ਪਾਇਲ, 07 ਸਤੰਬਰ (ਵਿਕਾਸ ਮਠਾੜੂ) : ਸਥਾਨਕ ਸ਼ਹਿਰ ਪਾਇਲ ਵਿਖੇ ਘਰ ਵਿਚ ਇਕੱਲੀ ਰਹਿੰਦੀ ਔਰਤ ਦਾ ਅਣਪਛਾਤਿਆਂ ਵੱਲੋ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਲਾਸ਼ ਘਰ ਵਿੱਚੋ ਖੂਨ ਨਾਲ ਲੱਥਪੱਥ ਮਿਲੀ, ਕਤਲ ਦਾ ਪਤਾ ਘਰ ਵਿੱਚੋ ਮੁਸਕ ਆਉਣ ਤੋ ਬਾਅਦ ਪਤਾ ਲੱਗਿਆ। ਮ੍ਰਿਤਕ ਦੀ ਪਹਿਚਾਣ ਰਣਜੀਤ ਕੌਰ( 43 ਸਾਲ) ਪਤਨੀ ਸੁਖਵਿੰਦਰ ਸਿੰਘ, ਵਾਸੀ ਪਾਇਲ, ਸਾਹਮਣੇ ਮੀਟ ਮਾਰਕੀਟ, ਪੁਲਿਸ ਥਾਣਾ ਪਾਇਲ ਵਜੋ ਹੇਈ।ਪਾਇਲ ਪੁਲੀਸ ਅਨੁਸਾਰ ਰਣਜੀਤ ਕੌਰ ਪਤਨੀ ਸ. ਸੁਖਵਿੰਦਰ ਸਿੰਘ ਕਲਸੀ , ਵਾਸੀ ਪਾਇਲ ਦਾ ਸਿਰ ਵਿਚ ਸੱਟ ਮਾਰ ਕਤਲ ਕਰ ਦਿੱਤਾ ਗਿਆ। ਕਤਲ ਦੀ ਘਟਨਾ ਦਾ ਪਤਾ 5 ਸਤੰਬਰ ਹਾਤ 8 ਵਜੇ ਨੂੰ ਪਤਾ ਲੱਗਾ , ਘਟਨਾ ਸਮੇ ਮ੍ਰਿਤਕ ਰਣਜੀਤ ਕੌਰ ਦਾ ਪਤੀ ਸੁਖਵਿੰਦਰ ਸਿੰਘ ਵਿਦੇਸ਼ ( ਇਟਲੀ) ਸੀ ਤੇ ਉਹਨਾਂ ਦੇ ਦੋਨੇ ਲੜਕੇ ਵੀ ਵਿਦੇਸ ਇਕ ਕਨੈਡਾ ਤੇ ਦੂਜਾ ਲੜਕਾ ਇਟਲੀ ਵਿੱਚ ਰਹਿੰਦੇ ਹਨ। ਇਸ ਕਰਕੇ ਮ੍ਰਿਤਕ ਰਣਜੀਤ ਕੌਰ ਕਤਲ ਸਮੇ ਘਰ ਵਿਚ ਇਕੱਲੀ ਸੀ। ਘਟਨਾ ਦੀ ਸੂਚਨਾ ਮਿਲਣ ਤੋ ਬਾਅਦ ਐਸਐਚਓ ਪਾਇਲ ਦੇਵਿੰਦਰਪਾਲ ਸਿੰਘ ਡੀ.ਪੀ ਘਟਨਾ ਸਥਾਨ ਤੇ ਪਹੁੰਚ ਕੇ ਮ੍ਰਿਤਕ ਰਣਜੀਤ ਕੌਰ ਦੀ ਲਾਸ਼ ਨੂੰ ਅਪਣੇ ਕਬਜੇ ਵਿੱਚ ਲੈਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਕਤਲ ਦਾ ਪਤਾ ਲੱਗਣ ਤੋ ਬਾਅਦ ਮ੍ਰਿਤਕ ਰਣਜੀਤ ਕੌਰ ਦਾ ਪਤੀ ਸੁਖਵਿੰਦਰ ਸਿੰਘ ਵੀ ਵਿਦੇਸ਼ ਤੋ ਵਾਪਸ ਆ ਗਿਆ ਹੈ।