ਬਟਾਲਾ16 ਜੁਲਾਈ (ਬੋਬੀ ਸਹਿਜਲ) : ਸਥਾਨਿਕ ਫਾਇਰ ਬ੍ਰਿਗੇਡ ਬਟਾਲਾ ਤੇ ਅੰਮ੍ਰਿਤਸਰ ਵਲੋ “ਅੱਗ ਅਤੇ ਜੀਵਨ ਸੁਰੱਖਿਆ” ਜਾਗਰੂਕ ਕੈਂਪ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ ਚੌਂਕ ਵਿਖੇ ਲਗਾਇਆ ਗਿਆ । ਜਿਸ ਦਾ ਆਯੋਜਨ 22 ਪੰਜਾਬ ਬਟਾਲੀਅਨ ਰਾਸ਼ਟਰੀ ਕੈਡੇਟ ਕੋਰ ਬਟਾਲਾ ਵਲੋਂ ਦੂਸਰਾ 10 ਰੋਜ਼ਾ ਕੰਬਾਈਨ ਐਨੂਅਲ ਟਰੇਨਿਗ ਕੈਂਪ ਆਫ ਜ਼ਿਲਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੋਰਾਨ 8ਵੇਂ ਦਿਨ ਕੀਤਾ ਗਿਆ । ਜਿਸ ਵਿਚ ਫਾਇਰ ਅਫ਼ਸਰ ਨੀਰਜ ਸ਼ਰਮਾਂ ਤੇ ਪਵਨ ਕੁਮਾਰ, ਪੋਸਟ ਵਾਰਡਨ ਹਰਬਖਸ਼ ਸਿੰਘ, ਕੈਂਪ ਕਮਾਂਡੈਂਟ, ਸਟਾਫ, ਫਾਇਰਮੈਨਾਂ ਦੇ ਨਾਲ 500 ਜਵਾਨ (ਲੜਕੇ-ਲੜਕੀਆਂ) ਮੋਜੂਦ ਸਨ।ਇਸ ਮੌਕੇ ਹਰਬਖਸ਼ ਸਿੰਘ ਨੇ ਦਸਿਆ ਕਿ ਪ੍ਰਧਾਨ ਮੰਤਰੀ ਦੇ ਅਜੰਡਾ-10 ਦੇ ਅਨੁਸਾਰ ਕੁਦਰਤੀ ਜਾਂ ਗੈਰ ਕੁਦਰਤੀ ਆਫਤਾ ਨੂੰ ਨਜਿਠੱਣ ਲਈ ਹਰੇਕ ਨਾਗਰਿਕ ਨੂੰ ਸੁਰੱਖਿਆ ਦੇ ਗੁਰ ਸਿੱਖਣੇ ਚਾਹੀਦੇ ਹਨ, ਤਾਂ ਜੋ ਕਿਸੇ ਵੀ ਆਫਤ ਮੌਕੇ ਆਪਣਾ ਬਣਦਾ ਫਰਜ਼ ਨਿਭਾ ਸੱਕਣ । ਉਹਨਾਂ ਵਲੋ ਘਰਾ ਵਿਚ ਅੱਗ ਲੱਗਣ ਦੇ ਕਾਰਣਾਂ ਬਾਰੇ ਵਿਸਥਾਰ ਨਾਲ ਦਸਿਆ।ਇਸ ਮੌਕੇ ਫਾਇਰ ਅਫ਼ਸਰ ਨੀਰਜ ਸ਼ਰਮਾਂ ਤੇ ਪਵਨ ਕੁਮਾਰ ਵਲੋ ਸਾਂਝੇ ਤੋਰ ‘ਤੇ ਵਹੀਕਲਾਂ ਨੂੰ ਅੱਗ ਲੱਗਣ ਦੇ ਕਾਰਣਾਂ ਬਾਰੇ ਦਸਦੇ ਹੋਏ ਕਿਹਾ ਕਿ ਕਈ ਵਾਰ ਚਲਦੇ ਜਾਂ ਦੁਰਘਟਾਨਾ ਮੌਕੇ ਵਹੀਕਲ ਨੂੰ ਅੱਗ ਲੱਗ ਜਾਂਦੀ ਹੈ ਜਿਸ ਕਾਰਣ ਮਾਲੀ ਨੁਕਸਾਨ ਦੇ ਨਾਲ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ ਇਹਨਾਂ ਵਿਚ ਵਾਧਾ ਹੋਣਾ ਚਿੰਤਾਂ ਦਾ ਵਿਸ਼ਾ ਹੈ। ਇਹਨਾਂ ਦੀ ਸੁਰੱਖਿਆ ਪ੍ਰਤੀ ਹਰੇਕ ਨਾਗਰਿਕ ਨੂੰ ਜਾਗਰੂਕ ਹੋਣਾ ਚਾਹੀਦਾ ਹੈ। ਜਿਸ ਨਾਲ ਕੀਮਤੀ ਜਾਨਾਂ ਬੱਚ ਸੱਕਣ।ਉਹਨਾਂ ਵਲੋ ਅੱਗ ਬੂਝਾਊ ਯੰਤਰਾਂ ਬਾਰੇ ਜਾਣਕਾਰੀ ਦਿੱਤੀ ਗਈ।ਅਗੇ ਦਸਿਆ ਕਿ ਕਿਸੇ ਵੀ ਆਫਤ ਜਾਂ ਮੁਸੀਬਤ ਸਮੇਂ ਰਾਸ਼ਟਰੀ ਸਹਾਇਤਾ ਨੰਬਰ 112 ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਥੇ ਸਹੀ ਤੇ ਪੁਰੀ ਜਾਣਕਾਰੀ ਦਿੱਤੀ ਜਾਵੇ।