Home ਨੌਕਰੀ ਯੰਗ ਪ੍ਰੋਫੈਸ਼ਨਲ ਦੀਆਂ 75 ਆਸਾਮੀਆਂ ਕੱਢੀਆਂ

ਯੰਗ ਪ੍ਰੋਫੈਸ਼ਨਲ ਦੀਆਂ 75 ਆਸਾਮੀਆਂ ਕੱਢੀਆਂ

36
0

ਫਤਹਿਗੜ੍ਹ ਸਾਹਿਬ, 14 ਅਪ੍ਰੈਲ ( ਰਾਜਨ ਜੈਨ)-ਮਿਨਸਟਰੀ ਆਫ ਇੰਨਫਰਮੇਸ਼ਨ ਅਤੇ ਬਰੋਡਕਾਸਟਿੰਗ ਵੱਲੋਂ ਯੰਗ ਪ੍ਰੋਫੈਸ਼ਨਲ ਦੀਆਂ 75 ਅਸਾਮੀਆਂ ਦੀ ਮੰਗ ਕੀਤੀ ਗਈ ਹੈ।ਜਿਨ੍ਹਾਂ ਦੀ ਤਨਖਾਹ ਸਕੇਲ 60 ਹਜਾਰ ਰੁਪਏ ਮਹੀਨਾ ਹੋਵੇਗੀ ਅਤੇ ਇਨ੍ਹਾਂ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਰੋਜਗਾਰ ਤੇ ਟ੍ਰੇਨਿੰਗ ਅਫਸਰ ਸ੍ਰੀਮਤੀ ਰੁਪਿੰਦਰ ਨੇ ਦੱਸਿਆ ਕਿ ਇਨ੍ਹਾਂ ਆਸਾਮੀਆਂ ਲਈ ਵਧੇਰੇ ਜਾਣਕਾਰੀ ਲਈ www.mib.gov.in ਤੇ ਵਿਜ਼ਟ ਕੀਤਾ ਜਾ ਸਕਦਾ ਹੈ ਅਤੇ ਅਪਲਾਈ ਕਰਨ ਦੀ ਆਖਰੀ ਮਿਤੀ 08 ਮਈ 2023 ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲਈ ਵਿੱਦਿਅਕ ਯੋਗਤਾ ਮਾਸਟਰ ਡਿਗਰੀ ਇਨ ਜਰਨਲੀਜਮ/ਮਾਸ ਕਮਿਊਨੀਕੇਸ਼ਨ/ਵਿਜੁਅਲ ਕਮਿਉਨੀਕੇਸ਼ਨ/ਇੰਨਫਰਮੇਸ਼ਨ ਆਰਟਸ/ਐਨੀਮੇਸ਼ਨ ਅਤੇ ਡਿਜਾਇਨ/ਸਾਹਿਤ ਅਤੇ ਕਰੀਏਟਿਵ ਰਾਈਟਿੰਗ ਅਤੇ 02 ਸਾਲ ਦਾ ਤਜ਼ਰਬਾ ਹੋਣਾ ਲਾਜ਼ਮੀ ਹੈ ਅਤੇ ਵੱਧ ਤੋਂ ਵੱਧ ਉਮਰ 32 ਸਾਲ ਹੋਣੀ ਚਾਹੀਦੀ ਹੈ।ਇਹ ਅਸਾਮੀਆਂ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਤਿਹਗੜ੍ਹ ਸਾਹਿਬ ਕਮਰਾ ਨੰ:122 ਵਿੱਚ ਆ ਕੇ ਵੀ ਅਪਲਾਈ ਕਰ ਸਕਦੇ ਹਨ।ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਹੈਲਪਲਾਈਨ ਨੰ:9915682436 ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here