ਜਗਰਾਓਂ, 18 ਅਪ੍ਰੈਲ ( ਰਾਜੇਸ਼ ਜੈਨ)-ਇੱਕ ਬਹੁਤ ਹੀ ਵਧੀਆ ਉਪਰਾਲਾ ਕਰਦਿਆਂ ਜਗਰਾਉਂ ਦੇ ਪ੍ਰਸਿੱਧ ਅਤੇ ਧਾਰਮਿਕ “ਲਾਲਾ ਬਾਬੂ ਰਾਮ – ਝੰਡੂ ਮੱਲ ਜੈਨ ਪਾਟਨੀ ਪਰਿਵਾਰ” ਵੱਲੋਂ ਆਪਣੇ ਪੁਰਖਿਆਂ ਦੀ ਯਾਦ ਵਿੱਚ ਸਥਾਪਿਤ ਸ਼੍ਰੀ ਬਾਬੂ ਰਾਮ ਝੰਡੂ ਮੱਲ ਜੈਨ ਚੈਰੀਟੇਬਲ ਸੁਸਾਇਟੀ ਵੱਲੋਂ ਸੱਤ ਵਿਦਿਆਰਥੀਆਂ ਨੂੰ 75000 ਰੁਪਏ ਦਾ ਵਜ਼ੀਫ਼ਾ ਦਿੱਤਾ ਗਿਆ।
ਜਗਰਾਉਂ ਦੇ ਸਨਮਤੀ ਵਿਮਲ ਜੈਨ ਸਕੂਲ, ਸਵਾਮੀ ਰੂਪ ਚੰਦ ਜੈਨ ਸਕੂਲ, ਰੂਪ ਵਾਟਿਕਾ ਸਕੂਲ, ਅਨੁਵਰਤ ਪਬਲਿਕ ਸਕੂਲ ਅਤੇ ਲੁਧਿਆਣਾ ਦੇ ਮਦਦਗਾਰ ਵਿਦਿਆ ਮੰਦਰ ਤੇ ਸ਼ਾਲਿਗ ਰਾਮ ਸਕੂਲ ਵਿੱਚ ਵਜ਼ੀਫੇ ਪ੍ਰਦਾਨ ਕੀਤੇ ਗਏ।
ਇਸ ਮੌਕੇ ਕੁਲਦੀਪ ਚੰਦ ਜੈਨ, ਜਨਕ ਰਾਜ ਜੈਨ, ਵਿਸ਼ਾਲ ਜੈਨ, ਅੰਕੁਸ਼ ਜੈਨ ਅਤੇ ਲੁਧਿਆਣਾ ਤੋਂ ਰਵੀ ਕੁਮਾਰ ਤੇ ਅਮਿਤ ਜੈਨ ਹਾਜ਼ਰ ਸਨ।