Home Punjab ਫਰੀਦਕੋਟ ਵਿੱਚ ਚਿੱਟੇ ਦੀ ਓਵਰਡੋਜ ਨਾਲ ਨੋਜਵਾਨ ਦੀ ਮੋਤ

ਫਰੀਦਕੋਟ ਵਿੱਚ ਚਿੱਟੇ ਦੀ ਓਵਰਡੋਜ ਨਾਲ ਨੋਜਵਾਨ ਦੀ ਮੋਤ

60
0


ਫਰੀਦਕੋਟ,14 ਜੂਨ (ਬੌਬੀ ਸਹਿਜ਼ਲ) ਸਥਾਨਕ ਨਾਨਕਸਰ ਬਸਤੀ ਵਿੱਚ 24 ਸਾਲ ਦੇ ਨੋਜਵਾਨ ਗੱਬਰ ਸਿੰਘ ਦੀ ਦੇਰ ਸ਼ਾਮ ਨਸ਼ੇ ਦੀ ਓਵਰ ਡੋਜ਼ ਹੋਣ ਕਾਰਨ ਮੌਤ ਹੋ ਗਈ ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੇ ਛੋਟੇ ਬੱਚੇ ਛੱਡ ਗਿਆ। ਮ੍ਰਿਤਕ ਦੇ ਮਾਤਾ ਪਿਤਾ ਨੇ ਮੰਗ ਕੀਤੀ ਕਿ ਨਸ਼ਿਆਂ ਤੇ ਰੋਕ ਲਾਉਣੀ ਚਾਹੀਦੀ ਹੈ ਤਾਂ ਜੋ ਕਿਸੇ ਹੋਰਦਾ ਨੌਜਵਾਨ ਪੁੱਤ ਨਸ਼ੇ ਕਾਰਨ ਨਾ ਮਰੇ ਅਤੇ ਕੋਈ ਧੀ ਵਿਧਵਾ ਨਾ ਹੋਵੇ।
ਇਸ ਮੌਕੇ ਪਿੰਡ ਦੀ ਪੰਚਾਇਤ ਮੇੱਬਰ ਸੁਖਚੈਨ ਕੌਰ ਨੇ ਦੱਸਿਆ ਕਿ ਪਿੰਡ ਦਾ 24 ਸਾਲਾ ਨੌਜਵਾਨ ਗੱਬਰ ਸਿੰਘ ਨਸ਼ੇ ਦਾ ਆਦੀ ਸੀ। ਕੱਲ੍ਹ ਉਨ੍ਹਾਂ ਨੂੰ ਸੂਚਨਾ ਮਿਲੀ ਕੇ ਗੱਬਰ ਸਿੰਘ ਨੇ ਨਸ਼ੇ (ਚਿੱਟੇ) ਦਾ ਇੰਜੈਕਸ਼ਨ ਲਾਇਆ ਗਿਆ ਸੀ ਤੇ ਗੋਦਾਮਾਂ ਚ ਬੇਹੋਸ਼ ਪਿਆ ਹੈ। ਜਦੋਂ ਉਸਦੇ ਮਾਤਾ ਪਿਤਾ ਉਥੇ ਗਏ ਤਾਂ ਉਹ ਬੇਸੁੱਧ ਪਿਆ ਸੀ ਜਿਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ਚ ਸ਼ਰੇਆਮ ਨਸ਼ਾ ਵਿਕਦਾ ਹੈ ਪਰ ਕੋਈ ਵੀ ਰੋਕਣ ਵਾਲਾ ਨਹੀਂ ਤਾਂ ਹੀ ਨੌਜਵਾਨ ਨਸ਼ੇ ਕਾਰਨ ਮਰ ਰਹੇ ਹਨ।