ਰੋਹਿਤ ਗੋਇਲ, ਰਾਜਨ ਜੈਨ -ਘਨੌਲੀ ਨੇੜਲੇ ਪਿੰਡ ਬੇਗਮਪੁਰਾ ਦੇ ਰਾਜ ਮਿਸਤਰੀ ਦੀ 1 ਕਰੋੜ 20 ਲੱਖ ਦੀ ਲਾਟਰੀ ਨਿਕਲੀ ਹੈ।ਲਾਲੀ ਸਿੰਘ ਪੁੱਤਰ ਰਾਮ ਚਰਨ ਵਾਸੀ ਬੇਗਮਪੁਰਾ ਘਨੌਲੀ ਨੇ 200 ਰੁਪਏ ਦੀ ਲਾਟਰੀ ਪਾਈ ਸੀ।ਲਾਟਰੀ ਨਿਕਲ ‘ਤੇ ਦਿਹਾੜੀਦਾਰ ਤੇ ਉਸ ਦਾ ਪਰਿਵਾਰ ਬਾਗ਼ੋ-ਬਾਗ਼ ਹਨ। ਪਰਿਵਾਰ ਦਾ ਕਹਿਣਾ ਹੈ ਕਿ ਉਹ ਲਾਟਰੀ ਦੇ ਪੈਸਿਆਂ ਨਾਲ ਆਪਣੀ ਜ਼ਿੰਦਗੀ ਦੇ ਸੁਪਨੇ ਪੂਰੇ ਕਰਨਗੇ।ਲਾਲੀ ਸਿੰਘ ਦਾ ਕਹਿਣਾ ਹੈ ਕਿ ਉਸ ਨੇ 24 ਮਾਰਚ ਨੂੰ ਲਾਟਰੀ ਦਾ ਟਿਕਟ ਮੋਰਿੰਡਾ ਦੇ ਨੂੰਹੋਂ ਕਲੋਨੀ ਦੇ ਲਾਟਰੀ ਵਿਕਰੇਤਾ ਬ੍ਰਿਜ ਮੋਹਨ ਤੋਂ ਖਰੀਦਿਆ ਸੀ।ਲਾਲੀ ਮੁਤਾਬਕ ਉਸ ਨੇ ਆਪਣੀ ਲੜਕੀ ਦਾ ਵਿਆਹ ਕਰਨ ਲਈ ਇਹ ਲਾਟਰੀ ਟਿਕਟ ਖਰੀਦਿਆ ਸੀ।ਉਸ ਦੇ ਤਿੰਨ ਬੱਚੇ ਹਨ, ਜਿਨ੍ਹਾਂ ਵਿੱਚ ਦੋ ਲੜਕੇ ਅਤੇ ਇਕ ਲੜਕੀ ਹੈ।ਉਹ ਭਵਿੱਖ ਵਿੱਚ ਵੀ ਰਾਜ ਮਿਸਤਰੀ ਦਾ ਕੰਮ ਕਰਦਾ ਰਹੇਗਾ।ਲਾਟਰੀ ਦੇ ਡੀਲਰ ਮਾਲਕ ਬ੍ਰਿਜ ਮੋਹਨ ਨੇ ਦੱਸਿਆ ਕਿ ਲਾਲੀ ਸਿੰਘ ਪੁੱਤਰ ਰਾਮ ਚਰਨ ਵਾਸੀ ਬੇਗਮਪੁਰਾ ਘਨੌਲੀ ਨੇ ਮੇਰੇ ਕੋਲੋਂ 200 ਰੁਪਏ ਦੀ ਲਾਟਰੀ ਪਾਈ ਸੀ।ਉਨ੍ਹਾਂ ਨੂੰ ਸਬੰਧਤ ਅਧਿਕਾਰੀਆਂ ਤੋਂ ਫ਼ੋਨ ਆਇਆ ਕਿ ਇਹ ਨੰਬਰ ਨਿਕਲਿਆ ਹੈ।