ਅਬੋਹਰ,25 ਅਪ੍ਰੈਲ (ਰਾਜੇਸ਼ ਜੈਨ – ਭਗਵਾਨ ਭੰਗੂ) : ਪੰਜਾਬ ਵਿਧਾਨ ਸਭਾ ਸਪੀਕਰਕੁਲਤਾਰ ਸਿੰਘ ਸੰਧਵਾ ਅਬੋਹਰ ਵਿਖੇ ਭਲਿੰਦਰ ਸਿੰਘ (ਭਿੰਦਾ ਠੇਕਦਾਰ) ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਪਰਿਵਾਰ ਵਾਲਿਆਂ ਨਾਲ ਉਚੇਚੇ ਤੌਰ ਤੇ ਦੁੱਖ ਸਾਂਝਾ ਕਰਨ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਭਲਿੰਦਰ ਸਿੰਘ ਦੀ ਫੋਟੋ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਪਰਿਵਾਰਕ ਮੈਂਬਰਾਂ ਨੂੰ ਇਸ ਦੁੱਖ ਦੀ ਘੜੀ ਵਿਚ ਭਾਣਾ ਮਣਨ ਦਾ ਹੌਂਸਲਾ ਦਿੱਤਾ।ਕੁਲਤਾਰ ਸਿੰਘ ਸੰਧਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ. ਭਲਿੰਦਰ ਸਿੰਘ ਜੋ ਕਿ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ , ਉਨ੍ਹਾਂ ਦਾ ਵਿਛੋੜਾ ਪਰਿਵਾਰ ਵਾਲਿਆਂ ਵਾਸਤੇ ਭੁਲਣਯੋਗ ਨਹੀਂ ਹੈ, ਪਰ ਪ੍ਰਮਾਤਮਾ ਦੇ ਅਗੇ ਕਿਸੇ ਦਾ ਵਸ ਨਹੀਂ ਚਲਦਾ । ਉਨ੍ਹਾਂ ਪਰਿਵਾਰਾਂ ਵਾਲਿਆਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਇਸ ਸਚ ਨੂੰ ਮੰਨਣਾ ਪੈਣਾ ਹੈ। ਉਨ੍ਹਾਂ ਕਿਹਾ ਕਿ ਅਸੀ ਸਾਰੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ *ਚ ਵਿਲੀਨ ਕਰੇ ਤੇ ਪਰਿਵਾਰ ਵਾਲਿਆਂ ਨੂੰ ਇਸ ਦੁੱਖ ਦੀ ਘੜੀ ਨੂੰ ਸਹਿਣ ਕਰਨ ਦੀ ਹਿੰਮਤ ਬਖਸ਼ੇ।ਪੰਜਾਬ ਵਿਧਾਨ ਸਭਾ ਸਪੀਕਰ ਨੇ ਪਰਿਵਾਰਾਕ ਮੈਂਬਰਾਂ ਨੂੰ ਮਿਲ ਕੇ ਜਿਥੇ ਉਨ੍ਹਾਂ ਨਾਲ ਅਫਸੋਸ ਪ੍ਰਗਟ ਕੀਤਾ ਉਥੇ ਹੌਂਸਲਾ ਬਣਾਈ ਰੱਖਣ ਦੀ ਹਿੰਮਤ ਵੀ ਦਿੱਤੀ। ਉਨ੍ਹਾਂ ਕਿਹਾ ਕਿ ਅੰਤਮ ਅਰਦਾਸ ਮੌਕੇ ਭਾਰੀ ਗਿਣਤੀ ਵਿਚ ਪਹੁੰਚੀ ਸੰਗਤ ਉਨ੍ਹਾਂ ਦੇ ਚੰਗੇ ਵਤੀਰੇ ਅਤੇ ਮਿਲਵਤਰਣ ਨੂੰ ਦਰਸ਼ਾਉਂਦਾ ਹੈ ।ਉਨ੍ਹਾਂ ਕਿਹਾ ਕਿ ਜੋ ਜੀਵ ਇਸ ਦੁਨੀਆਂ ਤੋਂ ਚਲਾ ਗਿਆ ਉਹ ਵਾਪਿਸ ਤਾਂ ਨਹੀਂ ਆ ਸਕਦਾ ਪਰ ਪਰਿਵਾਰ ਨੂੰ ਉਸ ਜੀਵ ਦੇ ਦਿਖਾਏ ਰਸਤਿਆਂ *ਤੇ ਚੱਲਣਾ ਚਾਹੀਦਾ।ਇਸ ਮੌਕੇ ਐਸ.ਡੀ.ਐਮ. ਅਬੋਹਰ ਆਕਾਸ਼ ਬਾਂਸਲ, ਹਲਕਾ ਇੰਚਾਰਜ ਦੀਪ ਕੰਬੋਜ ਆਦਿ ਹੋਰ ਪਤਵੰਤੇ ਸਜਨ ਮੌਜੂਦ ਸਨ।