ਮਾਲੇਰਕੋਟਲਾ(ਭੰਗੂ)ਮਾਲੇਰਕੋਟਲਾ ਦੇ ਪਿੰਡ ਹਥਨ ਵਿਖੇ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਚਮਕੌਰ ਸਿੰਘ ਹਥਨ ਦੇ ਘਰ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਜਿਲ੍ਹਾ ਸੰਗਰੂਰ ਦੇ ਪ੍ਰਧਾਨ ਅਤੇ ਸੂਬਾ ਇਕਾਈ ਦੇ ਆਗੂ ਜਰਨੈਲ ਸਿੰਘ ਜਹਾਂਗੀਰ ਅਤੇ ਧੂਰੀ ਇਕਾਈ ਦੇ ਪ੍ਰਧਾਨ ਅਤੇ ਜਿਲ੍ਹਾ ਸੰਗਰੂਰ ਦੇ ਮੀਤ ਪ੍ਰਧਾਨ ਮੇਹਰ ਸਿੰਘ ਈਸਾਪੁਰ ਵਿਸੇਸ ਤੌਰ ਤੇ ਚਮਕੌਰ ਸਿੰਘ ਅਤੇ ਹੋਰ ਆਗੂਆਂ ਨੂੰ ਕਿਰਤੀ ਕਿਸਾਨ ਯੂਨੀਅਨ ਵਿੱਚ ਸ਼ਾਮਿਲ ਕਰਾਉਣ ਪਹੁੰਚੇ। ਚਮਕੌਰ ਸਿੰਘ ਹਥਨ ਨੇ ਅੱਜ ਇੱਥੇ ਪ੍ਰਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨਾਂ ਨੇ ਕਿਰਤੀ ਕਿਸਾਨ ਯੂਨੀਆਨ ਦੀਆਂ ਨੀਤੀਆਂ ਅਤੇ ਸਾਡੇ ਇਲਾਕੇ ਲਈ ਨਹਿਰੀ ਪਾਣੀਂ ਲਈ ਸੰਘਰਸ਼ ਕਰ ਰਹੇ ਯੂਨੀਅਨ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਕਿਰਤੀ ਕਿਸਾਨ ਯੂਨੀਅਨ ਲਈ ਆਪਣੀਆਂ ਸੇਵਾਵਾਂ ਦੇਣ ਦਾ ਮਨ ਬਣਾਇਆ ਹੈ। ਉਨਾਂ ਨੇ ਤਨ- ਮਨ ਨਾਲ ਇਕਾਈ ਨੂੰ ਅੱਗੇ ਵਧਾਉਣ ਦਾ ਅਹਿਦ ਕੀਤਾ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਦਾ ਸੂਬਾ ਆਗੂਆਂ ਨੂੰ ਭਰੋਸਾ ਦਿੱਤਾ। ਇਸ ਮੌਕੇ ਨਹਿਰੀ ਪਾਣੀ ਪ੍ਰਰਾਪਤੀ ਸੰਘਰਸ਼ ਕਮੇਟੀ ਦੇ ਆਗੂ ਪਰਮੇਲ ਸਿੰਘ ਹਥਨ ਨੇ ਵੀ ਵਿਸੇਸ ਤੌਰ ਤੇ ਚਮਕੌਰ ਸਿੰਘ ਹਥਨ ਦਾ ਧੰਨਵਾਦ ਕੀਤਾ ਉਨਾਂ ਕਿਹਾ ਕਿ ਇਸ ਤਰਾਂ ਦੇ ਆਗੂਆਂ ਦੇ ਸਾਥ ਨਾਲ ਚੱਲ ਰਹੇ ਨਹਿਰੀ ਪਾਣੀਂ ਪ੍ਰਰਾਪਤੀ ਸੰਘਰਸ਼ ਨੂੰ ਹੋਰ ਮਜਬੂਤੀ ਮਿਲੇਗੀ। ਇਸ ਮੀਟਿੰਗ ਦੌਰਾਨ ਯਾਦਵਿੰਦਰ ਸਿੰਘ,ਸੁਖਪਾਲ ਸਿੰਘ, ਸਦੀਕ ਮੁਹੰਮਦ, ਧੰਨਾ ਸਿੰਘ, ਅਮਰਿੰਦਰ ਸਿੰਘ, ਸੋਹਣ ਦਾਸ, ਉਂਕਾਰ ਸਿੰਘ, ਮਨਮੀਤ ਸਿੰਘ, ਸੁਖਵਿੰਦਰ ਸਿੰਘ,ਹਵੀਬ ਖਾਂ, ਫਰਜੰਦ ਖਾਂ, ਗੁਫਾਰ ਖਾਂ,ਸੁਖਦੀਪ ਸਿੰਘ ਹਥਨ (ਪੀ.ਐਸ.ਯੂ),ਬਲਦੇਵ ਸਿੰਘ, ਬਘੇਲ ਸਿੰਘ, ਭਰਭੂਰ ਸਿੰਘ, ਮਨਦੀਪ ਸਿੰਘ ਤੋਂ ਇਲਾਵਾ ਹੋਰ ਵੀ ਪਿੰਡ ਹਥਨ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ।