ਮੋਹਾਲੀ,(ਰਾਜਨ ਜੈਨ)- ਵੇਟਲਿਫਟਿੰਗ ਦੀ ਖੇਡ ਦੇ ਵੱਖ-ਵੱਖ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਤਮਗੇ ਪ੍ਰਾਪਤ ਕਰਕੇ ਸ਼ਾਲਨੀ ਨੇ ਆਪਣੇ ਮਾਤਾ,ਪਿਤਾ ਅਤੇ ਆਪਣੇ ਕੋਚ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।ਸ਼ਾਲਨੀ ਖੇਡਾਂ ਵਤਨ ਪੰਜਾਬ ਦੀਆਂ 2022 ਦੇ ਹੋ ਰਹੇ ਜਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਵੇਟਲਿਫਟਿੰਗ ਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੀ ਹੈ।ਇਸ ਹੋਣਹਾਰ ਖਿਡਾਰਨ ਬਾਰੇ ਜਾਣਕਾਰੀ ਦਿੰਦਿਆ ਉਸਦੀ ਕੋਚ ਸ੍ਰੀਮਤੀ ਉਮੇਸ਼ਵਰੀ ਨੇ ਦੱਸਿਆ ਕਿ ਇਹ ਖਿਡਾਰਨ ਮੱਧ-ਵਰਗੀ ਪਰਿਵਾਰ ਨਾਲ ਸਬੰਧ ਰੱਖਦੀ ਹੈ।ਉਸਦੇ ਪਿਤਾ ਮੋਤੀ ਲਾਲ ਜੋ ਕਿ ਧੋਬੀ ਦਾ ਕੰਮ ਕਰਦੇ ਹਨ । ਸ਼ਾਲਨੀ ਨੇ ਵੇਟਲਿਫਟਿੰਗ ਦੇ ਵੱਖ-ਵੱਖ ਮੁਕਾਬਲਿਆਂ ਯੂਥ ਜੂਨੀਅਰ,ਸੀਨੀਅਰ ਸਟੇਟ ਮੁਕਾਬਲੇ ਵਿੱਚ ਤਾਂਬੇ, ਸਕੂਲ ਸਟੇਟ, ਖੰਨਾ, ਉਮਰ ਵਰਗ 17 ਵਿੱਚ ਗੋਲਡ, ਸ੍ਰੀ ਮੁਕਤਸਰ ਸਾਹਿਬ ਵਿਖੇ ਹੋਏ ਉਮਰ ਵਰਗ 18 ਕੁੜੀਆਂ ਦੇ ਮੁਕਾਬਲਿਆਂ ਵਿੱਚ ਤਾਂਬੇ, ਯੂਥ ਜੂਨੀਅਰ, ਸੀਨੀਅਰ ਸਟੇਟ, ਫਗਵਾੜਾ ਵਿੱਚ ਗੋਲਡ, ਯੂਥ ਜੂਨੀਅਰ, ਸੀਨੀਅਰ ਨੈਸ਼ਨਲ ,ਪਟਿਆਲਾ ਵਿੱਚ ਚਾਂਦੀ, ਯੂਥ ਜੂਨੀਅਰ, ਸੀਨੀਅਰ, ਸਟੇਟ ਸੁਨਾਮ ਵਿੱਚ ਗੋਲਡ ਮੈਡਲ ਜਿੱਤਿਆ । ਸ਼ਾਲਨੀ ਨੇ ਇੰਡੀਆ ਕੈਂਪ ਵੀ ਲਗਾਇਆ।ਆਪਣੀ ਮਿਹਤਨ ਸਦਕਾ ਸ਼ਾਲਨੀ ਸਕੂਲ ਨੈਸ਼ਨਲ ਖੇਡਾਂ 2019 ਲਈ ਚੁਣੀ ਗਈ, ਪਰ ਕੋਰੋਨਾਂ ਦੀ ਮਹਾਂਮਾਰੀ ਦੇ ਆਉਂਣ ਨਾਲ ਇਹ ਖੇਡਾ ਰੱਦ ਹੋ ਗਈਆਂ।ਇਸ ਤੋਂ ਬਾਅਦ ਉਸਦੀ ਚੋਣ ਖੇਲੋ ਇੰਡੀਆਂ ਯੂਥ ਖੇਡਾਂ ਲਈ ਹੋਈ।ਉਸਦੇ ਕੋਚ ਨੇ ਦੱਸਿਆ ਕਿ 6 ਮਾਰਚ 2022 ਨੂੰ ਚੱਲ ਰਹੇ ਨੈਸ਼ਨਲ ਮੁਕਾਬਲਿਆਂ ਵਿੱਚ ਉਸਦੀ ਸੱਜੀ ਬਾਂਹ ਤੇ ਸੱਟ ਲੱਗੀ ਜਿਸ ਤੋਂ ਬਾਅਦ ਉਸਦੀ ਬਾਂਹ ਦੀ ਸਰਜਰੀ ਕਰਵਾਈ ਗਈ। ਕੋਚ ਦੇ ਦੱਸਣ ਅਨੁਸਾਰ ਸ਼ਾਲਨੀ ਦੀ ਦਵਾਈ ਅਜੇ ਵੀ ਚੱਲ ਰਹੀ ਹੈ।ਉਸ ਵਿੱਚ ਦੇਸ਼ ਲਈ ਗੋਲਡ ਮੈਡਲ ਜਿੱਤਣ ਦਾ ਜਾਨੂੰਨ ਹੈ।ਇਸ ਲਈ ਉਹ ਮੁਸ਼ਕਲਾ ਆਉਂਣ ਦੇ ਬਾਅਦ ਵੀ ਵੇਟਲਿਫਟਿੰਗ ਵਿੱਚ ਆਪਣੇ ਜੌਹਰ ਦਿਖਾ ਰਹੀ ਹੈ।ਉਸਦੇ ਕੋਚ ਨੇ ਕਿਹਾ ਕਿ ਮੈਨੂੰ ਆਸ ਹੈ ਕਿ ਉਹ ਖੇਡਾਂ ਵਤਨ ਪੰਜਾਬ ਦੀਆਂ 2022 ਵਿੱਚ ਵੀ ਜੇਤੂ ਰਹੇਗੀ।
