Home Chandigrah ਨਾਂ ਮੈਂ ਕੋਈ ਝੂਠ ਬੋਲਿਆ..?ਕਦੋਂ ਮਿਲੇਗਾ ਵੀ.ਆਈ.ਪੀ ਕਲਚਰ ਤੋਂ ਛੁਟਕਾਰਾ

ਨਾਂ ਮੈਂ ਕੋਈ ਝੂਠ ਬੋਲਿਆ..?
ਕਦੋਂ ਮਿਲੇਗਾ ਵੀ.ਆਈ.ਪੀ ਕਲਚਰ ਤੋਂ ਛੁਟਕਾਰਾ

55
0


ਭਾਰਤ ਦਾ ਵੀ.ਆਈ.ਪੀ ਕਲਚਰ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਜਿੱਥੇ ਚੁਣੇ ਹੋਏ ਸਿਆਸੀ ਨੁਮਾਇੰਦੇ ਛੋਟੇ ਤੋਂ ਲੈ ਕੇ ਵੱਡੇ ਤੱਕ ਅਤੇ ਅਫਸਰਸ਼ਾਹੀ ਸਾਰੇ ਆਪਣੇ ਲਈ ਵਿਸ਼ੇਸ਼ ਸਹੂਲਤਾਂ ਚਾਹੁੰਦੇ ਹਨ। ਜਿਸ ਵਿੱਚ ਸਿਆਸੀ ਲੋਕ ਵੀ.ਆਈ.ਪੀ ਕਲਚਰ ਦਾ ਸਭ ਤੋਂ ਵੱਧ ਆਨੰਦ ਲੈਂਦੇ ਹਨ। ਜਦੋਂ ਚੋਣਾਂ ਦਾ ਸਮਾਂ ਆਉਂਦਾ ਹੈ ਤਾਂ ਸਭ ਤੋਂ ਵੱਧ ਇਹ ਵੀ ਆਈ ਪੀ ਕਲਚਰ ਹੀ ਨਿਸ਼ਾਨੇ ਤੇ ਰਹਿੰਦਾ ਹੈ। ਉਸ ਸਮੇਂ ਵੀ.ਆਈ.ਪੀ ਕਲਚਰ ਨੂੰ ਖਤਮ ਕਰਨ ਵਾਲਾ ਲੌਲੀਪੌਪ ਸਾਰੀਆਂ ਰਾਜਨੀਤਿਕ ਪਾਰਟੀਆਂ ਕੱਢ ਲੈਂਦੀਆਂ ਹਨ ਅਤੇ ਹਰ ਜਨਤਕ ਇਕੱਠਾਂ ਵਿਚ ਇਸ ਨੂੰ ਵੰਡਿਆ ਜਾਂਦਾ ਹੈ। ਇਹ ਸਭ ਭਲੀਭਾਂਤੀ ਜਾਣਦੇ ਹਨ ਕਿ ਮੌਜੂਦਾ ਵੀ.ਆਈ.ਪੀ ਕਲਚਰ ਬਹੁਤ ਮਹਿੰਗਾ ਅਤੇ ਬੇਲੋੜਾ ਹੈ। ਇਸ ਵੀਆਈਪੀ ਕਲਚਰ ਕਾਰਨ ਜਨਤਾ ’ਤੇ ਕਰੋੜਾਂ ਰੁਪਏ ਦਾ ਬੋਝ ਪਾਇਆ ਜਾਂਦਾ ਹੈ। ਹਰ ਖੇਤਰ ਵਿੱਚ ਭਾਵੇਂ ਸਿਆਸੀ ਲੋਕ ਇਸ ਵੀ.ਆਈ.ਪੀ ਕਲਚਰ ਨੂੰ ਖਤਮ ਕਰਨ ਦੀ ਗੱਲ ਕਰਦੇ ਹਨ, ਪਰ ਸੱਤਾ ਹਾਸਿਲ ਹੋਣ ਤੇ ਨਾਂ ਸੱਤਾਧਾਰੀ ਅਤੇ ਨਾ ਹੀ ਵਿਰੋਧੀ ਇਸ ਕਲਚਪ ਨੂੰ ਖਤਮ ਕਰਨ ਦੇ ਵਾਅਦਿਆਂ ਤੋਂ ਅੱਖਾਂ ਮੀਚ ਲੈਂਦੇ ਹਨ। ਅੰਦਰੋਂ ਕੋਈਨਹੀਂ ਚਾਹੁੰਦਾ ਕਿ ਉਨ੍ਹਾਂ ਲਈ ਇਸ ਸ਼ਾਨਦਾਰ ਕਲਚਰ ਨੂੰ ਖਤਮ ਕੀਤਾ ਜਾਵੇ। ਹੁਣ ਤਾਂ ਇਹ ਵੀ.ਆਈ.