ਜਗਰਾਓਂ, 17 ਮਈ ( ਬੌਬੀ ਸਹਿਜਲ, ਧਰਮਿੰਦਰ )- 22 ਸਾਲਾ ਲੜਕੀ ਨੂੰ ਅਗਵਾ ਕਰਕੇ ਉਸ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਣ ਦੇ ਦੋਸ਼ ਵਿੱਚ ਥਾਣਾ ਸਿਟੀ ਜਗਰਾਉਂ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਏ.ਐਸ.ਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਿਤਾ ਬੇਅੰਤ ਸਿੰਘ ਵਾਸੀ ਨਜਦੀਕ ਬਿਜਲੀ ਘਰ ਅਗਵਾੜ ਲੋਪੋ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦੇ ਤਿੰਨ ਬੱਚੇ ਹਨ। ਸਭ ਤੋਂ ਛੋਟੀ ਲੜਕੀ ਦੀ ਉਮਰ 22 ਸਾਲ ਹੈ। ਜੋ ਪਿਛਲੇ ਦੋ ਸਾਲਾਂ ਤੋਂ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਬਤੌਰ ਨਰਸ ਕੰਮ ਕਰ ਰਹੀ ਹੈ। ਉਹ 15 ਮਈ ਨੂੰ ਆਪਣੀ ਲੜਕੀ ਨੂੰ ਬੱਸ ਸਟੈਂਡ ਜਗਰਾਓਂ ਵਿਖੇ ਲੁਧਿਆਣਾ ਜਾਣ ਵਾਲੀ ਬੱਸ ਵਿੱਚ ਚੜ੍ਹਾ ਕੇ ਗਿਆ ਸੀ। ਸ਼ਾਮ ਨੂੰ ਜਦੋਂ ਉਹ ਆਪਣੀ ਲੜਕੀ ਨੂੰ ਲੈਣ ਗਿਆ ਤਾਂ ਉਹ ਉਸ ਬੱਸ ਵਿੱਚ ਨਹੀਂ ਆਈ ਜਿਸ ਵਿੱਚ ਉਹ ਰੋਜ਼ਾਨਾ ਆਉਂਦੀ ਸੀ। ਜਦੋਂ ਉਸ ਦੇ ਮੋਬਾਈਲ ’ਤੇ ਫ਼ੋਨ ਕੀਤਾ ਗਿਆ ਤਾਂ ਉਸ ਦਾ ਫ਼ੋਨ ਬੰਦ ਸੀ। ਮੈਂ ਰਾਤ 10 ਵਜੇ ਬੱਸ ਸਟੈਂਡ ’ਤੇ ਉਸ ਦਾ ਇੰਤਜ਼ਾਰ ਕੀਤਾ ਪਰ ਉਹ ਨਹੀਂ ਆਈ। ਜਦੋਂ ਅਸੀਂ ਉਸ ਦੇ ਹਸਪਤਾਲ ਜਾ ਕੇ ਪੁੱਛ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਹ ਕੱਲ੍ਹ ਸਵੇਰ ਤੋਂ ਡਿਊਟੀ ’ਤੇ ਨਹੀਂ ਆਈ। ਅਸੀਂ ਆਪਣੇ ਪੱਧਰ ’ਤੇ ਜਾਂਚ ਕਰਦੇ ਰਹੇ। ਉਸਦਾ ਫੋਨ ਹੁਣ ਵੀ ਬੰਦ ਹੈ। ਸਾਨੂੰ ਸ਼ੱਕ ਹੈ ਕਿ ਉਸ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਅਗਵਾ ਕਰਕੇ ਨਾਜਾਇਜ਼ ਹਿਰਾਸਤ ਵਿਚ ਰੱਖਿਆ ਹੈ। ਲੜਕੀ ਦੇ ਪਿਤਾ ਦੇ ਬਿਆਨਾਂ ’ਤੇ ਅਣਪਛਾਤੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।