ਫਤਹਿਗੜ੍ਹ ਸਾਹਿਬ, 8 ਮਈ ( ਮੋਹਿਤ ਜੈਨ)-ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਫਤਹਿਗੜ੍ਹ ਸਾਹਿਬ ਸ਼੍ਰੀਮਤੀ ਜੋਬਨਦੀਪ ਕੌਰ ਵੱਲੋਂ ਡੇਅ ਕੇਅਰ ਸੈਂਟਰ, ਫਤਹਿਪੁਰ ਅਰਾਈਆਂ ਵਿਖੇ ਦੌਰਾ ਕੀਤਾ ਗਿਆ। ਇਹ ਸੈਂਟਰ ਭਾਰਤ ਸਰਕਾਰ ਦੀ ਨੈਸ਼ਨਲ ਟਰੱਸਟ ਐਕਟ 1999 ਅਧੀਨ ਸ਼੍ਰੀ ਮਨਮੋਹਨ ਜਰਗਰ, ਪ੍ਰਧਾਨ ਦੀ ਕੰਨਫੈਡਰੇਸ਼ਨ ਫਾਰ ਚੈਲੰਜਡ, ਬਸੀ ਪਠਾਣਾਂ (ਰਜਿ:) ਦੁਆਰਾ ਚਲਾਇਆ ਜਾ ਰਿਹਾ ਹੈ। ਇਹ ਸੰਸਥਾਂ ਵੱਖ-ਵੱਖ ਦਿਵਿਆਂਗਤਾਂ ਦੀਆਂ ਸ਼੍ਰੇਣੀਆਂ ਜਿਵੇਂ ਕਿ ਔਟਿਜ਼ਮ , ਸੈਰੀਬਰਲ ਪਾਲਿਸੀ, ਮੈਂਟਲ ਰਿਟਾਰਡੇਸ਼ਨ ਅਤੇ ਮਲਟੀਪਲ ਡਿਸਾਇਬਲਟੀਸ ਆਦਿ ਨਾਲ ਸਬੰਧ ਰੱਖਣ ਵਾਲੇ ਬੱਚਿਆਂ ਦੇ ਵਿਕਾਸ ਲਈ ਕੰਮ ਕਰ ਰਹੀ ਹੈ। ਇਸ ਸੰਬਧੀ ਜਾਣਕਾਰੀ ਲੈਣ ਲਈ ਸੰਸਥਾ ਦੇ ਪ੍ਰਧਾਨ ਮਨਮਹੋਨ ਜਰਗਰ ਨਾਲ ਮੋਬਾਇਲ ਨੰਬਰ 98761-20864 ਉੱਤੇ ਸਪੰਰਕ ਕੀਤਾ ਜਾ ਸਕਦਾ ਹੈ।