ਜਗਰਾਓਂ, 7 ਜੂਨ ( ਭਗਵਾਨ ਭੰਗੂ) – ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ• ਸੈ• ਸਕੂਲ ਜਗਰਾਉਂ ਵਿਖੇ ਪੌਦਾਰੋਪਣ ਦਾ ਕਾਰਜਕ੍ਰਮ ਕੀਤਾ ਗਿਆ ।
ਇਸ ਮੌਕੇ ਤੇ ਸਵੱਛ ਭਾਰਤ ਦੇ ਬਰਾਂਡ ਅਬੈਂਸਡਰ ਅਤੇ ਆਰ•ਕੇ• ਸਕੂਲ ਦੇ ਸਾਬਕਾ ਪ੍ਰਿੰਸੀਪਲ ਨਰੇਸ਼ ਵਰਮਾ (ਮੁੱਖ ਮਹਿਮਾਨ ) ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ, ਗੌਰਵ ਖੁੱਲਰ (ਪ੍ਰਦੇਸ਼ ਕਾਰਜਕਾਰੀ ਮੈਂਬਰ ,ਬੀ • ਜੇ •ਪੀ ) ਸਾਬਕਾ ਪ੍ਰਧਾਨ ਰਵਿੰਦਰ ਗੁਪਤਾ, ਮੈਂਬਰ ਡਾਕਟਰ ਬੀ •ਬੀ• ਸਿੰਗਲਾ ਜੀ ,ਮੈਂਬਰ ਸ਼ਾਮ ਸੁੰਦਰ, ਮੈਂਬਰ ਅੰਕੁਰ ਗੋਇਲ ਅਤੇ ਪ੍ਰਿੰਸੀਪਲ ਨੀਲੂ ਨਰੂਲਾ ਜੀ ਸ਼ਾਮਿਲ ਸਨ ।
ਪੌਦਾਰੋਪਣ ਦੌਰਾਨ ਪ੍ਰਬੰਧਕ ਵਿਵੇਕ ਭਾਰਦਵਾਜ ਅਤੇ ਪ੍ਰਿੰਸੀਪਲ ਨੀਲੂ ਨਰੂਲਾ ਨੇ ਕਿਹਾ ਕਿ ਸਕੂਲ ਨੂੰ ਹਰਾ – ਭਰਾ ਰਖੱਣ ਲਈ ਪੌਦੇ ਲਗਾਉਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ।ਇਸ ਲਈ ਅਸੀਂ ਯਕੀਨ ਦਿਵਾਉਂਦੇ ਹਾਂ ਕਿ ਵਾਤਾਵਰਨ ਸ਼ੁੱਧ ਰੱਖਣ ਲਈ ਲਗਾਏ ਗਏ ਪੌਦਿਆਂ ਦੀ ਚੰਗੀ ਸਾਂਭ-ਸੰਭਾਲ ਕੀਤੀ ਜਾਵੇਗੀ ।ਅੰਤ ਵਿੱਚ ਆਏ ਹੋਏ ਮਹਿਮਾਨਾਂ ਨੂੰ ਸ਼੍ਰੀਫਲ ਦੇ ਕੇ ਸਨਮਾਨਿਤ ਕੀਤਾ ਗਿਆ।