ਫਾਜ਼ਿਲਕਾ 02 ਮਈ (ਰਾਜ਼ਨ ਜੈਨ) : ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹੁਕਮਾਂ ਦਾ ਅਸਰ ਸਿਹਤ ਵਿਭਾਗ ‘ਤੇ ਵੀ ਦੇਖਣ ਨੂੰ ਮਿਲਿਆ ਜਿਸ ਦੇ ਸਦਕਾ ਸਵੇਰੇ 7.30 ਵਜੇ ਸਿਵਲ ਸਰਜਨ ਅਤੇ ਸਹਾਇਕ ਸਿਵਲ ਸਰਜਨ ਸਮੇਤ ਸਮੁੱਚਾ ਸਟਾਫ ਖੁਦ ਸਮੇਂ ਸਿਰ ਪਹੁੰਚ ਗਿਆ।ਇਸ ਦੌਰਾਨ ਸਿਵਲ ਸਰਜਨ ਡਾ.ਸਤੀਸ਼ ਗੋਇਲ ਨੇ ਦੱਸਿਆ ਕਿ ਦਫਤਰ ਦੇ ਸਮੇਂ ਵਿਚ ਤਬਦੀਲੀ ਗਈ ਹੈ ਜਦਕਿ ਸਿਵਲ ਹਸਪਤਾਲ ਅਤੇ ਡਿਸਪੈਂਸਰੀ ਦਾ ਸਮਾਂ ਪਹਿਲਾਂ ਵਾਂਗ ਹੀ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦਫ਼ਤਰਾਂ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੂਹ ਅਧਿਕਾਰੀ ਅਤੇ ਕਰਮਚਾਰੀ ਸਵੇਰੇ 7.30 ਵਜੇ ਆਪਣੀ ਸੀਟ ‘ਤੇ ਬੈਠ ਕੇ ਦੁਪਹਿਰ 2 ਵਜੇ ਤੋਂ ਪਹਿਲਾਂ ਆਪਣੇ ਕੰਮ ਨਿਪਟਾਉਣ ਤਾਂ ਜੋ ਉਨ੍ਹਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੌਕੇ ਸਹਾਇਕ ਸਿਵਲ ਸਰਜਨ ਡਾ: ਬਬੀਤਾ, ਜ਼ਿਲ੍ਹਾ ਟੀ.ਬੀ ਅਫ਼ਸਰ ਡਾ: ਨੀਲੂ ਚੁੱਘ, ਡਾ: ਐਡੀਸਨ ਐਰਿਕ, ਰਾਜੇਸ਼ ਕੁਮਾਰ, ਦਿਵੇਸ਼ ਕੁਮਾਰ ਅਤੇ ਰੋਹਿਤ ਸਚਦੇਵਾ ਹਾਜ਼ਰ ਸਨ |