Home ਧਾਰਮਿਕ ਸਮਾਜ ਸੇਵੀ ਚਰਨਜੀਤ ਸਿੰਘ ਗਰੇਵਾਲ ਦਾ ਸਨਮਾਨ

ਸਮਾਜ ਸੇਵੀ ਚਰਨਜੀਤ ਸਿੰਘ ਗਰੇਵਾਲ ਦਾ ਸਨਮਾਨ

46
0


ਮੁੱਲਾਂਪੁਰ ਦਾਖਾ, 16 ਅਪ੍ਰੈਲ ( ਸਤਵਿੰਦਰ ਸਿੰਘ ਗਿੱਲ)-ਨਜ਼ਦੀਕੀ ਪਿੰਡ ਗੁੱਜਰਵਾਲ ਦੇ ਸਮਾਜ‍ ਸੇਵੀ ਚਰਨਜੀਤ ਸਿੰਘ ਗਰੇਵਾਲ ਦਾ ਪੰਜਾਬ ਟੂਰ ਅਤੇ ਟਰੈਵਲ ਪੱਖੋਵਾਲ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਟੂਰ ਅਤੇ ਟਰੈਵਲ ਪੱਖੋਵਾਲ ਵੱਲੋਂ ਗੱਲਬਾਤ ਕਰਦਿਆਂ ਕਮਲਜੀਤ ਸਿੰਘ ਗਰੇਵਾਲ ਅਤੇ ਪਵਨ ਪੱਖੋਵਾਲ ਨੇ ਦੱਸਿਆ ਕਿ ‌ਪਿੰਡ ਇਲਾਕੇ ਵਿੱਚ ਸਮਾਜ ਸੇਵਾ ਅਤੇ ਲੋੜਵੰਦ ਲੋਕਾਂ ਦੀ ਆਰਥਿਕ ਤੌਰ ਤੇ ਸਹਾਇਤਾ ਕਰਨ ਵਾਲੇ ਚਰਨਜੀਤ ਸਿੰਘ ਗਰੇਵਾਲ ਹਾਂਗਕਾਗ ਸਾਡੇ ਸਮੁੱਚੇ ਸਮਾਜ ਲਈ ਚਾਨਣ ਮੁਨਾਰੇ ਵਾਂਗ ਹਨ। ਕਿਉਂਕਿ ਇਹ ਸਾਡੇ ਮਹਾਨ ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ ਤੇ ਚੱਲਦਿਆਂ ਲੋੜਵੰਦ ਲੋਕਾਂ ਦੀ ਸੇਵਾ ਕਰਨ ਦੇ ਨਾਲ ਨਾਲ ਵਾਤਾਵਰਨ ਦੀ ਸਾਂਭ ਸੰਭਾਲ, ਗ਼ਰੀਬ ਤੇ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਮੱਦਦ ਕਰਨ ਅਤੇ ਲੋੜਵੰਦਾਂ ਦਾ ਮੁਫ਼ਤ ਡਾਕਟਰੀ ਇਲਾਜ ਵਗੈਰਾ ਕਰਾਉਣ ਲਈ ਹਮੇਸ਼ਾ ਮੋਹਰੀ ਰੋਲ ਅਦਾ ਕਰਦੇ ਹਨ।ਇਸ ਲਈ ਅਸੀਂ ਅੱਜ ਪੰਜਾਬ ਟੂਰ ਅਤੇ ਟਰੈਵਲ ਪੱਖੋਵਾਲ ਦੇ ਸਮੂਹ ਮੈਂਬਰ ਚਰਨਜੀਤ ਸਿੰਘ ਗਰੇਵਾਲ ਹਾਂਗਕਾਗ ਦਾ ਸਨਮਾਨ ਕਰਦੇ ਹੋਏ ਮਾਨ ਮਹਿਸੂਸ ਕਰ ਰਹੇ ਹਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲ ਗਰੇਵਾਲ, ਪਵਨ ਪੱਖੋਵਾਲ,ਕਾਲਾ ਨੰਗਲ, ਮੀਤਾ ਫੱਲੇਵਾਲ,ਪਾਲੀ ਰਾਜਗੜ੍ਹ,ਮੋਹਨੀ ਕੈਲੇ,ਗੁਰੀ ਡਾਂਗੋਂ ਤੇ ਹੋਰ ਪਤਵੰਤੇ ਹਾਜਰ ਸਨ।

LEAVE A REPLY

Please enter your comment!
Please enter your name here