ਅੱਜ ਮਈ ਦਿਵਸ ’ਤੇ ਵਿਸ਼ੇਸ਼
ਅੱਜ ਸਮੱੁਚੇ ਦੇਸ਼ ਦਾ ਨਿਰਮਾਣ ਕਰਨ ਵਾਲੇ ²ਮਜ਼ਦੂਰਾਂ ਦਾ ਦਿਵਸ ਹੈ। ਇਸ ਦਿਨ ਨੂੰ ਸਾਰੇ ²ਮਜ਼ਦੂਰਾਂ ਦੇ ਨਾਮ ’ਤੇ ਦੇਸ਼ ਵਿਚ ਮਨਾਇਆ ਜਾਂਦਾ ਹੈ। ਮਜ਼²ਦੂਰ ਵਰਗ ਵੀ ਖੁਸ਼ ਹੁੰਦਾ ਹੈ ਕਿ ਕੋਈ ਉੁੁਨ੍ਹਾਂ ਦਾ ਦਿਨ ਵੀ ਹੈ। ਇਸ ਖੁਸ਼ ਹੋਣ ਵਾਲੇ ²ਮਜ਼ਦੂਰਾਂ ਦਾ ਗਿਣਤੀ ਬਹੁਤ ਥੋੜ²ੀ ਹੈ। ਉਨ੍ਹਾਂ ਖੁਸ਼ ਹੋਣ ਵਾਲਿਆਂ ਵਿਚੋਂ ਜ਼ਿ²ਅਦਾਤਰ ਲੀਡਰ ਕਿਸਮ ਦੇ ²ਮਜ਼ਦੂਰ ਹਨ। ਜੋ ਕਿ ਇਨ੍ਹਾਂ ਮਜ਼²ਦੂਰਾਂ ਨੂੰ ਭਾਵੁਕ ਕਰਕੇ ਅਪਣਾ ਤੋਰੀ ਫੁਲਕਾ ਤੋਰਦੇ ਹਨ। ਜੇਕਰ ਸਹੀ ਹਾਲਾਤਾਂ ਨੂੰ ਵਾਚਿਆ ਜਾਵੇ ਤਾਂ ਇਕ ਗੱਲ ਸਾਹਮਣੇ ਆਉਂਦੀ ਹੈ ਕਿ ਭਾਵੇਂ ਸਰਕਾਰਾਂ ਹੋਣ ਭਾਵੇਂ ਇਨ੍ਹਾਂ ਮਜ਼ਦੂਰਾਂ ਦੇ ਨਾਮ ’ਤੇ ਬਣਾਈਆਂ ਹੋਈਆਂ ਜਥੇਬੰਦੀਆਂ ਦੇ ਆਗੂ ਹੋਣ ਸਭ ਆਪੋ-ਆਪਣੇ ਹਿਤਾਂ ਲਈ ਇਨ੍ਹਾਂ ਮਜ਼ਦੂਰਾਂ ਦੀ ਵਰਤੋਂ ਕਰਦੇ ਹਨ। ਪਰ ਇਨ੍ਹਾਂ ਦੇ ਹੱਕਾਂ ਲਈ ਲੜਾਈ ਕੋਈ ਨਹੀਂ ਲੜਾਈ ਰਿਹਾ। ਇਹੀ ਵਜਹ ਹੈ ਕਿ ਅੱਜ ਦੇਸ਼ ਵਿਚ ਮਜ਼ਦੂਰ ਵਰਗ ਵਿਚ ਬੇ ਤਹਾਸ਼ਾ ਵਾਧਾ ਹੁੰਦਾ ਜਾ ਰਿਹਾ ਹੈ। ਕਿਸੇ ਨੂੰ ਕੋਈ ਰੋਜ਼ਗਾਰ ਹਾਸਲ ਨਹੀਂ ਹੋ ਰਿਹਾ। ਮਜ਼ਦੂਰ ਨੂੰ ਸਾਰਾ ਦਿਨ ਅਪਣਾ ਖੂਨ ਪਸੀਨਾ ਵਹਾ ਕੇ ਵੀ ਦੋ ਵਕਤ ਦੀ ਰੋਟੀ ਸਹੀ ਤਰ੍ਹਾਂ ਨਾਲ ਨਸੀਬ ਨਹੀਂ ਹੋ ਰਹੀ। ਸਮੇਂ-ਸਮੇਂ ’ਤੇ ਸਰਕਾਰਾਂ ਮਜ਼ਦੂਰ ਵਰਗ ਨੂੰ ਖੁਸ਼ ਕਰਨ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਸਹੂਲਤਾਂ ਦਾ ਐਲਾਨ ਕਰਦੀਆਂ ਰਹਿੰਦੀਆਂ ਹਨ ਪਰ ਉਨ੍ਹਾਂ ਸਹੂਲਤਾਂ ਦਾ ਲਾਭ ਕਿੰਨੇ ਪ੍ਰਤੀਸ਼ਤ ਮਜ਼ਦੂਰਾਂ ਨੂੰ ਮਿਲਦਾ ਹੈ ਇਸ ਬਾਰੇ ਬਹੁਤਾ ਕੁਝ ਲਿਖਣ ਦੀ ਜਰੂਰਤ ਨਹੀਂ ਹੈ। ਅੱਜ ਜੇਕਰ ਮਜ਼ਦੂਰ ਦੀ ਦਿਹਾੜੀ ਅਤੇ ਵਧੀ ਹੋਈ ਮੰਹਿਗਾਈ ’ਤੇ ਨਜ਼ਰਸਾਨੀ ਕੀਤੀ ਜਾਵੇ ਤਾਂ ਸਾਫ ਹੈ ਕਿ ਅੱਜ ਗਰੀਬ ਮਜ਼ਦੂਰ ਪਾਸੋਂ ਸਰਕਾਰ ਵਲੋਂ ਰੋਟੀ ਉੱਪਰ ਲੂਣ ਮਿਰਚ ਲਗਾ ਕੇ ਚਾਹ ਨਾਲ ਰੋਟੀ ਖਾਣ ਦਾ ਹੱਕ ਵੀ ਲੱਗ-ਭੱਗ ਖੋਹ ਹੀ ਲਿਆ ਹੈ ਕਿਉਂਕਿ ਅੱਜ ਆਟਾ 15 ਤੋਂ 20 ਰੁਪਏ ਕਿਲੋ ਵਿਕ ਰਿਹਾ ਹੈ। ਇਸਦੇ ਭਾਅ ਹੋਰ ਵੀ ਅੱਗੇ ਵਧ ਜਾਣੇ ਹਨ ਕਿਉਂਕਿ ਨਵੇਂ ਭਾਅ ਦੀ ਵਿਕੀ ਹੋਈ ਕਣਕ ਦਾ ਆਟਾ ਅਜੇ ਬਾਜ਼ਾਰ ਵਿਚ ਆਉਣਾ ਸ਼ੁਰੂ ਹੋਣਾ ਹੈ। ਸਬਜ਼ੀ ਖਾਣੀ ਤਾਂ ਮਜ਼ਦੂਰ ਲਈ ਇਕ ਸੁਪਨਾ ਹੀ ਬਣਦਾ ਜਾ ਰਿਹਾ ਹੈ। ਬਾਕੀ ਰਹੀ ਦਾਲਾਂ ਦੀ ਗੱਲ ਅੱਜ ਦਾਲਾਂ ਦੇ ਭਾਅ ਵੀ ਸੁਣ ਕੇ ਹੋਸ਼ ਗੁੰਮ ਹੋ ਰਹੇ ਹਨ। ਖੰਡ 35 ਰੁਪਏ ਕਿਲੋ ਵਿਕ ਰਹੀ ਹੈ ਅਤੇ ਦੁੱਧ 28 ਰੁਪਏ ਕਿਲੋ ਵਿਕ ਰਿਹਾ ਹੈ। ਅੱਜ ਮਜ਼ਦੂਰਾਂ ਦੇ ਹੱਕ ਦੀ ਗੱਲ ਕਰਨ ਵਾਲੀਆਂ ਜਥੇਬੰਦੀੰ ਕਿਥੇ ਹਨ ? ਅੱਜ ਭਾਵੇਂ ਮਜ਼ਦੂਰ ਦਿਵਸ ਹੈ ਪਰ ਇਸ ਗੱਲ ਤੋਂ ਅਣਜਾਨ ਜ਼ਿਆਦਾਤਰ ਮਜ਼ਦੂਰ ਅੱਜ ਵੀ ਅਪਣੇ ਪਰਿਵਾਰ ਦਾ ਪੇਟ ਪਾਲਣ ਲਈ ਮਜ਼ਦੂਰੀ ਹਾਸਲ ਕਰਨ ਲਈ ਹੱਥਾਂ ਵਿਚ ਰੋਟੀ ਦਾ ਡੱਬਾ ਪਕੜ ਕੇ ਕੰਮ ’ਤੇ ਨਾਲ ਲੈ ਕੇ ਜਾਣ ਲਈ ਵੱਜਣ ਵਾਲੀ ਆਵਾਜ਼ ਜਾਂ ਇਸ਼ਾਰੇ ਦਾ ਇੰਤਜਾਰ ਕਰਦੇ ਹੋਏ ਮਜ਼ਦੂਰਾਂ ਦੇ ਅੱਡੇ ਉੱਪਰ ਖੜੇ ਦਿਖਾਈ ਦਿੰਦੇ ਹਨ। ਡਾ. ਭੀਮ ਰਾਓ ਅੰਬੇਦਕਰ ਦੇ ਸੁਪਨਿਆਂ ਦਾ ਮਜ਼ਦੂਰ ਅਜੇ ਸਹੀ ਅਰਥਾਂ ਵਿਚ ਹੋਂਦ ਵਿਚ ਨਹੀਂ ਆਇਆ। ਡਾ. ਭੀਮ ਰਾਓ ਅੰਬੇਦਕਰ ਦੇ ਸੁਪਨੇ ਵਿਚ ਜੋ ਮਜ਼ਦੂਰ ਜਮਾਤ ਦੀ ਤਸਵੀਰ ਸੀ ਉਸ ਤਸਵੀਰ ਵਾਲਾ ਮਜ਼ਦੂਰ ਸਾਹਮਣੇ ਲਿਆਉਣ ਲਈ ਮਜ਼ਦੂਰਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਪਵੇਗਾ। ਇਹ ਤਾਂ ਹੀ ਹੋ ਸਕੇਗਾ ਜੇਕਰ ਮਜ਼ਦੂਰ ਵਰਗ ਮਜ਼ਦੂਰ ਨਾਮ ਦੀ ਵਰਤੋਂ ਕਰਕੇ ਆਪਣਾ ਉੱਲੂ ਸਿੱਧਾ ਕਰਨ ਵਾਲੀਆਂ ਅਖੌਤੀ ਜਥੇਬੰਦੀਆਂ ਦੇ ਆਗੂਆਂ ਦੀ ਚੁੰਗਲ ਵਿਚੋਂ ਬਾਹਰ ਨਿਕਲ ਕੇ ਸਹੀ ਅਰਥਾਂ ਵਿਚ ਮਜ਼ਦੂਰਾਂ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਆਪਣੇ ਵਿਚੋ ਹੀ ਮਜ਼ਦੂਰ ਭਰਾਵਾਂ ਨੂੰ ਅੱਗੇ ਕਰਕੇ ਆਪਣੀ ਗੱਲ ਸਰਕਾਰਾਂ ਦੇ ਕੰਨਾਂ ਤੱਕ ਪੁਹੰਚਾਉਣ ਦਾ ਉਪਰਾਲਾ ਕਰਨਗੇ। ਜੇਕਰ ਅਜਿਹਾ ਨਹੀਂ ਕਰਦੇ ਤਾਂ ਮਜ਼ਦੂਰ ਵਰਗ ਦੇ ਨਾਮ ਦਾ ਸਹਾਰਾ ਲੈ ਕੇ ਚਾਪਲੂਸ ਲੋਕ ਆਪਣਾ ੳੱੁਲੂ ਸਿੱਧਾ ਕਰਦੇ ਰਹਿਣਗੇ ਅਤੇ ਮਜ਼ਦੂਰ ਦਿਵਸ ਦੇ ਨਾਮ ’ਤੇ ਸਿਰਫ ਇਕ ਦਿਨ ਮਜ਼ਦੂਰਾਂ ਦੇ ਲਾਲ ਝੰਡੇ ਨੂੰ ਸਲਾਮ ਕਰਕੇ ਸਾਰਾ ਸਾਲ ਇਨ੍ਹਾਂ ਮਜ਼ਦੂਰਾਂ ਨੂੰ ਆਪਣੀ ਹੈਂਕੜ ਲਈ ਵਰਤਦੇ ਰਹਿਣਗੇ। ਸਹੀ ਅਰਥਾਂ ਵਿਚ ਮਜ਼ਦੂਰ ਦਾ ਦਿਨ ਉਸ ਦਿਨ ਮਨਾਇਆ ਜਾਵੇ ਜਿਸ ਦਿਨ ਹਰੇਕ ਮਜ਼ਦੂਰ ਨੂੰ ਦੋ ਵਕਤ ਦੀ ਰੋਟੀ ਅਤੇ ਉਸਦੇ ਪਰਿਵਾਰ ਨੂੰ ਤਨ ਢਕਣ ਲਈ ਕੱਪੜਾ ਅਤੇ ਸਿਰ ਢਕਣ ਲਈ ਛੱਤ ਮੁਹਈਆ ਕਰਵਾ ਦਿਤੀ ਜਾਵੇ। ਸਿਰਫ ਇਕ ਦਿਨ ਚੰਦ ਮਜ਼ਦੂਰ ਇੱਕਠੇ ਕਰਕੇ ਲੱਛੇਦਾਰ ਭਾਸ਼ਣਾ ਕਰਕੇ ਤਾਲੀਆਂ ਦੀ ਗੜਗਾਹਟ ਸੁਣਕੇ ਖੁਸ਼ ਹੋਣ ਵਾਲੇ ਲੀਡਰ ਅਤੇ ਮਜ਼ਦੂਰਾਂ ਦੇ ਨਾਮ ’ਤੇ ਬਣਾਈਆਂ ਜਥੇਬੰਦੀਆਂ ਦੇ ਜਿਆਦਾਤਰ ਆਗੂ ਵੀ ਇਹ ਗੱਲ ਭਲੀ ਭਾਂਤੀ ਜਾਣਦੇ ਹਨ ਕਿ ਜਿਸ ਦਿਨ ਮਜ਼ਦੂਰ ਵਰਗ ਜਾਗ ਪਿਆ ਉਸ ਦਿਨ ਉਨ੍ਹਾਂ ਦੀ ਕੋਈ ਪੁੱਛ ਪੜਤਾਲ ਨਹੀਂ ਰਹੇਗੀ। ਇਸ ਲਈ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਾਂ ਸਮਾਂ ਬੀਤੇ ਜਾਣ ਦੇ ਬਾਵਜੂਦ ਵੀ ਸਾਡੇ ਦੇਸ਼ ਵਿਚ ਮਜ਼ਦੂਰ ਜਮਾਤ ਦੀ ਹਾਲਤ ਬਿਹਤਰ ਹੋਣ ਦੀ ਬਜਾਏ ਬਦਤਰ ਹੁੰਦੀ ਚਲੀ ਜਾ ਰਹੀ ਹੈ।
ਹਰਵਿੰਦਰ ਸਿੰਘ ਸੱਗੂ।