ਗ਼ਦਰ ਦੀ ਤਿਆਰੀ ਵਿਚ ਸਿਰਫ਼ ਪੈਸੇ ਦੀ ਕਮੀ ਕਾਰਨ ਕੁਝ ਦੇਰ ਹੋ ਜਾਵੇ, ਉਹ ਇਹ ਬਰਦਾਸ਼ਤ ਨਹੀੰ ਕਰ ਸਕਦੇ ਸੀ। ਇਕ ਦਿਨ ਉਹ ਡਕੈਤੀ ਵਾਸਤੇ ਰੱਬੋੰ ਨਾਮਕ ਪਿੰਡ ਵਿਚ ਗਏ ਸੀ। ਕਰਤਾਰ ਸਿੰਘ ਸਰਾਭਾ ਮੁੱਖੀ ਸਨ। ਡਕੈਤੀ ਹੋ ਰਹੀ ਸੀ, ਘਰ ਵਿਚ ਇਕ ਬੜੀ ਸੋਹਣੀ ਕੁੜੀ ਵੀ ਸੀ। ਉਸ ਨੂੰ ਦੇਖ ਕੇ ਇਕ ਪਾਪੀ ਦਾ ਮਨ ਫਿਰ ਗਿਆ। ਉਸਨੇ ਕੁੜੀ ਦਾ ਹੱਥ ਫੜ ਲਿਆ, ਉਸ ਕਾਮੀ ਨਰ ਪਸ਼ੂ ਦਾ ਰੰਗ-ਢੰਗ ਦੇਖ ਕੇ ਕੁੜੀ ਘਬਰਾ ਗਈ ਅਤੇ ਉਸ ਨੇ ਜ਼ੋਰ ਦੀ ਚੀਕ ਮਾਰੀ। ਫੌਰਨ ਨੌਜਵਾਨ ਕਰਤਾਰ ਰਿਵਾਲਵਰ ਤਾਣ ਕੇ ਉਸੇ ਥਾਂ ਪਹੁੰਚ ਗਏ। ਉਸ ਬੰਦੇ ਦੇ ਮੱਥੇ ਤੇ ਪਸਤੌਲ ਰੱਖ ਕੇ ਉਸ ਦਾ ਹਥਿਆਰ ਲੈ ਲਿਆ ਅਤੇ ਫੇਰ ਗੁੱਸੇ ਹੋਏ ਸ਼ੇਰ ਵਾਂਗ ਗਰਜ ਕੇ ਬੋਲੇ- ‘ਪਾਮਰ ! ਤੇਰਾ ਗੁਨਾਹ ਬਹੁਤ ਬੜਾ ਭਿਅੰਕਰ ਹੈ। ਇਸ ਵੇਲੇ ਤੂੰ ਮੌਤ ਦਾ ਹੱਕਦਾਰ ਹੈਂ। ਪਰ ਖਾਸ ਹਾਲਾਤ ਕਾਰਨ ਤੈਨੂੰ ਮਾਫ਼ ਕਰਨ ਤੇ ਮਜਬੂਰ ਹਾਂ। ਇਸ ਲਈ ਫੌਰਨ ਇਸ ਕੁੜੀ ਦੇ ਪੈਰਾਂ ਵਿਚ ਸਿਰ ਰੱਖ ਕੇ ਕਹਿ ਕੇ ਕਹਿ ਕਿ ‘ਹੇ ਭੈਣ ! ਮੈਨੂੰ ਮਾਫ਼ ਕਰ ਦੇ ਅਤੇ ਉੱਧਰ ਮਾਂ ਦੇ ਪੈਰ ਫੜ ਕੇ ਕਹਿ ਕਿ ਮਾਤਾ! ਮੈੰ ਇਸ ਨੀਚਤਾ ਵਾਸਤੇ ਮਾਫ਼ੀ ਚਾਹੁੰਦਾ ਹਾਂ। ਜੇ ਇਹ ਤੈਨੂੰ ਮਾਫ਼ ਕਰ ਦਏ ਤਾਂ ਤੈਨੂੰ ਜਿਊਂਦਾ ਛੱਡਾਂਗਾ ਨਹੀ ਤਾਂ ਹੁਣੇ ਗੋਲੀ ਮਾਰ ਦਿਆਂਗਾ। ੳਸੁ ਨੇ ਉਵੇਂ ਹੀ ਕੀਤਾ, ਗੱਲ ਕੁਝ ਬਹੁਤੀ ਤਾਂ ਵਧੀ ਨਹੀ ਸੀ। ਇਹ ਦੇਖ ਕੇ ਦੋਹਾਂ ਔਰਤਾਂ ਦੀਆਂ ਅੱਖਾਂ ਭਰ ਆਈਆਂ। ਮਾਂ ਨੇ ਪਿਆਰ ਨਾਲ ਸੰਬੋਧਨ ਕੀਤਾ- ‘ਬੇਟਾ ! ਅਜਿਹੇ ਧਰਮਾਤਮਾ ਅਤੇ ਸਾਊ ਨੌਜਵਾਨ ਹੋ ਕੇ ਤੁਸੀਂ ਇਸ ਭਿਆਨਕ ਕੰਮ ਵਿਚ ਕਿਵੇਂ ਸ਼ਾਮਲ ਹੋਏ ਹੋ ? ਕਰਤਾਰ ਦਾ ਜੀਅ ਭਰ ਆਇਆ ਤੇ ਕਿਹਾ ‘ਮਾਂ ! ਰੁਪਏ ਦੇ ਲੋਭ ਵਿਚ ਨਹੀੰ, ਆਪਣਾ ਸਭ ਕੁਝ ਵਾਰ ਕੇ ਹੀ ਡਾਕੇ ਮਾਰਨ ਚੱਲੇ ਸੀ। ਅਸੀ ਅੰਗਰੇਜ਼ ਸਰਕਾਰ ਦੇ ਖਿਲਾਫ਼ ਗ਼ਦਰ ਦੀ ਤਿਆਰੀ ਕਰ ਰਹੇ ਹਾਂ। ਹਥਿਆਰ ਆਦਿ ਖਰੀਦਣ ਵਾਸਤੇ ਪੈਸੇ ਚਾਹੀਦੇ ਹਨ। ਉਹ ਕਿੱਥੋਂ ਲਈਏ ? ਮਾਂ ! ਉਸੇ ਮਹਾਨ ਕੰਮ ਵਾਸਤੇ ਅੱਜ ਇਹ ਨੀਚ ਕੰਮ ਕਰਨ ਲਈ ਅਸੀਂ ਮਜਬੂਰ ਹੋਏ ਹਾਂ।
ਉਸ ਵੇਲੇ ਬੜਾ ਦਰਦਨਾਕ ਨਜ਼ਾਰਾ ਸੀ। ਮਾਂ ਨੇ ਫੇਰ ਕਿਹਾ- ‘ਇਸ ਕੁੜੀ ਦਾ ਵਿਆਹ ਕਰਨਾ ਹੈ। ਉਸ ਵਾਸਤੇ ਰੁਪਏ ਚਾਹੀਦੇ ਹਨ, ਕੁਝ ਦਿੰਦੇ ਜਾਉ ਤਾਂ ਚੰਗਾ ਹੈ। ਸਾਰਾ ਧਨ ਉਸ ਦੇ ਸਾਹਮਣੇ ਰੱਖ ਦਿੱਤਾ ਗਿਆ ਅਤੇ ਕਿਹਾ ‘ਜਿੰਨਾਂ ਚਾਹੀਦਾ ਹੈ ਲੈ ਲਉ !’ ਕੁਝ ਧਨ ਲੈ ਕੇ ਬਾਕੀ ਸਾਰਾ ਉਸ ਨੇ ਖੁਦ ਖੁਸ਼ੀ ਨਾਲ ਕਰਤਾਰ ਸਿੰਘ ਸਰਾਭਾ ਦੀ ਝੋਲੀ ਵਿਚ ਪਾ ਦਿੱਤਾ ਅਤੇ ਆਸ਼ੀਰਵਾਦ ਦਿੱਤਾ ਕਿ ਜਾਉ ਬੇਟਾ, ਤੁਹਾ ਰਹਨੂੰ ਕਾਮਯਾਬੀ ਮਿਲੇ !
(‘ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ 1915 ਦੇ ਸ਼ਹੀਦ’ ਕਿਤਾਬ ‘ਚੋੰ)
ਅੱਜ ਦੇ ਦਿਨ ੧੬ ਨਵੰਬਰ, ੧੯੧੫ ਨੂੰ ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦਿੱਤੀ ਗਈ ਸੀ। ਅਮਰ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।
~ ਗੁਰਲਾਲ ਸਿੰਘ
