ਬੁਢਲਾਡਾ 20 ਸਿਤੰਬਰ
(ਜਸਵੀਰ ਸਿੰਘ ਕਣਕਵਾਲ)
ਇਲਾਕੇ ਦੀ ਨਾਮਵਰ ਸੰਸਥਾ ਐਨ ਪੀ ਐਸ ਬੱਛੋਆਣਾ ਦੇ ਸਕੂਲ ਪ੍ਰਬੰਧਕ ਜਸਵੀਰ ਸਿੰਘ ਕਣਕਵਾਲ ਭੰਗੂਆਂ ਮਨਦੀਪ ਵਰਧਨ ਗੌੜ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ
ਅੱਜ ਨੈਸ਼ਨਲ ਪਬਲਿਕ ਸਕੂਲ ਬੱਛੋਆਣਾ ਵਿੱਚ ਸਤਿਨਾਮੁ ਸਰਬ ਕਲਿਆਣ ਟਰੱਸਟ ਵੱਲੋਂ ਛਿਮਾਹੀ ਧਾਰਮਿਕ ਪ੍ਰੀਖਿਆ ਕਰਵਾਈ ਗਈ, ਜਿਸ ਵਿੱਚ ਪਹਿਲੀ ਕਲਾਸ ਤੋਂ ਚੌਥੀ ਕਲਾਸ ਤੱਕ ਜ਼ੁਬਾਨੀ ਗੁਰਬਾਣੀ ਅਤੇ ਸਿੱਖ ਇਤਿਹਾਸ ਸੁਣਿਆ ਗਿਆ। ਪੰਜਵੀਂ ਕਲਾਸ ਤੋਂ ਦਸਵੀਂ ਕਲਾਸ ਤੱਕ ਲਿਖਤੀ ਪੇਪਰ ਲਿਆ ਗਿਆ। ਜੋ ਸਾਰੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਦਿੱਤਾ। ਇਸ ਸਮੇਂ ਟਰੱਸਟ ਦੇ ਜਿੰਮੇਵਾਰ ਸੁਖਵੀਰ ਸਿੰਘ ਸੁਪਰਵਾਈਜ਼ਰ ਨੇ ਕਿਹਾ ਕਿ ਸਾਰੇ ਬੱਚਿਆਂ ਨੇ ਬੜੇ ਹੀ ਚਾਅ ਅਤੇ ਅਨੁਸਾਸ਼ਨ ਵਿੱਚ ਰਹਿ ਕੇ ਇਹ ਪ੍ਰੀਖਿਆ ਦਿੱਤੀ। ਸਕੂਲ ਮੈਨੇਜਮੈਂਟ ਕਮੇਟੀ ਤਜਿੰਦਰਪਾਲ ਅਤੇ ਹਰੀ ਗੋਪਾਲ ਸ਼ਰਮਾ ਵਲੋਂ ਟਰੱਸਟ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਸਟਾਫ ਮੈਂਬਰ ਨਵਦੀਪ ਕੌਰ, ਸਤਵਿੰਦਰ ਕੌਰ, ਗੁਰਪ੍ਰੀਤ ਕੌਰ, ਸਰਬਜੀਤ ਕੌਰ, ਪਰਮਜੀਤ ਕੌਰ, ਕੁਲਜੀਤ ਕੌਰ, ਗਗਨਦੀਪ ਕੌਰ, ਸਤਵਿੰਦਰ ਕੌਰ, ਪਰਵਿੰਦਰ ਕੌਰ, ਮਨਜੀਤ ਕੌਰ, ਗੁਰਪ੍ਰੀਤ ਕੌਰ, ਕੁਲਵੀਰ ਕੌਰ ਆਦਿ ਹਾਜ਼ਰ ਸਨ।