Home ਧਾਰਮਿਕ ਬੁੱਕ ਬੈਂਕ ਸੁਸਾਇਟੀ ਵੱਲੋਂ ਸਵਰਗੀ ਬਾਬੂ ਰਾਮ ਸਰਾਫ਼ ਦੀ ਯਾਦ ਵਿੱਚ ਬੁੱਕ...

ਬੁੱਕ ਬੈਂਕ ਸੁਸਾਇਟੀ ਵੱਲੋਂ ਸਵਰਗੀ ਬਾਬੂ ਰਾਮ ਸਰਾਫ਼ ਦੀ ਯਾਦ ਵਿੱਚ ਬੁੱਕ ਬੈਂਕ ਲਾਇਬ੍ਰੇਰੀ ਵਿਖੇ ਸਮਾਗਮ

63
0


ਜਗਰਾਉ(ਰਾਜੇਸ ਜੈਨ -ਭਗਵਾਨ ਭੰਗੂ)ਸਿੱਖਿਆ ਦੇ ਖੇਤਰ ਵਿੱਚ ਪਿਛਲੇ 40 ਸਾਲਾਂ ਤੋਂ ਗਰੀਬ ਬੇਸਹਾਰਾ ਲੋੜਵੰਦ ਵਿਦਿਆਰਥੀਆਂ ਦੀ ਮੱਦਦ ਕਰਨ ਵਾਲੀ ਜਗਰਾਉਂ ਦੀ ਸਭ ਤੋਂ ਵੱਡੀ ਸੰਸਥਾ ਬੁੱਕ ਬੈਂਕ ਸੁਸਾਇਟੀ ਵੱਲੋਂ ਸਵਰਗੀ ਬਾਬੂ ਰਾਮ ਸਰਾਫ਼ ਬੁੱਕ ਬੈਂਕ ਲਾਇਬ੍ਰੇਰੀ ਵਿਖੇ ਸਮਾਗਮ ਕਰਵਾਇਆ ਗਿਆ। ਸੰਸਥਾ ਦੇ ਪ੍ਰਧਾਨ ਹਿੰਮਤ ਵਰਮਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜਗਰਾਉਂ ਦੇ ਮੁੱਖ ਸਮਾਜ ਸੇਵੀ ਕੈਪਟਨ ਨਰੇਸ਼ ਵਰਮਾ ਦੀ ਅਗਵਾਈ ‘ਚ ਕਰਵਾਏ ਗਏ ਇਸ ਪ੍ਰੋਗਰਾਮ ‘ਚ ਹਰਪ੍ਰੀਤ ਸਿੰਘ ਓਬਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਪ੍ਰੋਗਰਾਮ ਵਿੱਚ 20 ਤੋਂ ਵੱਧ ਵਿਦਿਆਰਥੀਆਂ ਨੂੰ ਕਿਤਾਬਾਂ ਮੁਫ਼ਤ ਭੇਟ ਕੀਤੀਆਂ ਗਈਆਂ। ਮੁੱਖ ਮਹਿਮਾਨ ਹਰਪ੍ਰੀਤ ਸਿੰਘ ਓਬਰਾਏ ਨੇ ਕਿਹਾ ਕਿ ਵਿੱਦਿਆ ਦੇ ਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ ਕਿਉਂਕਿ ਇੱਕ ਪੜ੍ਹਿਆ-ਲਿਖਿਆ ਵਿਅਕਤੀ ਜਿੱਥੇ ਆਪਣੇ ਪਰਿਵਾਰ ਦੀ ਦੇਖ-ਭਾਲ ਕਰਦਾ ਹੈ, ਉੱਥੇ ਹੀ ਦੇਸ਼ ਦੀ ਤਰੱਕੀ ਵਿੱਚ ਵੀ ਅਹਿਮ ਯੋਗਦਾਨ ਪਾਉਂਦਾ ਹੈ। ਇਸ ਮੌਕੇ ਕੈਪਟਨ ਨਰੇਸ਼ ਵਰਮਾ ਨੇ ਕਿਹਾ ਕਿ ਸੰਸਥਾ ਦੇ ਪ੍ਰੋਜੈਕਟ ਡਾਇਰੈਕਟਰ ਮਰਹੂਮ ਸੰਨੀ ਵਰਮਾ ਦੀ ਯਾਦ ਵਿੱਚ 20 ਵਿਦਿਆਰਥੀਆਂ ਨੂੰ ਕਿਤਾਬਾਂ ਭੇਂਟ ਕੀਤੀਆਂ ਗਈਆਂ ਹਨ, ਜੋ ਕਿ ਬਹੁਤ ਛੋਟੀ ਉਮਰ ਵਿੱਚ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਵਿੱਚ ਲੀਨ ਹੋ ਗਏ ਸਨ। ਐਡਵੋਕੇਟ ਸੰਨੀ ਵਰਮਾ ਜੀ ਦਾ ਇਹ ਸੁਪਨਾ ਸੀ ਕਿ ਕੋਈ ਵੀ ਬੱਚਾ ਪੜ੍ਹਾਈ ਤੋਂ ਵਾਂਝਾ ਨਾ ਰਹੇ ਅਤੇ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲਦਿਆਂ ਸੰਸਥਾ ਦੇ ਸਾਰੇ ਮੈਂਬਰ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰ ਰਹੇ ਹਨ। ਇਸ ਮੌਕੇ ਵਰਿੰਦਰ ਬਾਂਸਲ ਨੇ ਆਪਣੇ ਬੇਟੇ ਵਰੁਣ ਬਾਂਸਲ ਦੇ ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਸਾਰੇ ਵਿਦਿਆਰਥੀਆਂ ਨੂੰ 100 ਰੁਪਏ ਨਕਦ ਵੀ ਦਿੱਤੇ। ਇਸ ਮੌਕੇ ਸੰਸਥਾ ਦੇ ਸਮੂਹ ਮੈਂਬਰ ਰਵਿੰਦਰ ਸਿੰਘ ਓਬਰਾਏ, ਸ਼ਸ਼ੀ ਭੂਸ਼ਨ ਜੈਨ, ਕਮਲਦੀਪ ਬਾਂਸਲ, ਪ੍ਰੋਫੈਸਰ ਕਰਮ ਸਿੰਘ ਸੰਧੂ, ਵਰਿੰਦਰ ਬਾਂਸਲ, ਡਾ: ਰਾਕੇਸ਼ ਭਾਰਦਵਾਜ, ਬੇਬੀ ਮਾਨਤ, ਮੈਡਮ ਹੀਨਾ, ਕੰਚਨ ਗੁਪਤਾ, ਸੰਗੀਤਾ ਰਾਣੀ ਬਾਂਸਲ, ਸਤਪਾਲ ਸਿੰਘ ਦੇਹੜਕਾ , ਯੋਗੇਸ਼ ਸ਼ਰਮਾ ਮੈਡਮ ਡਿੰਪਲ ਹਾਜ਼ਰ ਸਨ

LEAVE A REPLY

Please enter your comment!
Please enter your name here