ਜਗਰਾਉਂ, 7 ਸਤੰਬਰ (ਲਿਕੇਸ਼ ਸ਼ਰਮਾਂ, ਅਸ਼ਵਨੀ )-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਵੱਖ-ਵੱਖ ਪੁਲਿਸ ਪਾਰਟੀਆਂ ਵੱਲੋਂ 6 ਪੇਟੀਆਂ ਨਾਜਾਇਜ਼ ਸ਼ਰਾਬ (72 ਬੋਤਲਾਂ) ਅਤੇ 340 ਨਸ਼ੀਲੀਆਂ ਗੋਲੀਆਂ ਸਮੇਤ 6 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਥਾਣਾ ਹਠੂਰ ਦੇ ਸਬ ਇੰਸਪੈਕਟਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਚੱਕਰ ਵਾਲਾ ਅੱਡਾ ਪਿੰਡ ਮੱਲਾ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਸੂਚਨਾ ਮਿਲੀ ਕਿ ਨਜ਼ਦੀਕੀ ਗੁਰਦੁਆਰਾ ਬਾਬਾ ਜੀਵਨ ਸਿੰਘ ਪਿੰਡ ਮੱਲਾ ਦਾ ਰਹਿਣ ਵਾਲਾ ਹਰਬੰਸ ਸਿੰਘ ਬਿਨਾਂ ਪਰਮਿਟ ਅਤੇ ਲਾਇਸੈਂਸ ਤੋਂ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਇਸ ਸਮੇਂ ਉਸ ਦੇ ਘਰ ਨਾਜਾਇਜ਼ ਸ਼ਰਾਬ ਰੱਖੀ ਹੋਈ ਹੈ। ਇਸ ਸੂਚਨਾ ’ਤੇ ਛਾਪਾ ਮਾਰ ਕੇ ਹਰਬੰਸ ਸਿੰਘ ਨੂੰ 24 ਬੋਤਲਾਂ ਸ਼ਰਾਬ ਪੰਜਾਬ ਹੀਰ ਸੋੰਫੀ ਸਮੇਤ ਕਾਬੂ ਕੀਤਾ ਗਿਆ। ਥਾਣਾ ਸਿਟੀ ਜਗਰਾਉਂ ਦੇ ਏਐਸਆਈ ਗੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸੀਟ ਚੈਕਿੰਗ ਲਈ ਅੱਡਾ ਰਾਏਕੋਟ ਵਿਖੇ ਮੌਜੂਦ ਸਨ। ਉਥੇ ਹੀ ਮਿਲੀ ਸੂਚਨਾ ਦੇ ਆਧਾਰ ’ਤੇ ਮੁਹੱਲਾ ਆਵੇ, ਪ੍ਰਤਾਪ ਨਗਰ ਦੇ ਰਹਿਣ ਵਾਲੇ ਸਵਰਨ ਸਿੰਘ ਨੂੰ 48 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ ਹੈ। ਥਾਣਾ ਸਦਰ ਰਾਏਕੋਟ ਤੋਂ ਪੁਲੀਸ ਚੌਕੀ ਲੋਹਟਬੱਦੀ ਦੇ ਇੰਚਾਰਜ ਏ.ਐਸ.ਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਚੈਕਿੰਗ ਲਈ ਅਹਿਮਦਗੜ੍ਹ ਚੌਕ ਪਿੰਡ ਲੋਹਟਬੜ੍ਹੀ ਵਿਖੇ ਮੌਜੂਦ ਸਨ। ਉਥੇ ਹੀ ਸੂਚਨਾ ਮਿਲੀ ਸੀ ਕਿ ਅਵਤਾਰ ਸਿੰਘ ਉਰਫ ਗੋਪੀ ਵਾਸੀ ਪਿੰਡ ਛਪਾਰ ਅਤੇ ਪਿੰਡ ਰਛੀਨ ਵਾਸੀ ਚਮਕੌਰ ਸਿੰਘ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦੇ ਹਨ। ਦੋਵੇਂ ਦਾਣਾ ਮੰਡੀ ਪਿੰਡ ਲੋਹਟਬੜ੍ਹੀ ਕੋਲ ਖੜ੍ਹੇ ਗਾਹਕਾਂ ਦੀ ਉਡੀਕ ਕਰ ਰਹੇ ਹਨ। ਇਸ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰਕੇ ਅਵਤਾਰ ਸਿੰਘ ਉਰਫ ਗੋਪੀ ਅਤੇ ਚਮਕੌਰ ਸਿੰਘ ਕੋਲੋਂ 95 ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਥਾਣਾ ਸਿੱਧਵਾਂਬੇਟ ਦੇ ਏਐਸਆਈ ਰਾਜਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪਿੰਡ ਹਿਆਤਵਾਲ ਚੈਕਿੰਗ ਲਈ ਮੌਜੂਦ ਸੀ। ਉਥੇ ਹੀ ਸੂਚਨਾ ਮਿਲੀ ਸੀ ਕਿ ਮਨਜੀਤ ਕੌਰ ਵਾਸੀ ਬਾਗੀਆ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦੀ ਹੈ। ਉਹ ਨਸ਼ੀਲੀਆਂ ਗੋਲੀਆਂ ਨਾਲ ਆਪਣੇ ਘਰ ਨੂੰ ਜਾਂਦੀ ਕੱਚੀ ਸੜਕ ’ਤੇ ਜਾ ਰਹੀ ਹੈ। ਇਸ ਸੂਚਨਾ ’ਤੇ ਪਿੰਡ ਬਾਗੀਆਂ ਖੁਰਦ ’ਚ ਨਾਕਾਬੰਦੀ ਕਰਕੇ ਮਨਜੀਤ ਕੌਰ ਨੂੰ ਕਾਬੂ ਕਰ ਲਿਆ ਗਿਆ ਅਤੇ ਉਸ ਪਾਸੋਂ 97 ਖੁਲੀ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ। ਇਸ ਤੋਂ ਇਲਾਵਾ ਏ.ਐਸ.ਆਈ ਰਾਜਿੰਦਰ ਸਿੰਘ ਵੱਲੋਂ ਪਿੰਡ ਗਿੱਦੜਵਿੰਡੀ ਵਿਖੇ ਚੈਕਿੰਗ ਦੌਰਾਨ ਮਿਲੀ ਸੂਚਨਾ ਦੇ ਆਧਾਰ ’ਤੇ ਪਿੰਡ ਖੋਲਿਆ ਵਾਲਾ ਖੂਹ ਮਲਸੀਹਾਂ ਬਾਜਾਨ ਵਾਸੀ ਮਨਜੀਤੋ ਬਾਈ ਨੂੰ ਨਹਿਰ ਪੁਲ ’ਤੇ 147 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ।