ਫਰੀਦਕੋਟ 19 ਮਈ (ਮੋਹਿਤ ਜੈਨ) : ਪੰਜਾਬ ਸਰਕਾਰ ਦੇ ਚੱਲ ਰਹੇ ਭਰਤੀ ਅਭਿਆਨ ਤਹਿਤ ਗ੍ਰਾਮ ਤਰੰਗ ਇਨਕਲੂਜ਼ਿਵ ਡਿਵੈਲਪਮੈਂਟ ਸਰਵਿਜ਼ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ 10 ਡਰੋਨ ਪਾਇਲਟਾਂ ਦੀਆਂ ਆਸਾਮੀਆਂ ਦੀ ਭਰਤੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਰੀਦਕੋਟ ਵਿਖੇ ਮਿਤੀ 24 ਮਈ 2023 ਨੂੰ ਸਵੇਰੇ 9.00 ਵਜੇ ਇਕ ਵਿਸ਼ੇਸ ਪਲੇਸਮੈਂਟ-ਕੈਂਪ ਰਾਹੀਂ ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਹੈ। ਇਹ ਜਾਣਕਾਰੀ ਜਿਲ੍ਹਾ ਰੁਜਗਾਰ ਤੇ ਕਾਰੋਬਾਰ ਬਿਊਰੋ ਅਫਸਰ ਸ. ਹਰਮੇਸ਼ ਕੁਮਾਰ ਨੇ ਦਿੱਤੀ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਜਿਹਨਾਂ ਦੀ ਉਮਰ 19 ਤੋਂ 35 ਸਾਲ ਦੇ ਵਿਚਕਾਰ ਹੋਵੇ ਅਤੇ ਉਹਨਾਂ ਦੀ ਯੋਗਤਾ ਘੱਟੋ-ਘੱਟ ਗ੍ਰੈਜੂਏਸ਼ਨ ਹੋਵੇ (ਕੇਵਲ ਲੜਕੇ) ਪ੍ਰਾਰਥੀ ਬਿਨੈ-ਪੱਤਰ ਦੇ ਸਕਦੇ ਹਨ। ਨੌਕਰੀ ਦਾ ਸਥਾਨ ਆੱਲ ਓਵਰ ਪੰਜਾਬ ਹੋਵੇਗਾ। ਭਰਤੀ ਹੋਣ ਤੇ ਪ੍ਰਾਰਥੀ ਨੂੰ ਤਨਖਾਹ 23,000 ਰੂਪੈ ਤੋਂ 25,000 ਰੂਪੈ ਮਹੀਨਾ ਮਿਲੇਗੀ। ਪ੍ਰਾਰਥੀ ਅਪਲਾਈ ਕਰਨ ਲਈ ਗੂਗਲ ਫਾਰਮ ਦੇ ਇਸ ਲਿੰਕ https://tinyurl.com/PILOT10FDK ਤੇ ਆਪਣਾ ਫਾਰਮ ਸਬਮਿਟ ਕਰ ਸਕਦੇ ਹਨ।