ਜਗਰਾਓਂ, 28 ਸਤੰਬਰ ( ਰੋਹਿਤ ਗੋਇਲ, ਅਸ਼ਵਨੀ)-ਸਿਵਲ ਹਸਪਤਾਲ ਜਗਰਾੳ ਵਿਖੇ 17 ਸਤੰਬਰ ਤੌ 2 ਅਕਤੂਬਰ 23 ਤੱਕ ਪੰਜਾਬ ਸਟੇਟ ਬਲੱਡ ਟਰਾਸਫਿਊਜਨ ਕੌਂਸਲ ਦੀਆਂ ਹਦਾਇਤਾਂ ਅਨੁਸਾਰ ਖੂਨ ਦਾਨ ਸਬੰਧੀ -ਸੇਵਾ ਪਖਵਾੜਾ- ਮਨਾਇਆ ਜਾ ਰਿਹਾ ਹੈ।
ਜਿਸ ਤਹਿਤ ਬਲੱਡ ਬੈਂਕ ਸਿਵਲ ਹਸਪਤਾਲ ਜਗਰਾੳ ਵੱਲੋਂ ਡਾ. ਪ੍ਰਤਿਭਾ ਸ਼ਾਹੂ ਵਰਮਾ ਸੀਨੀਅਰ ਮੈਡੀਕਲ ਅਫਸਰ ਦੀ ਯੋਗ ਅਗਵਾਈ ਵਿੱਚ ਸਵੈ ਇੱਛਤ ਖੂਨ ਦਾਨ ਨੂੰ ਉਤਸਾਹਿਤ ਕਰਨ ਲਈ ਇਕ ਰੈਲੀ ਆਯੋਜਿਤ ਕੀਤੀ ਗਈ ਅਤੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਵਿੱਚ ਸਵੈ ਇੱਛਾ ਖੂਨ ਦਾਨ ਦਾ ਪੋਸਟਰ ਮੁਕਾਬਲਾ ਵੀ ਕਰਵਾਇਆ ਗਿਆ ,ਨਾਲ ਹੀ ਹਸਪਤਾਲ ਵਿੱਚ ਖੂਨ ਦਾਨ ਕੈਂਪ ਵੀ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸਟਾਫ਼ ਮੈਂਬਰਾਂ , ਵਿਦਿਆਰਥੀਆਂ ਤੇ ਹੋਰ ਦਾਨੀਆਂ ਦੇ ਸਹਿਯੋਗ ਨਾਲ 29 ਯੂਨਿਟ ਖੂਨ ਦਾਨ ਕੀਤਾ ਗਿਆ । ਇਸ ਸਮੇਂ ਬੀ.ਟੀ.ੳ. ਡਾ. ਮਨੀਤ ਲੂਥਰਾ ਵੱਲੋਂ ਸਵੈ ਇਛਤ ਖੂਨ ਦਾਨ ਸਬੰਧੀ ਵਿਸਥਾਰ ਵਿੱਚ ਦੱਸਿਆ ਕਿ ਖੂਨ ਦਾਨ ਨਾਲ ਕਰਕੇ ਅਸੀਂ ਮਨੁੱਖੀ ਜਾਨਾਂ ਨੂੰ ਬੱਚਾ ਸਕਦੇ ਹਾਂ। ਅਤੇ ਲੋਕਾਂ ਨੂੰ ਸਵੈ ਇਛਤ ਖੂਨ ਦਾਨ ਲਈ ਪ੍ਵੇਰਤ ਕੀਤਾ ਗਿਆ ਨਾਲ ਹੀ ਦੱਸਿਆ ਕਿ ਇਸੇ ਸੰਬੰਧ ਵਿੱਚ 1 ਅਕਤੂਬਰ 23 ਨੂੰ ਕੋਠੀ ਰਾਏ ਬਹਾਦਰ ਸੰਤ ਨਗਰ ਜਗਰਾੳ ਵਿਖੇ ਲੱਗ ਰਹੇ ਖੂਨ ਦਾਨ ਕੈਂਪ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਖੂਨ ਦਾਨ ਕਰਨ ਦੀ ਬੇਨਤੀ ਕੀਤੀ ਗਈ। ਇਸ ਸਮੇਂ ਨਿਰਮਲ ਸਿੰਘ,ਸੁਖਵਿੰਦਰ ਸਿੰਘ,ਜਸਪਾਲ ਸਿੰਘ, ਸੁਖਚੈਨ ਸਿੰਘ, ਮਨਪ੍ਰੀਤ ਸਿੰਘ , ਰਣਵੀਰ ਸਿੰਘ, ਨਰਸ ਬਲਵਿੰਦਰ ਕੋਰ, ਮਿਸ ਹਰਜੀਤ ਕੋਰ, ਕਿਰਨਜੀਤ ਕੋਰ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।