Home Education ਅਗਨੀਵੀਰ ਭਰਤੀ ਲਈ ਨੌਜਵਾਨ ਸੀ-ਪਾਈਟ ਡੇਰਾ ਬਾਬਾ ਨਾਨਕ ਵਿਖੇ ਲੈ ਸਕਦੇ ਹਨ...

ਅਗਨੀਵੀਰ ਭਰਤੀ ਲਈ ਨੌਜਵਾਨ ਸੀ-ਪਾਈਟ ਡੇਰਾ ਬਾਬਾ ਨਾਨਕ ਵਿਖੇ ਲੈ ਸਕਦੇ ਹਨ ਮੁਫ਼ਤ ਸਿਖਲਾਈ

43
0


ਗੁਰਦਾਸਪੁਰ, 26 ਅਪ੍ਰੈਲ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਏ.ਆਰ.ਓ. ਅੰਮ੍ਰਿਤਸਰ ਵਲੋਂ 3 ਜ਼ਿਲ੍ਹਿਆ ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਦੇ ਉਮੀਦਵਾਰਾਂ ਦੀ ਭਾਰਤੀ ਫੌਜ ਵਿੱਚ ਅਗਨੀਵੀਰ ਦੀ ਭਰਤੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਗਨੀਵੀਰਾਂ, ਜੂਨੀਅਰ ਕਮਿਸ਼ਨਡ ਅਫਸਰਾਂ ਅਤੇ ਹੋਰ ਸ਼੍ਰੇਣੀਆਂ ਦੀ ਭਰਤੀ ਲਈ ਪਹਿਲੇ ਕਦਮ ਵਜੋਂ ਕੰਪਿਊਟਰ ਅਧਾਰਤ ਔਨਲਾਈਨ ਆਮ ਦਾਖਲਾ ਪ੍ਰੀਖਿਆ ਜੋ ਕਿ 26 ਅਪ੍ਰੈਲ 2023 ਤੱਕ ਹੋ ਚੁੱਕੀ ਹੈ ਅਤੇ ਜਿਨ੍ਹਾਂ ਉਮੀਦਵਾਰਾਂ ਨੇ ਅਗਨੀਵੀਰ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦਿੱਤੀ ਹੈ ਅਤੇ ਉਹ ਫਿਜੀਕਲ ਟੈਸਟ ਦੀ ਤਿਆਰੀ ਕਰਨਾ ਚਾਹੁੰਦੇ ਹਨ, ਉਹ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਿਖੇ ਮੁਫਤ ਟ੍ਰੇਨਿੰਗ ਲੈ ਸਕਦੇ ਹਨ।ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਇਹ ਟ੍ਰੇਨਿੰਗ ਕੇਵਲ ਉਹਨਾਂ ਨੌਜਵਾਨਾਂ ਨੂੰ ਹੀ ਦਿੱਤੀ ਜਾਵੇਗੀ ਜਿਨ੍ਹਾਂ ਨੇ ਲਿਖਤੀ ਪ੍ਰੀਖਿਆ ਦਿੱਤੀ ਹੋਵੇ ਅਤੇ ਸਰੀਰਿਕ ਮਾਪਦੰਡਾਂ ਨੂੰ ਪੂਰੇ ਕਰਦੇ ਹੋਣ। ਉਨ੍ਹਾਂ ਕਿਹਾ ਕਿ ਟ੍ਰੇਨਿੰਗ ਦੌਰਾਨ ਸਿਖਿਆਰਥੀਆਂ ਨੂੰ ਰਿਹਾਇਸ਼ ਅਤੇ ਖਾਣਾ ਮੁਫਤ ਦਿੱਤਾ ਜਾਵੇਗਾ ਅਤੇ ਟ੍ਰੇਨਿੰਗ ਲਈ ਕੋਈ ਵੀ ਫੀਸ ਚਾਰਜ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਸੀ.ਪਾਈਟ ਡੇਰਾ ਬਾਬਾ ਨਾਨਕ ਦੇ ਕੈਂਪ ਇੰਚਾਰਜ ਦੇ ਮੋਬਾਇਲ ਨੰਬਰ 97818-91928 ਜਾਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਕਮਰਾ ਨੰ:217, ਬਲਾਕ ਬੀ, ਡੀ.ਸੀ ਦਫ਼ਤਰ, ਨੇੜੇ ਬੱਸ ਸਟੈਂਡ ਗੁਰਦਾਸਪੁਰ ਵਿਖੇ ਨਿੱਜੀ ਤੌਰ ’ਤੇ ਆ ਕੇ ਸਪੰਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here