Home ਧਾਰਮਿਕ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ

ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ

43
0

ਅਮਰਗੜ੍ਹ(ਵਿਕਾਸ ਮਠਾੜੂ)ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਅਮਰਗੜ੍ਹ ਵੱਲੋਂ ਬਾਬਾ ਫਤਿਹ ਸਿੰਘ ਖਾਲਸਾ ਟਰੱਸਟ ਦੇ ਸਹਿਯੋਗ ਨਾਲ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਕਟਰੀ ਦਰਸਨ ਸਿੰਘ ਅਤੇ ਡਾ. ਜਗਮੋਹਨ ਸਿੰਘ ਨੇ ਦੱਸਿਆ ਕਿ ਸੁੰਦਰ ਦਸਤਾਰ ਦਸਤਾਰ ਸਜਾਉਣ ਦੇ ਮੁਕਾਬਲੇ ਚ 11 ਤੋਂ 16 ਸਾਲ ਉਮਰ ਵਰਗ ਵਿਚ ਚਰਨਪ੍ਰਰੀਤ ਸਿੰਘ ਨੇ ਪਹਿਲਾ ਸਹਿਜਪ੍ਰਰੀਤ ਸਿੰਘ ਨੇ ਦੂਜਾ ਅਤੇ ਏਕਨੂਰ ਸਿੰਘ ਤੀਜਾ ਸਥਾਨ ਹਾਸਲ ਕੀਤਾ ਇਸੇ ਤਰਾਂ ਸੀਨੀਅਰ ਵਰਗ ਦੇ ਮੁਕਾਬਲਿਆਂ ਵਿੱਚ ਗੁਰਿੰਦਰ ਸਿੰਘ ਨੇ ਸਭ ਤੋਂ ਸੁੰਦਰ ਦਸਤਾਰ ਸਜਾ ਕੇ ਪਹਿਲਾ ਸਥਾਨ ਜਸਕਰਨ ਸਿੰਘ ਨੇ ਦੂਜਾ ਸਥਾਨ ਅਤੇ ਗੁਰਮੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਪੋ੍ਗਰਾਮ ਦੌਰਾਨ ਲੜਕੇ ਅਤੇ ਲੜਕੀਆਂ ਤੇ ਲੰਬੇ ਕੇਸ ਮੁਕਾਬਲੇ ਵੀ ਕਰਵਾਏ ਗਏ । ਇਸ ਪੋ੍ਗਰਾਮ ਦੌਰਾਨ ਜੱਜਾਂ ਦੀ ਭੂਮਿਕਾ ਦਸਤਾਰ ਕੋਚ ਸੰਦੀਪ ਸਿੰਘ ਬਾਦਸ਼ਾਹਪੁਰ, ਅਮਨਪ੍ਰਰੀਤ ਸਿੰਘ,ਹੀਰਾ ਸਿੰਘ ਅਤੇ ਰਣਬੀਰ ਸਿੰਘ ਵੱਲੋਂ ਨਿਭਾਈ ਗਈ। ਵੱਖ-ਵੱਖ ਵਰਗ ਦੇ ਮੁਕਾਬਲਿਆਂ ਵਿਚ ਪਹਿਲੇ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜਿੰਦਰ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਬਾਣੀ ਅਤੇ ਬਾਣੇ ਦੇ ਨਾਲ-ਨਾਲ ਵਿਰਾਸਤ ਨਾਲ ਜੋੜਨ ਲਈ ਪ੍ਰਬੰਧਕ ਕਮੇਟੀ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਗਿਆਨੀ ਗੁਰਵਿੰਦਰ ਸਿੰਘ,ਭਾਈ ਨੈਬ ਸਿੰਘ,ਖ਼ਜ਼ਾਨਚੀ ਸਤਵੀਰ ਸਿੰਘ, ਪਰਮਜੀਤ ਸਿੰਘ, ਹਾਕਮ ਸਿੰਘ, ਮੰਗਲ ਸਿੰਘ,ਭਾਈ ਮਲਕੀਤ ਸਿੰਘ, ਜਸਵਿੰਦਰ ਸਿੰਘ ਬਾਵਾ, ਮਨਜਿੰਦਰ ਸਿੰਘ ਬਾਵਾ ਸਾਬਕਾ ਪ੍ਰਧਾਨ, ਗੁਰਵੀਰ ਸਿੰਘ ਸੋਹੀ , ਗਿਆਨੀ ਗੁਰਵਿੰਦਰ ਸਿੰਘ, ਭਾਈ ਨੈਬ ਸਿੰਘ ਇਸ ਤੋਂ ਇਲਾਵਾ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਬੱਚੇ ਅਤੇ ਵੱਡੀ ਗਿਣਤੀ ਚ ਸੰਗਤਾਂ ਹਾਜ਼ਰ ਸਨ।

LEAVE A REPLY

Please enter your comment!
Please enter your name here