ਫ਼ਤਹਿਗੜ੍ਹ ਸਾਹਿਬ, 12 ਅਪ੍ਰੈਲ ( ਅਸ਼ਵਨੀ)-ਭਾਸ਼ਾ ਵਿਭਾਗ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਪਾਰਟ ਟਾਇਮ ਉਰਦੂ ਦੀ ਸਿਖਲਾਈ ਦਿੱਤੀ ਜਾਂਦੀ ਹੈ । ਇਸ ਵਾਸਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਉਰਦੂ ਦੀ ਕਲਾਸ ਪੜਾਉਣ ਲਈ ਅੰਸ਼ਕਾਲੀ/ਪਾਰਟ ਟਾਈਮ ਯੋਗ ਉਮੀਦਵਾਰ ਦੀ ਜਰੂਰਤ ਹੈ ਜਿਨ੍ਹਾਂ ਦੀ ਯੋਗਤਾ ਐਮ.ਏ. ਉਰਦੂ ਹੋਵੇ । ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫਸਰ ਸ਼੍ਰੀ ਜਗਜੀਤ ਸਿੰਘ ਨੇ ਦੱਸਿਆ ਕਿ ਉਰਦੂ ਅਧਿਆਪਕ ਲਈ ਵੱਧ ਯੋਗਤਾ ਪਾਲੇ ਉਮੀਦਵਾਰਾਂ ਨੂੰ ਤਰਜ਼ੀਹ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਉਮੀਦਵਾਰ ਦੀ ਉਰਦੂ ਦੀ ਯੋਗਤਾ ਸਬੰਧੀ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਲਿਆ ਜਾਵੇਗਾ। ਉਮੀਦਵਾਰ ਨੂੰ ਰੋਜ਼ਾਨਾਂ 01 ਘੰਟਾ ਉਰਦੂ ਦੀ ਸਿਖਲਾਈ ਦੇਣ ਲਈ 8000/- ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣੇ ਬਿਨੈ ਪੱਤਰ 5 ਮਈ ਤੱਕ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਤਹਿਗੜ੍ਹ ਸਾਹਿਬ ਵਿਖੇ ਜਾਂ ਈ ਮੇਲ bhashavibag2020fgs@gmail.com ਤੇ ਭੇਜ ਸਕਦੇ ਹਨ ।