Home crime ਅੰਮ੍ਰਿਤਸਰ ਹਵਾਈ ਅੱਡੇ ‘ਤੇ ਸਪਾਈਸਜੈੱਟ ਦਾ ਇੱਕ ਕਰਮਚਾਰੀ 1050 ਗ੍ਰਾਮ ਸੋਨੇ ਸਮੇਤ...

ਅੰਮ੍ਰਿਤਸਰ ਹਵਾਈ ਅੱਡੇ ‘ਤੇ ਸਪਾਈਸਜੈੱਟ ਦਾ ਇੱਕ ਕਰਮਚਾਰੀ 1050 ਗ੍ਰਾਮ ਸੋਨੇ ਸਮੇਤ ਗ੍ਰਿਫ਼ਤਾਰ

61
0


ਅੰਮ੍ਰਿਤਸਰ(ਬਿਊਰੋ) ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਏਅਰ ਇੰਟੈਲੀਜੈਂਸ ਵਿੰਗ ਦੇ ਅਧਿਕਾਰੀਆਂ ਨੇ ਸਪਾਈਸਜੈੱਟ ਦੇ ਇੱਕ ਕਰਮਚਾਰੀ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਦੁਬਈ ਤੋਂ ਅੰਮ੍ਰਿਤਸਰ ਲਈ ਸਪਾਈਸ ਜੈੱਟ ਦੀ ਉਡਾਣ ਵਿੱਚੋਂ ਸੋਨੇ ਦੇ ਬਿਸਕੁਟਾਂ ਦੇ ਦੋ ਪੈਕੇਟ ਲੈ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਸਟਮ ਅਧਿਕਾਰੀਆਂ ਨੇ ਉਸ ਦੇ ਕਬਜ਼ੇ ‘ਚੋਂ ਬਰਾਮਦ ਕੀਤੇ ਦੋ ਪੈਕਟਾਂ ‘ਚੋਂ ਸੋਨੇ ਦੇ 9 ਬਿਸਕੁਟ ਬਰਾਮਦ ਕੀਤੇ ਹਨ। ਇਨ੍ਹਾਂ ਦੀ ਕੀਮਤ 54 ਲੱਖ 70 ਹਜ਼ਾਰ ਰੁਪਏ ਦੱਸੀ ਗਈ ਹੈ।ਜਾਣਕਾਰੀ ਅਨੁਸਾਰ 15 ਅਤੇ 16 ਸਤੰਬਰ ਦੀ ਦਰਮਿਆਨੀ ਰਾਤ ਨੂੰ ਸਪਾਈਸ ਜੈੱਟ ਦੀ ਉਡਾਣ ਨੰਬਰ ਐਸਜੀ 56 ਦੁਬਈ ਤੋਂ ਉਡਾਣ ਭਰਨ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੀ ਸੀ। ਇਸ ਫਲਾਈਟ ਰਾਹੀਂ ਆਏ ਸਾਰੇ ਯਾਤਰੀ ਕਸਟਮ ਦੀ ਜਾਂਚ ਕਰਵਾ ਕੇ ਰਵਾਨਾ ਹੋ ਗਏ। ਇਸ ਦੌਰਾਨ ਸ਼ੁੱਕਰਵਾਰ ਤੜਕੇ 4:20 ਵਜੇ ਸਪਾਈਸ ਜੈੱਟ ਦਾ ਕਰਮਚਾਰੀ ਫਲਾਈਟ ਦੇ ਅੰਦਰ ਜਾਣ ਤੋਂ ਬਾਅਦ ਐਰੋਬ੍ਰਿਜ ਦੀਆਂ ਪੌੜੀਆਂ ਉਤਰ ਰਿਹਾ ਸੀ।ਜਦੋਂ ਕਸਟਮ ਅਧਿਕਾਰੀਆਂ ਨੇ ਉਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਵਿੱਚੋਂ ਕਾਲੇ ਟੇਪ ਵਿੱਚ ਲਪੇਟੇ ਦੋ ਪੈਕਟ ਬਰਾਮਦ ਹੋਏ। ਦੋਵੇਂ ਪੈਕੇਟ ਖੋਲ੍ਹ ਕੇ ਦੇਖਿਆ ਤਾਂ ਅੰਦਰ ਸੋਨੇ ਦੇ 9 ਬਿਸਕੁਟ ਸਨ। ਉਨ੍ਹਾਂ ਦਾ ਭਾਰ ਇੱਕ ਕਿਲੋ 50 ਗ੍ਰਾਮ ਸੀ। ਪੁੱਛਗਿੱਛ ਦੌਰਾਨ ਉਸ ਨੇਡਖੁਲਾਸਾ ਕੀਤਾ ਕਿ ਉਸ ਨੇ ਇਹ ਪੈਕਟ ਫਲਾਈਟ ਦੇ ਅੰਦਰ ਸੀਟ ਦੇ ਹੇਠਾਂ ਤੋਂ ਕੱਢੇ ਸਨ। ਇੱਕ ਅੰਤਰਰਾਸ਼ਟਰੀ ਯਾਤਰੀ ਉਥੇ ਛੱਡ ਗਿਆ ਸੀ।ਕਸਟਮ ਕਮਿਸ਼ਨਰ ਨੇ ਦੱਸਿਆ ਕਿ ਸਪਾਈਸ ਜੈੱਟ ਦੇ ਇੱਕ ਕਿਲੋ ਤੋਂ ਵੱਧ ਸੋਨੇ ਨਾਲ ਫੜੇ ਗਏ ਮੁਲਾਜ਼ਮ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਅਜਿਹੇ ਤਰੀਕਿਆਂ ਨਾਲ ਸੋਨੇ ਦੀ ਤਸਕਰੀ ਕਰ ਰਿਹਾ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਉਸ ਦੇ ਸਾਥੀ ਸਮੱਗਲਰਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕੇ।

LEAVE A REPLY

Please enter your comment!
Please enter your name here