ਪਟਿਆਲਾ,07 ਮਈ (ਲਿਕੇਸ਼ ਸ਼ਰਮਾ – ਅਸ਼ਵਨੀ) : ਏਕਤਾ ਨਗਰ, ਪਟਿਆਲਾ ਵਿਖੇ ਚੱਲ ਰਹੀ ਪੰਜ ਰੋਜ਼ਾ ਸ੍ਰੀ ਰਾਮ ਕਥਾ ‘ਚ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਦੇ ਸੰਸਥਾਪਕ ਅਤੇ ਸੰਚਾਲਕ ਦਿਵਯ ਗੁਰੂ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਯਾ ਸਾਧਵੀ ਤਿ੍ਪਦਾ ਭਾਰਤੀ ਸੁੰਦਰ ਕਾਂਡ ਦੇ ਤਹਿਤ ਸ੍ਰੀ ਹਨੂੰਮਾਨ ਜੀ ਦੀਆਂ ਵੀਰ ਗਾਥਾਵਾਂ ਸੁਣਾਈਆਂ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਹਨੂੰਮਾਨ ਜੀ ਦੇ ਜੀਵਨ ਨੂੰ ਆਪਣੇ ਆਚਰਣ ‘ਚ ਧਾਰਨ ਕਰੀਏ, ਤਾਂ ਯਕੀਨਨ ਸਾਡਾ ਜੀਵਨ ਵੀ ਸੁੰਦਰ ਬਣ ਜਾਵੇਗਾ ਕਿਉਂਕਿ ਇਸ ‘ਚ ਭਗਤ, ਪਰਮਾਤਮਾ ਅਤੇ ਭਗਤੀ ਦਾ ਸੰਗਮ ਹੈ। ਅੱਜ ਜੇਕਰ ਅਸੀਂ ਇਸ ਸੰਸਾਰ ਨੂੰ ਦੇਖੀਏ ਤਾਂ ਅਸੀਂ ਭਗਤ ਹਾਂ, ਭਗਤੀ ਵੀ ਕਰਦੇ ਹਾਂ, ਪਰ ਅੱਜ ਤੱਕ ਸਾਡਾ ਪ੍ਰਮਾਤਮਾ ਨਾਲ ਮਿਲਾਪ ਨਹੀਂ ਹੋਇਆ, ਅਸੀਂ ਅਜੇ ਤਕ ਆਪਣੇ ਅੰਤਰਘਟ ‘ਚ ਭਗਵਾਨ ਸ੍ਰੀ ਰਾਮ ਦੇ ਦਰਸ਼ਨ ਨਹੀਂ ਕੀਤੇ। ਇਹੀ ਕਾਰਨ ਹੈ ਕਿ ਅੱਜ ਸਾਡਾ ਜੀਵਨ ਸੁੰਦਰ ਨਹੀਂ ਹੈ। ਸਾਰਿਆਂ ਦਾ ਮਨ ਬੇਚੈਨ ਹੈ।ਜੇਕਰ ਅਸੀਂ ਵੀ ਉਸ ਸੱਚੀ ਭਗਤੀ ਨੂੰ ਪ੍ਰਰਾਪਤ ਕਰ ਲੈਂਦੇ ਹਾਂ ਅਤੇ ਪ੍ਰਮਾਤਮਾ ਨਾਲ ਜੁੜਦੇ ਹਾਂ, ਤਾਂ ਅਸੀਂ ਸ਼ਾਂਤੀ ਪ੍ਰਰਾਪਤ ਕਰ ਸਕਦੇ ਹਾਂ। ਜਦੋਂ ਕੋਈ ਸ਼ਰਧਾਲੂ ਭਗਤੀ ਦੇ ਮਾਰਗ ‘ਤੇ ਚੱਲਣ ਦੀ ਕੋਸ਼ਸ਼ਿ ਕਰਦਾ ਹੈ ਤਾਂ ਉਸ ਦੇ ਜੀਵਨ ਵਿਚ ਕਈ ਰੁਕਾਵਟਾਂ ਆਉਂਦੀਆਂ ਹਨ। ਜਿਵੇਂ ਕਿ ਹਨੂੰਮਾਨ ਜੀ ਦੇ ਜੀਵਨ ਵਿਚ ਆਈ ਸੀ। ਸ੍ਰੀ ਹਨੂੰਮਾਨ ਜੀ ਨੂੰ ਵੀ ਇਨ੍ਹਾਂ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਉਸ ਕੋਲ ਅਜਿਹਾ ਕਿਹੜਾ ਸਾਧਨ ਸੀ, ਉਹ ਯੰਤਰ ਭਗਵਾਨ ਸ੍ਰੀ ਰਾਮ ਦਾ ਪਵਿੱਤਰ ਨਾਮ ਸੀ, ਜੋ ਉਸਦੇ ਸਾਹਾਂ ‘ਚ ਲਗਾਤਾਰ ਦੌੜਦਾ ਰਹਿੰਦਾ ਸੀ। ਉਹ ਹਰ ਪਲ ਆਪਣੇ ਹਿਰਦੇ ‘ਚ ਭਗਵਾਨ ਸ੍ਰੀ ਰਾਮ ਦੀ ਮੂਰਤ ਨੂੰ ਨਿਹਾਰਦਾ ਰਹਿੰਦਾ ਸੀ। ਅੱਜ ਅਸੀਂ ਵੀ ਆਪਣੇ ਘਟ ‘ਚ ਪ੍ਰਭੂ ਦੇ ਦਰਸ਼ਨ ਕਰ ਸਕਦੇ ਹਾਂ ਅਤੇ ਹਰ ਬੰਧਨ ਤੋਂ ਮੁਕਤ ਹੋ ਕੇ ਪ੍ਰਭੂ ਦੀ ਭਗਤੀ ਕਰ ਸਕਦੇ ਹਾਂ, ਇਸ ਲਈ ਪੂਰਨ ਸਦਗੁਰੂ ਦੀ ਲੋੜ ਹੈ।