ਜਗਰਾਓਂ, 28 ਸਤੰਬਰ ( ਭਗਵਾਨ ਭੰਗੂ)-ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਅਤੇ ਸ਼੍ਰੀਮਤੀ ਸਤੀਸ਼ ਗੁਪਤਾ ਸਰਵਿੱਤਕਾਰੀ ਵਿਦਿਆ ਮੰਦਿਰ ਸੀਨੀਅਰ ਸਕੈਂਡਰੀ ਸਕੂਲ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਦੇ ਸੰਦਰਭ ਵਿੱਚ ਤਿਰੰਗਾ ਯਾਤਰਾ ਕੱਢੀ ਗਈ ਇਹ ਤਿਰੰਗਾ ਯਾਤਰਾ ਸਰਵਿਤਕਾਰੀ ਸਕੂਲ ਤੋਂ ਸ਼ੁਰੂ ਹੋ ਕੇ ਰਾਏਕੋਟ ਰੋਡ ਹੁੰਦੇ ਹੋਏ ਝਾਂਸੀ ਰਾਨੀ ਚੌਂਕ ਵਿਖੇ ਝਾਂਸੀ ਰਾਣੀ ਨੂੰ ਨਮਸਕਾਰ ਕਰਕੇ ਸਕੂਲ ਵਾਪਸੀ ਕੀਤੀ ਤੇ ਅੰਤ ਵਿੱਚ ਸ.ਭਗਤ ਸਿੰਘ ਨਾਲ ਸੰਬੰਧਿਤ ਨਾਅਰੇ ਲਗਾਏ ਗਏ। ਕਾਰਜਕਰਮ ਅਰਜੁਨ ਸਹਿਜਪਾਲ ਨਗਰ ਮੰਤਰੀ ਏਬੀਵੀਪੀ ਦੀ ਦੇਖ ਰੇਖ ਵਿੱਚ ਹੋਇਆ।
ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਪ੍ਰਦੇਸ਼ ਮੰਤਰੀ ਆਦਿਤਯ ਤਕਿਆਰ, ਜਿਲਾ ਪ੍ਰਚਾਰਕ ਲਵਨੀਸ, ਅੰਕਿਤ ਜਿਲਾ ਸੰਗਠਨ ਮੰਤਰੀ ਸ਼ਾਮਲ ਸਨ। ਜਿਨਾਂ ਦੇ ਸਹਿਯੋਗ ਨਾਲ ਤਿਰੰਗਾ ਯਾਤਰਾ ਦਾ ਮਹਾਨ ਕਾਰਜ ਨੇਪਰੇ ਚੜਿਆ।
ਤਿਰੰਗਾ ਯਾਤਰਾ ਦੌਰਾਨ 100 ਫੁੱਟ ਤਿਰੰਗਾ ਲੈ ਕੇ ਵਿਦਿਆਰਥੀਆ ਨੇ ਯਾਤਰਾ ਵਿੱਚ ਭਾਗ ਲਿਆ।ਇਸ ਮੌਕੇ ਤੇ ਸਕੂਲ ਦੇ ਪ੍ਰਧਾਨ ਰਵਿੰਦਰ ਗੁਪਤਾ , ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ, ਮੈਂਬਰ ਆਕਾਸ਼ ਗੁਪਤਾ ਅਤੇ ਪ੍ਰਿੰਸੀਪਲ ਨੀਲੂ ਨਰੂਲਾ, ਪੰਕਜ, ਚਿਰਾਗ, ਉਦਯ ਬਾਂਸਲ ਨੇ ਇਸ ਤਿਰੰਗਾ ਯਾਤਰਾ ਨੂੰ ਰਵਾਨਾ ਕੀਤਾ।