Home ਧਾਰਮਿਕ ਗਤਕਾ ਮੁਕਾਬਲੇ ਵਿੱਚ ਬਾਬਾ ਫ਼ਤਹਿ ਸਿੰਘ ਕੇ ਜੱਥੇ ਸਿੰਘ ਗੱਤਕਾ ਅਕੈਡਮੀ ਲੁਧਿਆਣਾ...

ਗਤਕਾ ਮੁਕਾਬਲੇ ਵਿੱਚ ਬਾਬਾ ਫ਼ਤਹਿ ਸਿੰਘ ਕੇ ਜੱਥੇ ਸਿੰਘ ਗੱਤਕਾ ਅਕੈਡਮੀ ਲੁਧਿਆਣਾ ਨੇ ਕੀਤਾ ਪਹਿਲਾ ਸਥਾਨ ਹਾਸਿਲ

52
0

ਮੋਗਾ, 9 ਅਪ੍ਰੈਲ ( ਵਿਕਾਸ ਮਠਾੜੂ)-ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਸਿੱਖ ਫੁਲਵਾੜੀ ਵਿਕਾਸ ਗੁਰਮਤ ਕੇਂਦਰ ਡਾਲਾ ਵੱਲੋਂ ਗੁਰੂਦਵਾਰਾ ਰੋੜੀ ਸਾਹਿਬ, ਜ਼ਿਲ੍ਹਾ ਮੋਗਾ ਪਿੰਡ ਡਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਗਤਕਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੀਆਂ ਟੀਮਾਂ ਨੇ ਭਾਗ ਲਿਆ ਮੁਕਾਬਲੇ ਵਿੱਚ ਬੱਚਿਆ ਦੀ ਗਤਕਾ ਕਲਾ ਦੇ ਨਾਲ ਬੱਚਿਆਂ ਤੋਂ ਬਾਣੀ ਕੰਠ ਦੇ ਬਾਰੇ ਪੁੱਛਿਆ ਗਿਆ ਅਤੇ ਨਾਲ ਹੀ ਅਨੂਸ਼ਾਸਨ ਦਾ ਖਾਸ ਧਿਆਨ ਰੱਖਿਆ ਗਿਆ। ਡਾਲਾ ਦੀ ਸੰਗਤ ਨੇ ਸਾਰੀਆਂ ਟੀਮਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ। ਇਸ ਮੁਕਾਬਲੇ ਵਿੱਚ ਗੁ: ਮਾਤਾ ਗੁਜਰੀ ਸਾਹਿਬ ਦੀ ਟੀਮ ਬਾਬਾ ਫ਼ਤਹਿ ਸਿੰਘ ਕੇ ਜੱਥੇ ਸਿੰਘ ਗੱਤਕਾ ਅਕੈਡਮੀ ਲੁਧਿਆਣਾ ਨੇ ਪਹਿਲਾ ਸਥਾਨ, ਹਰੀ ਸਿੰਘ ਨਲੂਆ ਗੱਤਕਾ ਅਖਾੜਾ ਬਠਿੰਡਾ ਨੇ ਦੂਜਾ ਤੇ, ਅਨਹਦ ਗੱਤਕਾ ਅਖਾੜਾ ਕਪੂਰਥਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਈ ਜਸਵਿੰਦਰ ਸਿੰਘ ਨੇ ਦਸਿਆ ਕਿ ਇਹ ਇਨਾਮ ਟੀਮ ਦੀ ਬਾਣੀ ਨਾਲ ਕਿੰਨੀ ਲਗਨ ਹੈ ਤੇ ਸਮਾਂ ਤੇ ਅਨੁਸ਼ਾਸਨ ਵਿਚ ਕਿੰਨੇ ਹਨ ਉਸ ਨੂੰ ਦੇਖਦੇ ਹੋਏ ਦਿੱਤੇ ਗਏ ਹਨ। ਉਨ੍ਹਾਂ ਦਸਿਆ ਕਿ ਗੱਤਕੇ ਦੇ ਨਾਲ-ਨਾਲ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਵੀ ਜੋੜਨਾਂ ਜਰੂਰੀ ਹੈ। ਗੁਰਮਤਿ ਕੇਂਦਰ ਡਾਲਾ ਵਿਖੇ ਹਰ ਰੋਜ਼ ਗੁਰਬਾਣੀ ਸੰਥਿਆ ਦਿੱਤੀ ਜਾਂਦੀ ਹੈ ਅਤੇ ਗੁਰਪ੍ਰੀਤ ਸਿੰਘ ਮੋਗਾ ਗੱਤਕਾ ਸਿਖਲਾਈ ਦਿੰਦੇ ਹਨ।

LEAVE A REPLY

Please enter your comment!
Please enter your name here