Home ਪਰਸਾਸ਼ਨ ਦੇਸ਼ ਦੇ ਹਥਿਆਰਬੰਦ ਬਲਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਹਫ਼ਤਾਵਾਰੀ ਮੁਹਿੰਮ ਚਲਾਈ

ਦੇਸ਼ ਦੇ ਹਥਿਆਰਬੰਦ ਬਲਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਹਫ਼ਤਾਵਾਰੀ ਮੁਹਿੰਮ ਚਲਾਈ

41
0


ਐਸ.ਏ.ਐਸ.ਨਗਰ, 21 ਅਪ੍ਰੈਲ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ. ਨਗਰ ਦੁਆਰਾ ਨਵੀਂ ਪਹਿਲਕਦਮੀ ਵਜੋਂ ਦੇਸ਼ ਦੇ ਹਥਿਆਰਬੰਦ ਬਲਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਇੱਕ ਹਫ਼ਤਾ ਲੰਮੀ ਮੁਹਿੰਮ 17 ਅਪ੍ਰੈਲ ਨੂੰ ਸ਼ੁਰੂ ਕੀਤੀ ਗਈ ਸੀ ਜਿਸ ਰਾਹੀਂ ਜਿਲ੍ਹੇ ਦੇ ਸਕੂਲੀ ਵਿਦਿਆਰਥੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ. ਅਤੇ ਮਾਈ ਭਾਗੋ ਏ.ਐਫ.ਪੀ.ਆਈ. ਦੋਵਾਂ ਵਿੱਚ ਲਿਜਾਇਆ ਗਿਆ ਤਾਂ ਜੋ ਹਥਿਆਰਬੰਦ ਬਲਾਂ ਪ੍ਰਤੀ ਉੱਚ ਊਰਜਾਵਾਨ ਸਕੂਲੀ ਵਿਦਿਆਰਥੀਆਂ ਵਿੱਚ ਉਤਸੁਕਤਾ ਅਤੇ ਉਤਸ਼ਾਹ ਪੈਦਾ ਕੀਤੀ ਜਾ ਸਕੇ। ਮਾਈ ਭਾਗੋ ਆਰਮਡ ਫੋਰਿਸਿਸ ਪ੍ਰੈਪਰੇਟਰੀ ਇੰਸਟੀਚਿਊਟ ਦੇ ਨੁਮਾਇੰਦਿਆਂ ਵਲੋਂ ਜਿਲ੍ਹਾ ਬਿਊਰੋ ਦੀ ਟੀਮ ਨਾਲ ਮਿਲ ਕੇ ਕੁਝ ਸਕੂਲਾਂ ਦਾ ਦੌਰਾ ਵੀ ਕੀਤਾ ਜਿੱਥੇ ਮਹਿਲਾ ਕੈਡਿਟਾਂ ਦੁਆਰਾ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ ਜਿਨ੍ਹਾਂ ਨੇ ਹਥਿਆਰਬੰਦ ਬਲਾਂ ਬਾਰੇ ਸੋਚ-ਪ੍ਰੇਰਕ ਅਤੇ ਪ੍ਰੇਰਣਾਦਾਇਕ ਲੈਕਚਰ ਦਿੱਤੇ।17 ਤੋਂ 21 ਅਪ੍ਰੈਲ ਤੱਕ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਨੂੰ ਕਵਰ ਕੀਤਾ ਗਿਆ ਹੈ ਭਾਵ ਸਰਕਾਰੀ ਸੀ: ਸੈਕੰ. ਸਕੂਲ, ਫੇਜ਼ 3ਬੀ1, ਮੋਹਾਲੀ 17 ਨੂੰ, ਸਰਕਾਰੀ ਸੀ:ਸੈਕੰ. ਸਕੂਲ, ਡੇਰਾਬੱਸੀ 18 ਨੂੰ, ਸਰਕਾਰੀ ਸੀ: ਸੈਕੰ: ਸਕੂਲ ਸੋਹਾਣਾ 20 ਨੂੰ ਅਤੇ ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ, ਖਰੜ ਦੇ ਲੜਕਿਆਂ ਵਲੋਂ 21 ਨੂੰ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਅਤੇ ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ, ਖਰੜ ਦੀਆਂ ਲੜਕੀਆਂ ਅਤੇ ਸਰਕਾਰੀ ਸੀ: ਸੈਕੰ: ਸਕੂਲ, ਬਨੂੜ ਦੀਆਂ ਲੜਕੀਆਂ ਨੇ 21 ਨੂੰ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦਾ ਵੀ ਦੌਰਾ ਕੀਤਾ। ਦੋਹਾਂ ਇੰਸਟੀਚਿਊਟਸ ਦੇ ਟ੍ਰੇਨਰਾਂ ਦੁਆਰਾ ਵਿਦਿਆਰਥੀਆਂ ਨੂੰ ਫੌਜੀ ਜੀਵਨ ਅਤੇ ਫੌਜ ਵਿੱਚ ਭਰਤੀ ਹੋਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਡੀਬੀਈਈ ਤੋਂ ਡਿੰਪਲ ਰੋਜ਼ਗਾਰ ਅਫਸਰ,ਹਰਪ੍ਰੀਤ ਸਿੱਧੂ ਰੋਜ਼ਗਾਰ ਅਫਸਰ, ਮਿਸ ਨਬੀਹਾ ਕਰੀਅਰ ਕਾਉਂਸਲਰ ਅਤੇ ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ. ਅਤੇ ਮਾਈ ਭਾਗੋ ਏ.ਐਫ.ਪੀ.ਆਈ. ਦੇ ਇੰਚਾਰਜ ਵੀ ਸਾਰੇ ਸਮਾਗਮਾਂ ਵਿੱਚ ਹਾਜ਼ਰ ਸਨ।ਇਹ ਮੁਹਿੰਮ 21 ਨੂੰ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਕੇ ਅਤੇ ਉਨ੍ਹਾਂ ਦੇ ਆਤਮਵਿਸ਼ਵਾਸ ਦੇ ਪੱਧਰ ਨੂੰ ਉੱਚਾ ਚੁੱਕ ਕੇ ਸਮਾਪਤ ਹੋਈ ਤਾਂ ਜੋ ਇੱਕ ਚਾਹਵਾਨ ਆਪਣੀ ਯੋਗਤਾ ਅਤੇ ਰੁਚੀ ਦੇ ਅਧਾਰ ‘ਤੇ ਇੱਕ ਅਧਿਕਾਰੀ ਜਾਂ ਸਿਪਾਹੀ ਵਜੋਂ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋ ਸਕੇ।

LEAVE A REPLY

Please enter your comment!
Please enter your name here