ਫਤਿਹਗੜ੍ਹ ਸਾਹਿਬ, 8 ਐਪ੍ਰਲ ( ਮੋਹਿਤ ਜੈਨ ) : -ਹੋਮਿਓਪੈਥੀ ਦੇ ਜਨਮਦਾਤਾ ਡਾ: ਸੈਮੂਅਲ ਹੈਨੀਮੈਨ ਦੇ ਜਨਮ ਦਿਹਾੜੇ ਨੂੰ ਸਮਰਪਿਤ ਫਰੀ ਹੋਮਿਓਪੈਥਿਕ ਕੈਂਪ 10 ਐਪ੍ਰਲ 2023 ਨੂੰ ਸਵੇਰੇ 10 ਵਜੇ ਸਿਵਲ ਡਿਸਪੈਂਸਰੀ ਸਰਹਿੰਦ ਸ਼ਹਿਰ ਵਿਖੇ ਲਗਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ: ਮਨਵਿੰਦਰ ਕੌਰ ਐਚ.ਐਮ.ਓ ਨੇ ਦੱਸਿਆ ਕਿ ਇਸ ਕੈਂਪ ਵਿੱਚ ਹਰ ਬਿਮਾਰੀ ਦਾ ਚੈਕਅੱਪ ਕੀਤਾ ਜਾਵੇਗਾ ਅਤੇ ਫਰੀ ਦਵਾਈ ਦਿੱਤੀ ਜਾਵੇਗੀ। ਉਨ੍ਹਾਂ ਨੇ ਸਮੂਹ ਸ਼ਹਿਰ ਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੈਂਪ ਦਾ ਫਾਇਦਾ ਲੈਣਾ ਚਾਹੀਦਾ ਹੈ ਕਿਉਂ ਕਿ ਹੋਮਿਓਪੈਥੀ ਵਿੱਚ ਹਰ ਬੀਮਾਰੀ ਦਾ ਇਲਾਜ ਹੈ ਤੇ ਇਨ੍ਹਾਂ ਦਵਾਈਆਂ ਦਾ ਕੋਈ ਵੀ ਸਾਈਡ ਇਫੈਕਟ ਨਹੀ ਹੁੰਦਾ। ਉਨ੍ਹਾ ਦੱਸਿਆ ਕਿ ਕੈਂਪ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ।