ਜਗਰਾਉਂ, 18 ਮਈ ( ਰਾਜੇਸ਼ ਜੈਨ, ਭਗਵਾਨ ਭੰਗੂ, ਬੌਬੀ ਸਹਿਜਲ)-ਸਥਾਨਕ ਕਮਲ ਚੌਕ ਨੇੜੇ ਸਥਿਤ ਮਸ਼ਹੂਰ ਰਾਜੂ ਫਾਸਟ ਫੂਡ ‘ਚ ਵੀਰਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਜਿਸ ਨੂੰ ਨਗਰ ਕੌਂਸਲ ਦੇ ਫਾਇਰ ਬਿ੍ਗੇਡ ਨੇ ਮੌਕੇ ‘ਤੇ ਪਹੁੰਚ ਕੇ ਕਾਬੂ ਕਰ ਲਿਆ , ਪਰ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ | ਫਾਸਟ ਫੂਡ ਦੇ ਮਾਲਕ ਨੇ ਦੱਸਿਆ ਕਿ ਵੀਰਵਾਰ ਸਵੇਰੇ ਉਸ ਦੀ ਫਾਸਟ ਫੂਡ ਦੀ ਰਸੋਈ ਦੇ ਹੇਠਾਂ ਕਿਸੇ ਹੋਰ ਦੇ ਬਿਊਟੀ ਪਾਰਲਰ ਵਿਚ ਬਿਜਲੀ ਦੇ ਸ਼ਾਰਟ ਸਰਕਟ ਨਾਲ ਇਕ ਪਾਸੇ ਅੱਗ ਲੱਗ ਗਈ। ਜੋ ਉਸ ਦੀ ਰਸੋਈ ਦੇ ਉੱਪਰ ਤੱਕ ਪਹੁੰਚ ਗਈ। ਸਵੇਰੇ ਸਾਢੇ ਛੇ ਵਜੇ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨਗਰ ਕੌਂਸਲ ਦੇ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ਅਤੇ ਮੌਕੇ ‘ਤੇ ਪਹੁੰਚ ਕੇ ਮੁਲਾਜ਼ਮਾਂ ਨੇ ਅੱਗ ‘ਤੇ ਕਾਬੂ ਪਾਇਆ | ਉਸ ਨੇ ਦੱਸਿਆ ਕਿ ਉਸ ਦੀ ਫਾਸਟ ਫੂਡ ਦੀ ਰਸੋਈ ਵਿੱਚ ਗੈਸ ਸਿਲੰਡਰ ਪਏ ਹੋਏ ਸਨ, ਜਿਨ੍ਹਾਂ ਨੂੰ ਤੁਰੰਤ ਬਾਹਰ ਕੱਢ ਲਿਆ ਗਿਆ। ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ।