਾਕੇ ’ਚ ਹੋਇਆ। ਜਿਥੇ ਪੀਐੱਸਪੀਸੀਐੱਲ ਦੇ ਖੰਭੇ, ਟਰਾਂਸਫਾਰਮਰ, ਸਬ ਸਟੇਸ਼ਨ ਵਿਚਲਾ ਸਾਮਾਨ ਅਤੇ ਬਿਜਲੀ ਲਾਈਨਾਂ ਦੇ ਖ਼ਰਾਬ ਹੋਣ ਦੇ ਨਾਲ ਸਬਸਟੇਸ਼ਨਾਂ ’ਚ ਵਿਚ ਵੀ ਕਾਫ਼ੀ ਨੁਕਸਾਨ ਹੋਇਆ ਹੈ।

ਇਕ ਰਿਪੋਰਟ ਅਨੁਸਾਰ ਪੀਐੱਸਪੀਸੀਐੱਲ ਨੂੰ ਇਸ ਹੜ੍ਹ ਦੌਰਾਨ ਲਗਪਗ 16 ਕਰੋੜ ਦਾ ਨੁਕਸਾਨ ਹੋਇਆ ਹੈ। ਜਿਸ ਵਿਚ 66 ਕੇਵੀ ਦੇ 20 ਸਬ ਸਟੇਸ਼ਨਾਂ ਵਿਚ ਹੜ੍ਹ ਦਾ ਪਾਣੀ ਭਰ ਗਿਆ, ਜਿਸ ਨਾਲ ਬੁਨਿਆਦੀ ਢਾਂਚੇ ਦਾ ਭਾਰੀ ਨੁਕਸਾਨ ਹੋਇਆ। ਇਹ ਪਾਣੀ ਸਬ ਸਟੇਸ਼ਨਾਂ ਦੀਆਂ ਕੰਧਾਂ ਤੋੜਦਾ ਹੋਇਆ ਕੰਟਰੋਲ ਰੂਮ, ਟਰਾਂਸਫਾਰਮਰ ਦੇ ਅਹਾਤਿਆਂ ’ਚ ਵੀ ਭਰ ਗਿਆ। ਭਾਰੀ ਮੀਂਹ ਨੇ ਵੀ ਨੁਕਸਾਨ ਕੀਤਾ ਹੈ, ਜਿਸ ਨਾਲ ਦਫ਼ਤਰ ਦੀ ਛੱਤ ਤੱਕ ਵੀ ਟੁੱਟ ਗਈ। ਬੁਨਿਆਦੀ ਢਾਂਚੇ ਦੇ ਨੁਕਸਾਨ ਦਾ ਬਿਜਲੀ ਸਪਲਾਈ ’ਤੇ ਕਾਫ਼ੀ ਅਸਰ ਪਿਆ ਹੈ। ਜਿਸ ਨਾਲ ਜ਼ਰੂਰੀ ਸੇਵਾਵਾਂ ਵੀ ਪ੍ਰਭਾਵਿਤ ਹੁੰਦੀਆਂ ਹਨ ਜਿਵੇਂ ਕਿ ਹਸਪਤਾਲ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੰਚਾਰ ਨੈੱਟਵਰਕ ਆਦਿ। ਪਰ ਇਸ ਸਥਿਤੀ ਨਾਲ ਨਜਿੱਠਦਿਆਂ ਪੀਐੱਸਪੀਸੀਐੱਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਦਿਨ ਰਾਤ ਮਿਹਨਤ ਕਰ ਕੇ ਬਿਜਲੀ ਸਪਲਾਈ ਬਹਾਲ ਕੀਤੀ। ਪੀਐੱਸਪੀਸੀਐੱਲ ਵੱਲੋਂ ਨੁਕਸਾਨ ਦੀ ਤਿਆਰ ਕੀਤੀ ਗਈ ਰਿਪੋਰਟ ਅਨੁਸਾਰ ਹੜ੍ਹ ਕਾਰਨ ਪੰਜਾਬ ਭਰ ਵਿਚ 570 ਟਰਾਂਸਫਾਰਮਰ ਖ਼ਰਾਬ ਹੋਏ, ਜਿਸ ਨਾਲ 5.5 ਕਰੋੜ ਦਾ ਨੁਕਸਾਨ ਹੋਇਆ। ਇਕ ਕਰੋੜ ਕੀਮਤ ਦੇ 2330 ਖੰਭੇ, 50 ਲੱਖ ਦੇ ਕਰੀਬ 75 ਕਿਲੋਮੀਟਰ ਕੰਡਕਟਰ ਤੇ ਕੇਬਲ, ਡੇਢ ਕਰੋੜ ਦੀ ਕੀਮਤ ਦਾ ਦਫ਼ਤਰੀ ਫਰਨੀਚਰ ਤੇ ਰਿਕਾਰਡ ਆਦਿ ਖ਼ਰਾਬ ਹੋਇਆ। ਢਾਈ ਕਰੋੜ ਦੀ ਕੀਮਤ ਦੇ ਕੰਟਰੋਲ ਰੂਮ ਦੇ ਉਪਕਰਣ ਜਿਵੇਂ ਬੈਟਰੀ, ਚਾਰਜਰ, ਰਿਲੇਅ ਤੇ ਕੇਬਲ ਬਾਕਸ ਆਦਿ ਨੁਕਸਾਨੇ ਗਏ ਹਨ। ਇਸ ਤੋਂ ਇਲਾਵਾ ਸਬ ਸਟੇਸ਼ਨਾਂ ਦੀ ਚਾਰ ਦੀਵਾਰੀ ਤੇ ਹੋਰ ਇਮਾਰਤਾਂ ਦਾ ਕਰੀਬ ਤਿੰਨ ਕਰੋੜ ਦਾ ਨੁਕਸਾਨ ਹੋਇਆ ਹੈ।

LEAVE A REPLY

Please enter your comment!
Please enter your name here