Home crime ਇਨਸਾਫ਼ ਲਈ 92 ਸਾਲਾ ਬਜ਼ੁਰਗ ਔਰਤ ਨੇ ਕੜਕਦੀ ਧੁੱਪ ’ਚ ਐੱਸਐੱਸਪੀ ਦਫ਼ਤਰ...

ਇਨਸਾਫ਼ ਲਈ 92 ਸਾਲਾ ਬਜ਼ੁਰਗ ਔਰਤ ਨੇ ਕੜਕਦੀ ਧੁੱਪ ’ਚ ਐੱਸਐੱਸਪੀ ਦਫ਼ਤਰ ਅੱਗੇ ਦਿਤਾ ਧਰਨਾ

99
0


ਮੁਲਾਜ਼ਮਾਂ ਨੇ ਕਿਹਾ ਕਿ ਸਾਹਿਬ 2 ਵਜੇ ਤੋਂ ਬਾਅਦ ਕਿਸੇ ਨੂੰ ਨਹੀਂ ਮਿਲਦੇ, ਬਾਹਰ ਜਾਓ
ਜਗਰਾਉ(ਵਿਕਾਸ ਮਠਾੜੂ – ਜਗਰੂਪ ਸੋਹੀ)-ਜਦੋਂ ਇੱਕ ਬਜ਼ੁਰਗ ਔਰਤ ਨੂੰ ਸੀਨੀਅਰ ਪੁਲਿਸ ਕਪਤਾਨ ਦੇ ਦਫ਼ਤਰ ਅੱਗੇ ਇਨਸਾਫ ਹਾਸਿਲ ਕਰਨ ਲਈ ਧਰਨੇ ’ਤੇ ਬੈਠਣਾ ਪਵੇ ਤਾਂ ਇਸ ਤੋਂ ਵੱਡੀ ਤ੍ਰਾਸਦੀ ਹੋਰ ਕੀ ਹੋ ਸਕਦੀ ਹੈ। ਪੰਜਾਬ ਵਿੱਚ ਇਸ ਸਮੇਂ ਅਮਨ-ਕਾਨੂੰਨ ਦੀ ਸਥਿਤੀ ਕਿਸ ਤਰ੍ਹਾਂ ਨਾਲ ਚਰਮਰਾ ਗਈ ਹੈ ਅਤੇ ਪੁਲਿਸ ਕਿਸ ਤਰ੍ਹਾਂ ਕੰਮ ਕਰ ਰਹੀ ਹੈ, ਇਸ ਦੀ ਇਹ ਤਾਜ਼ਾ ਮਿਸਾਲ ਹੈ। ਜਗਰਾਉਂ ਵਿੱਚ ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਦੇ ਦਫ਼ਤਰ ਦੇ ਬਾਹਰ ਕੜਕਦੀ ਧੁੱਪ ਵਿੱਚ ਆਪਣੇ 60 ਸਾਲਾ ਪੁੱਤਰ ਜਸਵਿੰਦਰ ਸਿੰਘ ਨਾਲ ਧਰਨੇ ’ਤੇ ਬੈਠੀ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਦੀ ਵਸਨੀਕ ਕਰਤਾਰ ਕੌਰ (92) ਨੇ ਦੱਸਿਆ ਕਿ ੳਨ੍ਹਾਂ ਦੀ ਜ਼ਮੀਨ ਤੇ ਕੁਝ ਲੋਕਾਂ ਜ਼ਬਰਦਸਤੀ ਕਬਜ਼ਾ ਕਰ ਰਹੇ ਹਨ। ਜਿਸ ਲਈ ਉਨ੍ਹਾਂ ਨੇ ਪੁਲਿਸ ਕੋਲ ਦਰਖਾਸਤ ਦੇ ਕੇ ਉਸਦੇ ਦੋ ਲੜਕਿਆਂ ’ਤੇ ਧਾਰਾ 107/151 ਤਹਿਤ ਝੂਠੀ ਕਾਰਵਾਈ ਕਰਵਾ ਦਿਤੀ। ਜ਼ਮੀਨ ਨਾ ਛੱਡਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਮਾਮਲੇ ਵਿੱਚ ਉਸ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਦੀ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਈ। ਉਲਟਾ ਪੁਲੀਸ ਉਸ ਨੂੰ ਕੋਰੇ ਕਾਗਜ਼ਾਂ ’ਤੇ ਦਸਤਖ਼ਤ ਕਰਨ ਲਈ ਅਤੇ ਜ਼ਮੀਨ ਛੱਡਣ ਲਈ ਦਬਾਅ ਬਣਾ ਰਹੀ ਹੈ। ਔਰਤ ਨੇ ਦੱਸਿਆ ਕਿ ਮੇਰਾ ਪਤੀ ਜੰਗੀਰ ਸਿੰਘ ਉਕਤ ਜ਼ਮੀਨ ਦਾ ਮਾਲਕ ਅਤੇ ਕਾਬਜ਼ ਸੀ। ਜਿਸਦੀ ਹੁਣ ਮੌਤ ਹੋ ਚੁੱਕੀ ਹੈ। ਜਦੋਂ ਮੇਰਾ ਪਤੀ ਜਿਉਂਦਾ ਸੀ ਤਾਂ ਉਸ ਜ਼ਮੀਨ ਦੀ ਨਿਸ਼ਾਨਦੇਹੀ ਹਲਕਾ ਕਾਨੂੰਗੋ ਅਤੇ ਹਲਕਾ ਪਟਵਾਰੀ ਤੋ ਕਰਵਾਈ ਸੀ। ਜਿਸ ਦੀ ਰਿਪੋਰਟ ਉਸ ਨੇ ਪੁਲਿਸ ਨੂੰ ਵੀ ਦਿੱਤੀ ਪਰ ਪੁਲਿਸ ਅਧਿਕਾਰੀ ਦੂਜੇ ਧਿਰ ਨਾਲ ਮਿਲੀਭੁਗਤ ਕਰਕੇ ਪੈਸੇ ਅਤੇ ਸਿਆਸੀ ਦਬਾਅ ਅਧੀਨ ਸਾਡੀ ਮਲਕੀਅਤ ਵਾਲੀ ਜ਼ਮੀਨ ’ਤੇ ਕਬਜ਼ਾ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਝੂਠੀ ਦਰਖਾਸਤ ਦੇ ਕੇ ਉਸ ਦੇ ਪੁੱਤਰਾਂ ਲਖਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ’ਤੇ ਨਾਜਾਇਜ਼ ਤੌਰ ’ਤੇ 107. /151 ਦੀ ਕਾਰਵਾਈ ਵੀ ਕੀਤੀ ਗਈ ਅਤੇ ਦੂਜੇ ਪਾਸੇ ਦੇ ਲੋਕਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲੀਸ ਨੇ ਝੱਟ ਝੂਠਾ ਕੇਸ ਤਾਂ ਬਣਾ ਦਿੱਤਾ ਪਰ ਅਸਲੀਅਤ ਵੱਲ ਦੇਖਣ ਨੂੰ ਵੀ ਤਿਆਰ ਨਹੀਂ। ਔਰਤ ਕਰਤਾਰ ਕੌਰ ਅਤੇ ਉਸ ਦੇ ਪੁੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਇਨਸਾਫ਼ ਲੈਣ ਲਈ ਸੋਮਵਾਰ ਨੂੰ ਐਸਐਸਪੀ ਜਗਰਾਉਂ ਦੇ ਦਫ਼ਤਰ ਪੁੱਜੇ ਸਨ, ਪਰ ਗੇਟ ਦੇ ਬਾਹਰੋਂ ਇਹ ਕਹਿ ਕੇ ਵਾਪਸ ਭੇਜ ਦਿੱਤਾ ਗਿਆ ਕਿ ਉਹ 2 ਵਜੇ ਤੱਕ ਹੀ ਮਿਲਦੇ ਹਨ। ਜੋ ਮਰਜ਼ੀ ਹੋ ਜਾਵੇ ਉਸਤੋਂ ਬਾਅਦ ਵਿੱਚ ਨਹੀਂ ਮਿਲਦੇ। ਇਸੇ ਲਈ ਤੁਸੀਂ ਇਥੋਂ ਚਲੇ ਜਾਓ। ਜਿਸ ਤੋਂ ਬਾਅਦ 92 ਸਾਲਾ ਬਜ਼ੁਰਗ ਔਰਤ ਕਰਤਾਰ ਕੌਰ ਅਤੇ ਉਸ ਦੇ ਲੜਕੇ ਜਸਵਿੰਦਰ ਸਿੰਘ ਨੇ ਹਤਾਸ਼ ਵਿੱਚ ਐਸਐਸਪੀ ਦਫ਼ਤਰ ਦੇ ਬਾਹਰ ਕੜਕਦੀ ਧੁੱਪ ਹੇਠ ਸੜਕ ’ਤੇ ਧਰਨਾ ਦੇ ਦਿੱਤਾ। ਇਸ ਸਬੰਧੀ ਜਾਣਕਾਰੀ ਲੈਣ ਲਈ ਐਸਐਸਪੀ ਨਵਨੀਤ ਸਿੰਘ ਬੈਂਸ ਨਾਲ ਉਨ੍ਹਾਂ ਦੇ ਮੋਬਾਈਲ ਫੋਨ ’ਤੇ ਵਾਰ ਵਾਰ ਮਿਲਾ ਕੇ ਗੱਲ ਕੀਤੀ ਗਈ ਤਾਂ ਉਨ੍ਹਾਂ ਫੋਨ ਅਟੈਂਡ ਨਹੀਂ ਕੀਤਾ।

LEAVE A REPLY

Please enter your comment!
Please enter your name here