Home Health ਨੇਕੀ ਫਾਉਂਡੇਸ਼ਨ ਨੇ ਸਤੋਜ਼ ਕਲੱਬ ਨਾਲ ਸ਼ੰਕਰਾ ਹਸਪਤਾਲ ਦਾ ਲਗਾਇਆ ਅੱਖਾਂ ਦਾ...

ਨੇਕੀ ਫਾਉਂਡੇਸ਼ਨ ਨੇ ਸਤੋਜ਼ ਕਲੱਬ ਨਾਲ ਸ਼ੰਕਰਾ ਹਸਪਤਾਲ ਦਾ ਲਗਾਇਆ ਅੱਖਾਂ ਦਾ ਕੈੰਪ

47
0

400 ਮਰੀਜਾਂ ਦਾ ਕੀਤਾ ਅੱਖਾਂ ਦਾ ਚੈੱਕਅਪ, 70 ਮਰੀਜਾਂ ਨੂੰ ਅਪਰੇਸ਼ਨ ਲਈ ਭੇਜਿਆ

ਬੁਢਲਾਡਾ(ਜਸਵੀਰ ਕਣਕਵਾਲ)ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਸਤੋਜ਼ ਐਲੀਫੈਂਟਸ ਸਪੋਰਟਸ ਕਲੱਬ ਨਾਲ ਮਿਲਕੇ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਅਪ੍ਰੇਸ਼ਨ ਕੈੰਪ ਬੁਢਲਾਡਾ ਦੀ ਚਿਲਡਰਨ ਮੈਮੋਰੀਅਲ ਪੰਚਾਇਤੀ ਧਰਮਸ਼ਾਲਾ ਵਿਖੇ ਲਗਾਇਆ ਗਿਆ, ਜਿੱਥੇ ਸ਼ੰਕਰਾ ਅੱਖਾਂ ਦਾ ਹਸਪਤਾਲ ਲੁਧਿਆਣਾ ਦੀ ਟੀਮ ਡਾਕਟਰ ਸੁਮਇਆ ਦੀ ਅਗਵਾਹੀ ਵਿੱਚ ਮਰੀਜਾਂ ਦੇ ਚੈੱਕਅਪ ਲਈ ਪਹੁੰਚੀ। ਹਸਪਤਾਲ ਦੇ ਗੁਰਪਵਿੱਤਰ ਸਿੰਘ ਨੇ ਦੱਸਿਆ ਕਿ ਕੈੰਪ ਵਿੱਚ 400 ਮਰੀਜਾਂ ਨੂੰ ਚੈੱਕ ਕੀਤਾ ਗਿਆ ਜਿਸ ਵਿੱਚੋਂ 70 ਮਰੀਜਾਂ ਦੀ ਚੋਣ ਅਪ੍ਰੇਸ਼ਨ ਲਈ ਕੀਤੀ ਗਈ। ਨੇਕੀ ਫਾਉਂਡੇਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਇਹਨਾਂ ਵਿੱਚੋਂ 35 ਮਰੀਜਾਂ ਨੂੰ ਮੁਫ਼ਤ ਅਪਰੇਸ਼ਨ ਲਈ ਲੁਧਿਆਣਾ ਭੇਜਿਆ ਗਿਆ ਅਤੇ 35 ਮਰੀਜਾਂ ਨੂੰ ਐਤਵਾਰ ਨੂੰ ਭੇਜਿਆ ਜਾਵੇਗਾ। ਸਥਾਨਕ ਅਰੋੜਾ ਅਪਟੀਕਲਜ਼ ਵੱਲੋਂ ਸਾਰੇ ਮਰੀਜਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਸ਼ੰਕਰਾ ਹਸਪਤਾਲ ਤੋਂ ਯੂਨਿਟ ਹੈੱਡ ਰਵਿੰਦਰ ਪਾਲ ਚਾਵਲਾ ਅਤੇ ਅਮ੍ਰਿਤ ਸਿੰਘ ਵਿਸ਼ੇਸ਼ ਤੌਰ ਉੱਤੇ ਕੈੰਪ ਦੀ ਨਿਗਰਾਨੀ ਲਈ ਪਹੁੰਚੇ। ਇਸ ਮੌਕੇ ਸਹਾਇਕ ਡਰੈਕਟਰ ਯੁਵਕ ਸੇਵਾਵਾਂ ਵਿਭਾਗ ਮਾਨਸਾ ਰਘਵੀਰ ਸਿੰਘ ਮਾਨ ਨੇ ਕਿਹਾ ਕਿ ਕਿਸੇ ਨੂੰ ਅੱਖਾਂ ਦੀ ਰੌਸ਼ਨੀ ਦੇਣਾ ਅਤੇ ਇਹ ਦੁਨੀਆਂ ਦੇਖਣ ਦਾ ਮੌਕਾ ਦੇਣਾ, ਬਹੁਤ ਸ਼ਲਾਘਾਯੋਗ ਅਤੇ ਉੱਤਮ ਕਾਰਜ਼ ਹੈ, ਜੋ ਸੰਸਥਾਵਾਂ ਵੱਲੋਂ ਕੀਤਾ ਜਾ ਰਿਹਾ ਹੈ। ਸਤੋਜ਼ ਕਲੱਬ ਦੇ ਚੇਅਰਮੈਨ ਜਤਿੰਦਰ ਬਾਂਸਲ ਅਤੇ ਪ੍ਰਧਾਨ ਕਾਲਾ ਸਤੋਜਿਆ ਨੇ ਕਿਹਾ ਕਿ ਅਜਿਹੇ ਲੋਕ ਭਲਾਈ ਕੰਮਾਂ ਵਿੱਚ ਉਹ ਹਮੇਸ਼ਾ ਵਧ ਚੜ੍ਹ ਕੇ ਨੇਕੀ ਫਾਉਂਡੇਸ਼ਨ ਦਾ ਸਾਥ ਦਿੰਦੇ ਰਹਿਣਗੇ। ਨੇਕੀ ਫਾਉਂਡੇਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਅਪਰੇਸ਼ਨ, ਦਵਾਈਆਂ, ਖਾਣ ਪੀਣ, ਰਹਿਣ ਅਤੇ ਆਉਣ ਜਾਣ ਦੀਆਂ ਸਾਰੀਆਂ ਸਹੂਲਤਾਂ ਮਰੀਜਾਂ ਨੂੰ ਮੁਫ਼ਤ ਦਿੱਤੀਆਂ ਗਈਆਂ ਹਨ ਅਤੇ ਕਿਸੇ ਵੀ ਮਰੀਜ਼ ਤੋਂ ਕਿਸੇ ਪ੍ਰਕਾਰ ਦਾ ਕੋਈ ਖ਼ਰਚਾ ਨਹੀਂ ਲਿਆ ਜਾਂਦਾ। ਉਹਨਾਂ ਚਿਲਡਰਨ ਮੈਮੋਰੀਅਲ ਪੰਚਾਇਤੀ ਧਰਮਸ਼ਾਲਾ ਦੇ ਪ੍ਰਬੰਧਕਾਂ ਦਾ ਵੀ ਸਨਮਾਨ ਕਰਦੇ ਹੋਏ ਧੰਨਵਾਦ ਕੀਤਾ ਜਿਹਨਾਂ ਇਸ ਕੈੰਪ ਲਈ ਮੁਫ਼ਤ ਜਗ੍ਹਾ ਮੁਹਈਆ ਕਰਵਾਈ।

LEAVE A REPLY

Please enter your comment!
Please enter your name here