ਰਾਏਕੋਟ, 10 ਅਪ੍ਰੈਲ ( ਜਸਵੀਰ ਹੇਰਾਂ )- ਥਾਣਾ ਸਦਰ ਰਾਏਕੋਟ ਦੀ ਪੁਲਿਸ ਪਾਰਟੀ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 5 ਗ੍ਰਾਮ ਨਸ਼ੀਲਾ ਪਾਊਡਰ ਅਤੇ 145 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ। ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਅਤੇ ਏਐਸਆਈ ਬਲਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਚੈਕਿੰਗ ਲਈ ਗਿੱਲ ਪੈਲੇਸ ਮਲੇਰਕੋਟਲਾ ਰੋਡ ਨੇੜੇ ਲੋਹਟਬੱਦੀ ’ਤੇ ਮੌਜੂਦ ਸਨ। ਉਥੇ ਦੱਸਿਆ ਗਿਆ ਕਿ ਗੁਰਵਿੰਦਰ ਸਿੰਘ ਨਸ਼ੀਲਾ ਪਾਊਡਰ ਅਤੇ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ। ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਨਸ਼ੀਲੀਆਂ ਗੋਲੀਆਂ ਅਤੇ ਪਾਊਡਰ ਸਪਲਾਈ ਕਰਨ ਲਈ ਆਪਣੇ ਪਿੰਡ ਫਰਵਾਲੀ ਤੋਂ ਮਹੋਲੀ, ਬ੍ਰਹਮਪੁਰਾ ਰਾਹੀਂ ਬਡੂੰਦੀ ਨੂੰ ਜਾ ਰਿਹਾ ਹੈ। ਇਸ ਸੂਚਨਾ ’ਤੇ ਗੁਰਵਿੰਦਰ ਸਿੰਘ ਨੂੰ ਬਡੂੰਦੀ ਰੋਡ ਬ੍ਰਹਮਪੁਰਾ ’ਤੇ ਨਾਕਾਬੰਦੀ ਕਰਕੇ 5 ਗ੍ਰਾਮ ਨਸ਼ੀਲਾ ਪਾਊਡਰ ਅਤੇ 145 ਖੁੱਲ੍ਹੇ ਨਸ਼ੀਲੇ ਕੈਪਸੂਲ ਸਮੇਤ ਕਾਬੂ ਕੀਤਾ ਗਿਆ। ਉਸ ਖ਼ਿਲਾਫ਼ ਥਾਣਾ ਸਦਰ ਰਾਏਕੋਟ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।