ਪੀ. ਕਲਚਪ ਇਕ ਸਟੇਟਸ ਸਿੰਬਲ ਬਣ ਚੁੱਕਾ ਹੈ। ਰਾਜਨੀਤਿਕ ਅਤੇ ਅਫਰਸ਼ਾਹੀ ਤੋਂ ਬਗੈਰ ਪੈਸੇ ਅਤੇ ਅਸਰ ਰਸੂਖ ਵਾਲੇ ਲੋਕ ਵੀ ਆਪਣੇ ਲਈ ਗੰਨਮੈਨ ਹਾਸਿਲ ਕਰਨ ਲਈ ਹਰ ਸਮੇਂ ਜੁਗਾੜ ਲਗਾਉਂਦੇ ਹਨ ਅਤੇ ਕਈ ਤਰ੍ਹਾਂ ਦੇ ਪਾਪੜ ਵੇਲਦੇ ਹਨ ਤਾਂ ਜੋ ਉਨ੍ਹਾਂ ਨੂੰ ਸਰਕਾਰ ਵੱਲੋਂ ਗੰਨਮੈਨ ਮਿਲ ਜਾਣ। ਭਾਰਤ ਤੋਂ ਇਲਾਵਾ ਹੋਰ ਵੱਡੇ ਦੇਸ਼ਾਂ ਵਿੱਚ ਇਹ ਆਮ ਗੱਲ ਹੈ ਕਿ ਉਥੇ ਸੱਤਾਧਾਰੀ ਪਾਰਟੀ ਦੇ ਵੱਡੇ ਨੇਤਾ ਵੀ ਬਿਨ੍ਹਾਂ ਸੁਰਖਿਆ ਗਾਰਡਾਂ ਤੋਂ ਨਜ਼ਰ ਆਉਂਦੇ ਹਨ। ਉਹ ਬਿਨਾਂ ਸੁਰੱਖਿਆ ਕਰਮਚਾਰੀਆਂ ਦੇ ਇਧਰ-ਉਧਰ ਘੁੰਮਦੇ ਦਿਖਾਈ ਦਿੰਦੇ ਹਨ। ਉਹ ਆਪਣੀਆਂ ਗੱਡੀਆਂ ਆਪ ਚਲਾਉਂਦੇ ਹਨ ਅਤੇ ਆਪਣੇ ਦਫ਼ਤਰਾਂ ਵਿੱਚ ਬੈਠ ਕੇ ਲੋਕਾਂ ਨੂੰ ਖੁੱਲ੍ਹੇਆਮ ਮਿਲਦੇ ਹਨ। ਸਾਡੇ ਸਿਆਸੀ ਜਾਂ ਵੱਡੇ ਅਫਸਰ ਆਪਣੀ ਗੱਡੀ ਖੁਦ ਚਲਾਉਣੀ ਾਂ ਇਕ ਪਾਸੇ ਰਹੀ ਗੱਡੀ ਵਿਚ ਬੈਠਣ ਲਈ ਦਰਵਾਜਾ ਤੱਕ ਵੀ ਆਪ ਨਹੀਂ ਖੋਲ੍ਹਦੇ ਸਗੋਂ ਉਹ ਵੀ ਹੰਨਮੈਨ ਹੀ ਖੋਲ੍ਹਦੇ ਹਨ। ਬੈਗ ਚੁੱਕਣ ਲਈ ਮੁਲਾਜ਼ਮ ਲਈ ਵੱਖਰੇ ਤੌਰ ’ਤੇ ਤਾਇਨਾਤ ਕੀਤੇ ਜਾਂਦੇ ਹਨ। ਸਾਰੇ ਖੇਤਰਾਂ ਦੇ ਲਗਭਗ ਅੱਧੇ ਥਾਣਿਆਂ ਦੇ ਪੁਲਸ ਅਧਿਕਾਰੀ ਤਾਂ ਵੀ ਆਈ ਪੀ ਲੋਕਾਂ ਦੇ ਗੰਨਮੈਨ ਵਜੋਂ ਹੀ ਤਾਇਨਾਤ ਹਨ। ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਜੇ ਕੋਈ ਵਿਅਕਤੀ ਗਲਤ ਕੰਮ ਨਹੀਂ ਕਰਦਾ, ਤਾਂ ਉਸਨੂੰ ਕਿਸੇ ਸੁਰੱਖਿਆ ਦੀ ਲੋੜ ਨਹੀਂ ਹੈ। ਬਾਕੀ ਕਿਸੇ ਹਮਲੇ ਸਮੇਂ ਕੋਈ ਗੰਨਮੈਨ ਅੱਜ ਤੱਕ ਕਿਸੇ ਵੀ ਆਈ ਪੀ ਨੂੰ ਬਚਾ ਨਹੀਂ ਸਕਿਆ। ਇਸ ਦੀਆਂ ਅਨੇਕਾਂ ਉਦਹਾਰਨਾ ਮਿਲ ਸਕਦੀਆਂ ਹਨ। ਇਸ ਲਈ ਦੋ ਕਰਮਚਾਰੀ ਬੇਲੋੜੀ ਸੁਰਖਿਆ ਵਜੋਂ ਗੰਨਮੈਨ ਦੀ ਡਿਊਟੀ ਨਿਭਾ ਰਹੇ ਹਨ ਉਨ੍ਹਾਂ ਨੂੰ ਥਾਣਿਆ ਵਿਚ ਰਹਿ ਕੇ ਲੋਕਾਂ ਦੇ ਕੰਮ ਕਰਨ ਦਿਤੇ ਜਾਣ। ਜਿੰਨੇ ਕਰਮਚਾਰੀ ਥਾਣਿਆ ਵਿਚ ਤਾਇਮਨਾਤ ਨਹੀਂ ਉਸਤੋਂ ਵਧੇਰੇ ਸੁਰਿਖਿਆ ਗਾਰਡਾਂ ਵਜੋਂ ਇਨ੍ਹਾਂ ਵੀ ਆਈ ਪੀ ਲੋਕਾਂ ਦੇ ਮਗਰ ਭੇਜੇ ਜਾਂਦੇ ਹਨ। ਇਸ ਲਈ ਜੇਕਰ ਇਸ ਵੀ.ਆਈ.ਪੀ ਕਲਚਰ ਨੂੰ ਥੋੜ੍ਹਾ ਜਿਹਾ ਘਟਾ ਦਿੱਤਾ ਜਾਵੇ ਤਾਂ ਸਰਕਾਰਾਂ ਹਰ ਮਹੀਨੇ ਕਰੋੜਾਂ ਰੁਪਏ ਦੀ ਬੱਚਤ ਕਰ ਸਕਦੀਆਂ ਹਨ ਅਤੇ ਮੁਲਾਜ਼ਮ ਥਾਣੇ ’ਚ ਰਹਿ ਕੇ ਲੋਕਾਂ ਦੇ ਕੰਮ ਕਰ ਸਕਣਗੇ। ਆਮ ਆਦਮੀ ਪਾਰਟੀ ਪੰਜਾਬ ਵਿੱਚ ਹਰ ਤਰ੍ਹਾਂ ਦੇ ਬਦਲਾਅ ਲਿਆਉਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ। ਜਿਸ ਵਿੱਚ ਵੀ.ਆਈ.ਪੀ ਕਲਚਰ ਨੂੰ ਖਤਮ ਕਰਨਾ ਵੀ ਇਕ ਅਹਿਮ ਵਾਅਦਾ ਸੀ। ਪਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮਾਮਲੇ ਵਿੱਚ ਪਿਛਲੀਆਂ ਸਰਕਾਰਾਂ ਦੇ ਨਕਸ਼ੇ-ਕਦਮ ’ਤੇ ਚੱਲ ਰਹੀ ਹੈ। ਉਪਰ ਕੋਂ ਲੈ ਕੇ ਹੇਠਾਂ ਤੱਕ ਸਾਰੀ ਪਾਰਟੀ ਲੀਡਰਸ਼ਿਪ ਸੁਰੱਖਿਆ ਕਰਮਚਾਰੀਆਂ ਤੋਂ ਬਿਨਾਂ ਘਰੋਂ ਬਾਹਰ ਨਹੀਂ ਨਿਕਲਗੀ। ਰਾਜਸੀ ਲੋਕਾਂ ਨੂੰ ਆਪਣਾ ਆਚਰਣ ਅਜਿਹਾ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿਸੇ ਤੋਂ ਵੀ ਕੋਈ ਖਤਰਾ ਨਾ ਹੋਵੇ ਅਤੇ ਉਹ ਖੁੱਲ੍ਹ ਕੇ ਵਿਦੇਸ਼ਾਂ ਦੇ ਲੀਡਰਾਂ ਵਾਂਗ ਕਿਧਰੇ ਵੀ ਇਕੱਲੇ ਆ ਜਾ ਸਕਣ।
ਹਰਵਿੰਦਰ ਸਿੰਘ ਸੱਗੂ ।

LEAVE A REPLY

Please enter your comment!
Please enter your name here