ਅੰਮ੍ਰਿਤਸਰ(ਵਿਕਾਸ ਮਠਾੜੂ)ਸੋਸ਼ਲ ਮੀਡੀਆ ਤੇ ਲੜਕੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾਖਲ ਨਾ ਹੋਣ ਦੇ ਵਿਵਾਦ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੀ ਆਪਣਾ ਪੱਖ ਰੱਖਣ ਲਈ ਸਾਹਮਣੇ ਆਈ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਜਾਣ ਤੋਂ ਰੋਕਣ ‘ਤੇ ਜਾਰੀ ਹੋਈ ਸ਼ੋਸ਼ਲ ਮੀਡੀਆ ਤੇ ਵੀਡੀਓ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਦਰਸ਼ਨ ਕਰਨ ਜਾਣ ਤੋਂ ਕਿਸੇ ਨੂੰ ਵੀ ਰੋਕਿਆ ਨਹੀਂ ਜਾ ਸਕਦਾ। ਭਾਈ ਗਰੇਵਾਲ ਨੇ ਕਿਹਾ ਕਿ ਗੁਰੂ ਘਰ ਜਾਣ ਸਮੇਂ ਸੰਗਤ ਲਈ ਇੱਕ ਮਰਿਆਦਾ ਤਹਿ ਹੈ। ਇਸ ਮਰਿਆਦਾ ਵਿੱਚ ਹੀ ਸੰਗਤ ਨੂੰ ਗੁਰੂ ਘਰ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੇਵਾਦਾਰ ਵੱਲੋਂ ਕਿਸੇ ਨਾਲ ਵੀ ਹੱਥੀਂਪਾਈ ਨਹੀਂ ਕੀਤੀ ਗਈ ਅਤੇ ਨਾ ਹੀ ਦੁਰਵਿਹਾਰ ਕੀਤਾ ਹੈ। ਜਦ ਕਿ ਉਸ ਲੜਕੀ ਦਾ ਪਹਿਰਾਵਾ ਠੀਕ ਨਾ ਹੋਣ ਕਾਰਨ ਲੜਕੀ ਨੂੰ ਰੋਕਿਆ ਸੀ। ਜਿਸ ਵੱਲੋਂ ਮੁਬਾਇਲ ‘ਤੇ ਵੀਡੀਓ ਬਣਾਈ ਜਾ ਰਹੀ ਸੀ, ਉਸ ਮੋਬਾਈਲ ਨੂੰ ਬੰਦ ਕਰਨ ਲਈ ਸੇਵਾਦਾਰ ਨੇ ਹੱਥ ਆਗਾਹ ਕੀਤਾ ਸੀ। ਜੇਕਰ ਸੇਵਾਦਾਰ ਦੀ ਕੋਈ ਗਲਤੀ ਹੋਵੇਗੀ ਤਾਂ ਉਸ ਤੇ ਵੀ ਕਾਰਵਾਈ ਕੀਤੀ ਜਾਵੇਗੀ। ਗੁਰੂ ਘਰ ਆਣ ਸਮੇਂ ਮਰਿਆਦਾ ਦਾ ਧਿਆਨ ਰੱਖਣਾ ਸੰਗਤ ਦਾ ਪਹਿਲਾ ਫਰਜ਼ ਹੈ। ਦੱਸਣਯੋਗ ਹੈ ਕਿ ਜਿਹੜੇ ਵੀ ਸੈਲਾਨੀ ਵਾਹਘਾ ਬਾਰਡਰ ਤੇ ਝੰਡੇ ਦੀ ਰਸਮ ਦੇਖਣ ਲਈ ਜਾਂਦੇ ਹਨ ਓਥੋਂ ਉਹ ਆਪਣੇ ਚਿਹਰੇ ਤੇ ਝੰਡਾ ਬਣਵਾਉੰਦੇ ਹਨ ਅਤੇ ਉਸੇ ਤਰਾਂ ਹੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਪੁੱਜਦੇ ਹਨ ਕਦੀ ਵੀ ਕਿਸੇ ਵੀ ਜਾਤਰੂ ਨੂੰ ਦਰਸ਼ਨ ਕਰਨ ਜਾਣ ਤੋਂ ਰੋਕਿਆ ਨਹੀਂ ਗਿਆ। ਇਸ ਜਾਰੀ ਵੀਡੀਓ ਤੋੰ ਬਾਅਦ ਸ਼ੋਸ਼ਲ ਮੀਡੀਆ ‘ਤੇ ਵੀ ਹਰੇਕ ਵਿਅਕਤੀ ਆਪਣਾ ਪੱਖ ਰੱਖ ਰਿਹਾ ਹੈ।